ਹੁਣ ਘਰ ਬੈਠੇ ਕਮਾ ਸਕਦੇ ਹੋ ਇੱਕ ਲੱਖ ਰੁਪਇਆ ਦੇਖੋ ਕੀ ਕਰਨਾ ਹੈ

ਕੋਰੋਨਾ ਵਾਇਰਸ ਦੀ ਲਾਗ ਨੂੰ ਰੋਕਣ ਲਈ ਕੇਂਦਰ ਸਰਕਾਰ ਨੇ ਅਰੋਗਿਆ ਸੇਤੂ ਐਪ ਨੂੰ ਲਾਜ਼ਮੀ ਕਰ ਦਿੱਤਾ ਹੈ। ਪਰ ਇਸ ਕੋਰੋਨਾ ਕੰਟੈਕਟ ਟ੍ਰੇਸਿੰਗ ਐਪ ਦੀ ਸੁਰੱਖਿਆ ਨੂੰ ਲੈ ਕੇ ਸਵਾਲ ਚੁੱਕੇ ਜਾ ਰਹੇ ਹਨ। ਹਾਲਾਂਕਿ ਕਈ ਸਵਾਲਾਂ ਦੇ ਬਾਵਜੂਦ ਲਗਭਗ 10 ਕਰੋੜ ਲੋਕਾਂ ਨੇ ਅਰੋਗਿਆ ਸੇਤੂ ਐਪ ਨੂੰ ਡਾਊਨਲੋਡ ਕੀਤਾ ਹੈ। ਕਈ ਵੱਡੇ ਐਥਿਕਲ ਹੈਕਰਾਂ ਨੇ ਵੀ ਅਰੋਗਿਆ ਸੇਤੂ ਐਪ ਦੀ ਪ੍ਰਾਈਵੇਸੀ ‘ਤੇ ਸਵਾਲ ਚੁੱਕੇ ਹਨ। ਕੌਮੀ ਸੂਚਨਾ ਵਿਗਿਆਨ ਕੇਂਦਰ ਦੀ ਡਾਇਰੈਕਟਰ ਜਨਰਲ ਨੀਤਾ ਵਰਮਾ ਨੇ ਕਿਹਾ ਕਿ ਐਪ ‘ਚ ਬੱਗ ਲੱਭਣ ਵਾਲੇ ਤੇ ਇਸ ਦੀ ਪ੍ਰੋਗਰਾਮਿੰਗ ਨੂੰ ਬਿਹਤਰ ਬਣਾਉਣ ਦਾ ਸੁਝਾਅ ਦੇਣ ਵਾਲੇ ਲੋਕਾਂ ਲਈ ਪੁਰਸਕਾਰ ਦੀਆਂ ਚਾਰ ਸ਼੍ਰੇਣੀਆਂ ਹੋਣਗੀਆਂ।

ਇਸ ਪ੍ਰੋਗਰਾਮ ਤਹਿਤ ਆਰੋਗਿਆ ਸੇਤੂ ਐਪ ‘ਚ ਬੱਗ ਲੱਭਣ ਵਾਲੇ ਵਿਅਕਤੀ ਨੂੰ ਇੱਕ ਲੱਖ ਰੁਪਏ ਦਾ ਇਨਾਮ ਦਿੱਤਾ ਜਾਵੇਗਾ। ਨੀਤੀ ਆਯੋਗ ਦੇ ਸੀਈਓ ਅਮਿਤਾਭ ਕਾਂਤ ਨੇ ਕਿਹਾ ਕਿ ਦੁਨੀਆ ਦੀ ਕੋਈ ਵੀ ਸਰਕਾਰ ਇਸ ਪੱਧਰ ‘ਤੇ ਖੁੱਲ੍ਹਾ ਸ੍ਰੋਤ ਨਹੀਂ ਹੈ। ਸਰਕਾਰ ਨੇ ਸੰਪਰਕ ਟ੍ਰੇਸਿੰਗ ਐਪ ਵੱਲੋਂ ਇਕੱਤਰ ਕੀਤੀ ਜਾ ਰਹੀ ਡੇਟਾ ਦੀ ਗੋਪਨੀਅਤਾ ਬਾਰੇ ਚਿੰਤਾ ਦੂਰ ਕਰਨ ਲਈ ਸ੍ਰੋਤ ਕੋਡ ਖੋਲ੍ਹਿਆ ਹੈ। ਉਨ੍ਹਾਂ ਕਿਹਾ ਕਿ ਪਾਰਦਰਸ਼ਤਾ, ਗੋਪਨੀਅਤਾ ਤੇ ਸੁਰੱਖਿਆ ਆਰੋਗਯਾ ਸੇਤੂ ਦਾ ਮੁੱਖ ਸਿਧਾਂਤ ਰਿਹਾ ਹੈ। ਡਿਵੈਲਪਰ ਭਾਈਚਾਰੇ ਲਈ ਸ੍ਰੋਤ ਕੋਡ ਖੋਲ੍ਹਣਾ ਭਾਰਤ ਸਰਕਾਰ ਦੀਆਂ ਇਨ੍ਹਾਂ ਵਚਨਬੱਧਤਾ ਨੂੰ ਲਗਾਤਾਰ ਜਾਰੀ ਰੱਖਣ ਦਾ ਸੰਕੇਤ ਦਿੰਦਾ ਹੈ।

ਪਰ ਹੁਣ ਸਰਕਾਰ ਨੇ ਅਰੋਗਿਆ ਸੇਤੂ ਐਪ ‘ਚ ਪ੍ਰਾਈਵੇਸੀ ਸਬੰਧੀ ਚਿੰਤਾਵਾਂ ਦੇ ਹੱਲ ਲਈ ਸਰੋਤ ਕੋਡ ਨੂੰ ਖੋਲ੍ਹਣ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਸੁਰੱਖਿਆ ਖਾਮੀਆਂ ਲੱਭਣ ਵਾਲੇ ਨੂੰ ਇਨਾਮ ਦੇਣ ਦਾ ਐਲਾਨ ਵੀ ਕੀਤਾ ਹੈ।ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ

Leave a Reply

Your email address will not be published. Required fields are marked *