ਇਹ ਪੰਜ ਘਰੇਲੂ ਨੁਸਖੇ ਮਸੂੜਿਆਂ ਦੀ ਸੋਜ ਨੂੰ ਦੂਰ ਕਰਨ ਦੇ ਲਈ ਅਪਣਾਓ

ਮਸੂੜਿਆਂ ਦੀ ਸੋਜ ਨਾਲ ਬਹੁਤ ਸਾਰੇ ਲੋਕ ਪ੍ਰੇਸ਼ਾਨ ਰਹਿੰਦੇ ਹਨ । ਇਸ ਦੇ ਕਾਰਨ ਨਾ ਤਾਂ ਵਿਅਕਤੀ ਠੀਕ ਨਾਲ ਕੁਝ ਖਾ ਸਕਦਾ ਹੈ , ਅਤੇ ਬਹੁਤ ਜ਼ਿਆਦਾ ਦਰਦ ਵੀ ਹੁੰਦਾ ਹੈ । ਮਸੂੜਿਆ ਵਿੱਚ ਸੋਜ ਦੇ ਨਾਲ ਕਈ ਵਾਰ ਉਸ ਵਿੱਚੋਂ ਖੂਨ ਆਉਣ ਦੀ ਸਮੱਸਿਆ ਵੀ ਹੋਣ ਲੱਗ ਜਾਂਦੀ ਹੈ । ਔਰਲ ਹਾਈਜੀਨ ਨੂੰ ਲੰਬੇ ਸਮੇਂ ਤੋਂ ਨਜ਼ਰ ਅੰਦਾਜ਼ ਕਰਨਾ , ਕਿਸੇ ਦਵਾਈ ਦੇ ਸਾਈਡ ਅਫੈਕਟ ਅਤੇ ਕਈ ਵਾਰ ਗਲਤ ਟੂਥਪੇਸਟ ਦਾ ਇਸਤੇਮਾਲ ਵੀ ਮਸੂੜਿਆ ਵਿੱਚ ਸੋਜ ਦਾ ਕਾਰਨ ਬਣ ਸਕਦਾ ਹੈ । ਕਈ ਲੋਕ ਮਸੂੜਿਆਂ ਦੀ ਸੋਜ ਨੂੰ ਹਲਕੇ ਵਿੱਚ ਲੈਂਦੇ ਹਨ , ਜਿਸ ਕਾਰਨ ਅੱਗੇ ਚੱਲ ਕੇ ਇਹ ਸਮੱਸਿਆ ਵੱਧ ਸਕਦੀ ਹੈ ।ਅੱਜ ਅਸੀਂ ਤੁਹਾਨੂੰ ਮਸੂੜਿਆਂ ਦੀ ਸੋਜ ਤੋਂ ਛੁਟਕਾਰਾ ਪਾਉਣ ਦੇ ਲਈ ਘਰੇਲੂ ਨੁਖਸਿਆਂ ਬਾਰੇ ਦੱਸਾਗੇ ।

ਲੌਂਗ ਦਾ ਤੇਲ

WhatsApp Group (Join Now) Join Now

ਲੌਗ ਦਾ ਤੇਲ ਸਰੀਰ ਦੇ ਲਈ ਬਹੁਤ ਫਾਇਦੇਮੰਦ ਹੁੰਦਾ ਹੈ । ਇਸ ਵਿੱਚ ਮੌਜੂਦ ਐਂਟੀਬੈਕਟੀਰੀਅਲ ਗੂਣ ਮਸੂੜਿਆਂ ਦੀ ਸੋਜ ਨੂੰ ਅਸਾਨੀ ਨਾਲ ਦੂਰ ਕਰਦੇ ਹਨ । ਇਸ ਦਾ ਇਸਤੇਮਾਲ ਕਰਨ ਦੇ ਲਈ ਇਸ ਨੂੰ ਹਲਕਾ ਜਿਹਾ ਓੂਗਲੀ ਤੇ ਲਓ , ਅਤੇ ਇਸ ਤੋਂ ਬਾਅਦ ਹਲਕੇ ਹੱਥਾਂ ਨਾਲ ਮਸੂੜਿਆਂ ਦੀ ਮਸਾਜ ਕਰੋ , ਅਤੇ ਕੁਝ ਦੇਰ ਦੇ ਲਈ ਲਾ ਕੇ ਛੱਡ ਦਿਓ । ਅਜਿਹਾ ਕਰਨ ਨਾਲ ਮਸੂੜਿਆਂ ਵਿੱਚੋਂ ਖ਼ੂਨ ਆਉਣਾ ਬੰਦ ਹੋ ਜਾਂਦਾ ਹੈ , ਅਤੇ ਸੋਜ ਵੀ ਆਸਾਨੀ ਨਾਲ ਦੂਰ ਹੁੰਦੀ ਹੈ ।

ਨਮਕ

ਨਮਕ ਅਤੇ ਗੁਣਗੁਣੇ ਪਾਣੀ ਨਾਲ ਕੁਰਲੀ ਕਰਨ ਨਾਲ ਵੀ ਮਸੂੜਿਆਂ ਦੀ ਸੋਜ ਅਸਾਨੀ ਨਾਲ ਦੂਰ ਹੁੰਦੀ ਹੈ । ਇਸ ਲਈ ਇੱਕ ਗਿਲਾਸ ਗਰਮ ਪਾਣੀ ਲਓ , ਇਸ ਵਿਚ ਅੱਧਾ ਚੱਮਚ ਨਮਕ ਮਿਲਾ ਲਓ । ਇਸ ਤੋਂ ਬਾਅਦ ਇਸ ਪਾਣੀ ਨਾਲ ਕੁਰਲੀ ਕਰੋ । ਅਜਿਹਾ ਕਰਨ ਨਾਲ ਮੂੰਹ ਦੇ ਬੈਕਟੀਰੀਆ ਘੱਟ ਹੋ ਜਾਂਦੇ ਹਨ , ਅਤੇ ਸੋਜ ਤੋਂ ਅਰਾਮ ਮਿਲਦਾ ਹੈ ।

ਅਦਰਕ

ਅਦਰਕ ਦੀ ਮਦਦ ਨਾਲ ਵੀ ਮਸੂੜਿਆਂ ਦੀ ਸੋਜ ਨੂੰ ਦੂਰ ਕੀਤਾ ਜਾ ਸਕਦਾ ਹੈ । ਇਸ ਦਾ ਇਸਤੇਮਾਲ ਕਰਨ ਦੇ ਲਈ ਅਦਰਕ ਨੂੰ ਕੱਦੂਕੱਸ ਕਰ ਲਓ । ਇਸ ਵਿਚ ਥੋੜ੍ਹਾ ਜਿਹਾ ਨਮਕ ਮਿਲਾ ਕੇ ਇਕ ਮਿਸ਼ਰਣ ਤਿਆਰ ਕਰੋ , ਅਤੇ ਇਸ ਨੂੰ 10 ਮਿੰਟਾਂ ਦੇ ਲਈ ਦੰਦਾਂ ਦੇ ਵਿੱਚ ਰੱਖੋ । ਉਸ ਤੋਂ ਬਾਅਦ ਨੌਰਮਲ ਪਾਣੀ ਨਾਲ ਵੋਸ਼ ਕਰੋ । ਅਦਰਕ ਵਿੱਚ ਐਂਟੀ ਬੈਕਟੀਰੀਅਲ ਅਤੇ ਐਂਟੀ ਵਾਇਰਲ ਗੁਣ ਪਾਏ ਜਾਂਦੇ ਹਨ , ਜੋ ਮਸੂੜਿਆਂ ਦੀ ਸੋਜ ਦੂਰ ਕਰਦੇ ਹਨ ।

ਨਿੰਬੂ ਦਾ ਰਸ

ਨਿੰਬੂ ਦੇ ਰਸ ਨਾਲ ਵੀ ਮਸੂੜਿਆਂ ਨੂੰ ਹੈਲਦੀ ਰੱਖਿਆ ਜਾ ਸਕਦਾ ਹੈ । ਇਸ ਦਾ ਇਸਤੇਮਾਲ ਕਰਨ ਦੇ ਲਈ ਇਕ ਗਲਾਸ ਕੋਸੇ ਪਾਣੀ ਵਿਚ ਇੱਕ ਚਮਚ ਨਿੰਬੂ ਦਾ ਰਸ ਮਿਲਾਓ , ਅਤੇ ਇਸ ਪਾਣੀ ਨਾਲ ਕੁਰਲੀ ਕਰੋ । ਇਹ ਪਾਣੀ ਮੂੰਹ ਵਿਚ ਇਨਫੈਕਸ਼ਨ ਨੂੰ ਦੂਰ ਕਰਕੇ ਸੋਜ ਨੂੰ ਵੀ ਆਸਾਨੀ ਨਾਲ ਦੂਰ ਕਰਦਾ ਹੈ ।

ਹਲਦੀ

ਅੱਧਾ ਚਮਚ ਹਲਦੀ , ਸਰੋਂ ਦਾ ਤੇਲ ਅਤੇ ਅੱਧਾ ਚੱਮਚ ਨਮਕ ਲੈ ਕੇ ਗਾੜਾ ਪੇਸਟ ਬਣਾਓ , ਅਤੇ ਇਸ ਪੇਸਟ ਨੂੰ ਮਸੂੜਿਆਂ ਤੇ 10 ਮਿੰਟ ਦੇ ਲਈ ਲਾ ਕੇ ਰੱਖੋ । ਇਸ ਤੋਂ ਬਾਅਦ ਨੌਰਮਲ ਪਾਣੀ ਨਾਲ ਕੁਰਲੀ ਕਰੋ । ਅਜਿਹਾ ਕਰਨ ਨਾਲ ਮਸੂੜਿਆਂ ਮਜ਼ਬੂਤ ਹੋਣ ਦੇ ਨਾਲ ਸੋਜ ਵੀ ਆਸਾਨੀ ਨਾਲ ਦੂਰ ਹੁੰਦੀ ਹੈ ।ਮਸੂੜਿਆਂ ਦੀ ਸੋਜ ਨੂੰ ਦੂਰ ਕਰਨ ਦੇ ਲਈ ਇੰਨ੍ਹਾਂ ਘਰੇਲੂ ਨੁਸਖਿਆਂ ਦੀ ਮਦਦ ਲਈ ਜਾ ਸਕਦੀ ਹੈ । ਪਰ ਧਿਆਨ ਰੱਖੋ , ਜੇਕਰ ਤੁਹਾਨੂੰ ਇਸ ਸਮੱਸਿਆ ਤੋਂ ਅਰਾਮ ਨਹੀਂ ਮਿਲਦਾ , ਤਾਂ ਤੁਸੀਂ ਡਾਕਟਰ ਨੂੰ ਦਿਖਾ ਕੇ ਦਵਾਈ ਸ਼ੁਰੂ ਕਰੋ ।ਜਾਣਕਾਰੀ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੋ । ਸਿਹਤ ਸੰਬੰਧੀ ਹੋਰ ਜਾਣਕਾਰੀ ਅਤੇ ਘਰੇਲੂ ਨੁਸਖੇ ਜਾਣਨ ਲਈ ਸਾਡਾ ਫੇਸਬੁੱਕ ਪੇਜ ਸਿਹਤ ਜ਼ਰੂਰ ਲਾਇਕ ਕਰੋ ।

Leave a Reply

Your email address will not be published. Required fields are marked *