ਜਾਣੋ ਕੀਵੀ ਦਾ ਜੂਸ ਪੀਣ ਨਾਲ ਸਾਡੇ ਸਰੀਰ ਨੂੰ ਹੋਣ ਵਾਲੇ ਫਾਇਦੇ ਅਤੇ ਨੂਕਸਾਨ

ਚੰਗੀ ਸਿਹਤ ਦੇ ਲਈ ਪੋਸਟਿਕ ਆਹਾਰ ਦਾ ਸੇਵਨ ਸਭ ਤੋਂ ਜ਼ਰੂਰੀ ਮੰਨਿਆ ਜਾਂਦਾ ਹੈ । ਜੇਕਰ ਤੁਸੀਂ ਆਪਣੇ ਆਪ ਨੂੰ ਤੰਦਰੁਸਤ ਅਤੇ ਨਿਰੋਗੀ ਰਖਣਾ ਚਾਹੁੰਦੇ ਹੋ , ਤਾਂ ਤੁਹਾਨੂੰ ਆਪਣੇ ਖਾਣ-ਪੀਣ ਵਿੱਚ ਬਹੁਤ ਜ਼ਿਆਦਾ ਸਾਵਧਾਨੀ ਵਰਤਣ ਦੀ ਜ਼ਰੂਰਤ ਹੈ । ਸਿਹਤ ਦੇ ਲਈ ਰੋਜ਼ਾਨਾ ਤਾਜੇ ਫਲਾਂ ਦਾ ਜੂਸ ਪੀਣਾ ਬਹੁਤ ਫਾਇਦੇਮੰਦ ਹੁੰਦਾ ਹੈ । ਤਾਜ਼ੇ ਫ਼ਲਾਂ ਦਾ ਜੂਸ ਸਰੀਰ ਅਤੇ ਸਿਹਤ ਲਈ ਬਹੁਤ ਹੀ ਜ਼ਿਆਦਾ ਲਾਭਦਾਇਕ ਸਾਬਤ ਹੋਇਆ ਹੈ । ਇਸ ਲਈ ਡਾਕਟਰ ਕਈ ਬੀਮਾਰੀਆਂ ਵਿੱਚ ਫਲਾਂ ਦੇ ਜੂਸ ਦਾ ਸੇਵਨ ਕਰਨ ਦੀ ਸਲਾਹ ਦਿੰਦੇ ਹਨ । ਸਿਹਤ ਦੇ ਲਈ ਕਿਵੀ ਦਾ ਸੇਵਨ ਬਹੁਤ ਫਾਇਦੇਮੰਦ ਹੁੰਦਾ ਹੈ । ਕੀਵੀ ਦੇ ਵਿਚ ਭਰਪੂਰ ਮਾਤਰਾ ਵਿਚ ਪੋਸ਼ਕ ਤੱਤ ਪਾਏ ਜਾਂਦੇ ਹਨ । ਜੋ ਸਾਡੇ ਸਰੀਰ ਲਈ ਬਹੁਤ ਜ਼ਿਆਦਾ ਜ਼ਰੂਰੀ ਹੁੰਦੇ ਹਨ । ਇਸ ਦੇ ਜੂਸ ਦਾ ਸੇਵਨ ਕਈ ਬੀਮਾਰੀਆਂ ਦੇ ਇਲਾਜ ਲਈ ਦਵਾਈਆਂ ਦੀ ਤਰਾਂ ਕੰਮ ਕਰਦਾ ਹੈ । ਕੀਵੀ ਦਾ ਜੂਸ ਸਰੀਰ ਦੀ ਰੋਗ ਪ੍ਰਤੀਰੋਧਕ ਸ਼ਕਤੀ ਨੂੰ ਵਧਾਉਣ ਤੋਂ ਲੈ ਕੇ ਪਾਚਨ ਕਿਰਿਆ ਨੂੰ ਮਜ਼ਬੂਤ ਬਣਾਉਣ ਵਿੱਚ ਮਦਦ ਕਰਦਾ ਹੈ । ਪਰ ਕਿ ਤੁਸੀਂ ਜਾਣਦੇ ਹੋ ਕਿ ਹਰ ਫਲ ਦੇ ਹਰ ਵਿਅਕਤੀ ਲਈ ਸਮਾਨ ਫਾਇਦੇ ਨਹੀਂ ਹੁੰਦੇ । ਕੁਝ ਲੋਕਾਂ ਲਈ ਕੀਵੀ ਦਾ ਜੂਸ ਪੀਣਾ ਘਾਟੇ ਦਾ ਸੌਦਾ ਹੋ ਸਕਦਾ ਹੈ ।ਅਸੀਂ ਤੁਹਾਨੂੰ ਕੀਵੀ ਦੇ ਜੂਸ ਪੀਣ ਨਾਲ ਸਾਡੇ ਸਰੀਰ ਨੂੰ ਮਿਲਣ ਵਾਲੇ ਫਾਇਦੇ ਅਤੇ ਨੁਕਸਾਨਾਂ ਬਾਰੇ ਦੱਸਾਂਗੇ ।

ਕੀਵੀ ਦੇ ਵਿੱਚ ਪਾਏ ਜਾਣ ਵਾਲੇ ਪੋਸ਼ਕ ਤੱਤ

WhatsApp Group (Join Now) Join Now

ਕੀਵੀ ਵਿੱਚ ਸਿਹਤ ਦੇ ਲਈ ਫ਼ਾਇਦੇਮੰਦ ਤਮਾਮ ਪੋਸ਼ਕ ਤੱਤ ਪਾਏ ਜਾਂਦੇ ਹਨ । ਇਸ ਦਾ ਸੇਵਨ ਸਾਡੀ ਪਾਚਨ ਸ਼ਕਤੀ ਨੂੰ ਵਧਾਉਣ ਦੇ ਨਾਲ ਨਾਲ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ਦਾ ਕੰਮ ਕਰਦਾ ਹੈ । ਕੀਵੀ ਦਾ ਜੂਸ ਪੀਣ ਨਾਲ ਸਾਡੇ ਸਰੀਰ ਵਿੱਚ ਹੋਣ ਵਾਲੀ ਡੀ ਐੱਨ ਏ ਦੀ ਹਾਣੀ ਨਹੀਂ ਹੁੰਦੀ । ਅਤੇ ਸਰੀਰ ਦੀ ਰੋਗ ਪ੍ਰਤੀਰੋਧਕ ਸ਼ਕਤੀ ਵੀ ਵਧ ਜਾਂਦੀ ਹੈ । ਸਰੀਰ ਨੂੰ ਡੀਟੌਕਸ ਕਰਨ ਤੋਂ ਲੈ ਕੇ ਤਮਾਮ ਬਿਮਾਰੀਆਂ ਨਾਲ ਲੜਨ ਵਿੱਚ ਕੀਵੀ ਦਾ ਸੇਵਨ ਬਹੁਤ ਲਾਭਦਾਇਕ ਹੁੰਦਾ ਹੈ । ਕੀਵੀ ਦੇ ਫਲ ਵਿਚ ਪਾਏ ਜਾਣ ਵਾਲੇ ਪੋਸ਼ਕ ਤੱਤ ਇਹ ਹਨ ।

ਜਾਣੋ ਕੀਵੀ ਦਾ ਜੂਸ ਪੀਣ ਦੇ ਫਾਇਦੇ

ਸਿਹਤ ਦੇ ਲਈ ਬਹੁਤ ਹੀ ਫ਼ਾਇਦੇਮੰਦ ਅਤੇ ਸਵਾਦ ਕੀਵੀ ਦੇ ਫਲ ਦਾ ਤਾਜ਼ਾ ਜੂਸ ਪੀਣਾ ਸਿਹਤ ਦੇ ਲਈ ਬਹੁਤ ਫਾਇਦੇਮੰਦ ਹੁੰਦਾ ਹੈ । ਕੀਵੀ ਦਾ ਜੂਸ ਪੀਣ ਨਾਲ ਸਾਡੇ ਸਰੀਰ ਦੀ ਰੋਗ ਪ੍ਰਤੀਰੋਧਕ ਸ਼ਮਤਾ ਵਧ ਜਾਂਦੀ ਹੈ । ਅਤੇ ਬਲੱਡ ਪ੍ਰੈਸ਼ਰ ਕੰਟਰੋਲ ਚ ਰਹਿੰਦਾ ਹੈ । ਇਸ ਦੇ ਜੂਸ ਦਾ ਰੋਜ਼ਾਨਾ ਸੇਵਨ ਕਰਨ ਨਾਲ ਸਾਡੇ ਸਰੀਰ ਵਿਚ ਕਈ ਪੋਸ਼ਕ ਤੱਤਾਂ ਦੀ ਕਮੀ ਪੂਰੀ ਹੋ ਜਾਂਦੀ ਹੈ । ਅਤੇ ਇਸ ਦਾ ਸੇਵਨ ਸਰੀਰ ਨੂੰ ਕਈ ਬੀਮਾਰੀਆਂ ਤੋਂ ਬਚਾਉਂਦਾ ਹੈ ।

ਕੀਵੀ ਦਾ ਜੂਸ ਰੋਜ਼ਾਨਾ ਪੀਣ ਨਾਲ ਸਰੀਰ ਨੂੰ ਮਿਲਦੇ ਹਨ ਇਹ ਫਾਇਦੇ

ਦਿਲ ਦੇ ਮਰੀਜਾਂ ਲਈ ਫਾਇਦੇਮੰਦ

ਕੀਵੀ ਚ ਪੋਟਾਸ਼ੀਅਮ ਦੀ ਮਾਤਰਾ ਬਹੁਤ ਜ਼ਿਆਦਾ ਪਾਈ ਜਾਂਦੀ ਹੈ । ਪੋਟੈਸ਼ੀਅਮ ਕਾਰਡੀਓ ਵੈਸਕੁਲਰ ਡਿਜ਼ੀਜ਼ ਵਿੱਚ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ । ਦਿਲ ਨਾਲ ਜੁੜੀਆਂ ਬੀਮਾਰੀਆਂ ਦੀ ਸੰਭਾਵਨਾ ਨੂੰ ਘੱਟ ਕਰਨ ਲਈ ਪੋਟੈਸ਼ੀਅਮ ਦਾ ਸੇਵਨ ਬਹੁਤ ਜ਼ਰੂਰੀ ਹੁੰਦਾ ਹੈ ।ਸਰੀਰ ਵਿੱਚ ਖ਼ੂਨ ਨੂੰ ਪਤਲਾ ਕਰਨ ਤੋਂ ਲੈ ਕੇ ਬਲੱਡ ਕਲੌਟ ਨੂੰ ਹਟਾਉਣ ਵਿੱਚ ਪੋਟੈਸ਼ੀਅਮ ਬਹੁਤ ਉਪਯੋਗੀ ਮੰਨਿਆ ਜਾਂਦਾ ਹੈ । ਇਸ ਤੋਂ ਇਲਾਵਾ ਕੀਵੀ ਦੇ ਵਿੱਚ ਪੌਲੀਫਿਨੋਲ ਐਂਟੀਔਕਸੀਡੈਂਟ ਪਾਇਆ ਜਾਂਦਾ ਹੈ । ਜੋ ਦਿਲ ਨਾਲ ਜੁੜੀਆਂ ਬੀਮਾਰੀਆਂ ਦੀ ਸੰਭਾਵਨਾ ਨੂੰ ਘੱਟ ਕਰਨ ਦਾ ਕੰਮ ਕਰਦਾ ਹੈ ।

ਸਕਿਨ ਅਤੇ ਵਾਲਾਂ ਲਈ ਫਾਇਦੇਮੰਦ

ਕੀਵੀ ਦੇ ਜੂਸ ਦਾ ਰੋਜ਼ਾਨਾ ਸੇਵਨ ਕਰਨਾ ਵਾਲਾਂ ਅਤੇ ਸਕਿਨ ਦੇ ਲਈ ਬਹੁਤ ਫਾਇਦੇਮੰਦ ਹੁੰਦਾ ਹੈ । ਕੀਵੀ ਵਿੱਚ ਵਿਟਾਮਿਨ ਸੀ ਦੀ ਭਰਪੂਰ ਮਾਤਰਾ ਪਾਈ ਜਾਂਦੀ ਹੈ । ਜੋ ਕਿ ਬਹੁਤ ਮਹੱਤਵਪੂਰਨ ਐਂਟੀ ਆਕਸੀਡੈਂਟ ਹੁੰਦਾ ਹੈ । ਇਹ ਕੋਲੇਜਨ ਸੰਸ਼ਲੇਸ਼ਣ ਨੂੰ ਵਧਾਉਣ ਦਾ ਕੰਮ ਕਰਦਾ ਹੈ । ਇਸ ਤੋਂ ਇਲਾਵਾ ਵਿਟਾਮਿਨ ਸੀ ਦਾ ਸੇਵਨ ਸਕਿਨ ਨੂੰ ਵਧੀਆ ਬਣਾਉਣ ਲਈ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ । ਕੀਵੀ ਦੇ ਜੂਸ ਦਾ ਰੋਜ਼ਾਨਾ ਸੇਵਨ ਕਰਨ ਨਾਲ ਤੁਹਾਡੀ ਸਕਿਨ ਹਮੇਸ਼ਾ ਜਵਾਨ ਅਤੇ ਫ੍ਰੈੱਸ਼ ਦੇਖਦੀ ਹੈ । ਕੀਵੀ ਦੇ ਜੂਸ ਦਾ ਸੇਵਨ ਕਰਨ ਨਾਲ ਵਾਲਾਂ ਅਤੇ ਸਕਿਨ ਤੇ ਚਮਕ ਆਉਂਦੀ ਹੈ ।

ਪਾਚਨ ਦੇ ਲਈ ਫਾਇਦੇਮੰਦ

ਕੀਵੀ ਦੇ ਜੂਸ ਦਾ ਰੋਜ਼ਾਨਾ ਸੇਵਨ ਕਰਨਾ ਪਾਚਨ ਤੰਤਰ ਦੇ ਲਈ ਬਹੁਤ ਫਾਇਦੇਮੰਦ ਹੁੰਦਾ ਹੈ । ਕੀਵੀ ਇਕ ਪ੍ਰੋਬਾਇਓਟਿਕ ਦੇ ਰੂਪ ਵਿੱਚ ਕੰਮ ਕਰਦੀ ਹੈ । ਜੋ ਸਰੀਰ ਵਿੱਚ ਪਾਚਨ ਤੰਤਰ ਨੂੰ ਸਹੀ ਰੱਖਣ ਵਿੱਚ ਮਦਦ ਕਰਦੀ ਹੈ । ਇਸ ਤੋਂ ਇਲਾਵਾ ਕੱਚੀ ਕੀਵੀ ਦੇ ਫਲ ਵਿੱਚ ਐਕਟਿਵਨੀਂਡੈਨ ਨਾਮਕ ਪ੍ਰੋਟੀਨ ਪਾਇਆ ਜਾਂਦਾ ਹੈ । ਜੋ ਪਾਚਨ ਨੂੰ ਸਹੀ ਰੱਖਣ ਦੇ ਲਈ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ ।

ਡੀ ਐਨ ਏ ਨੂੰ ਸੁਰੱਖਿਅਤ ਰੱਖਦਾ ਹੈ

ਕੀਵੀ ਦੇ ਜੂਸ ਜਾਂ ਫਲ ਦਾ ਸੇਵਨ ਕੋਸ਼ਿਕਾਵਾਂ ਵਿਚ ਪਾਏ ਜਾਣ ਵਾਲੇ ਡੀ ਐੱਨ ਏ ਨੂੰ ਨਸ਼ਟ ਹੋਣ ਤੋਂ ਬਚਾਉਂਦਾ ਹੈ । ਇਸ ਵਿੱਚ ਐਂਟੀ ਆਕਸੀਡੈਂਟ ਪਾਇਆ ਜਾਂਦਾ ਹੈ । ਜੋ ਕੋਸ਼ਿਕਾ ਦੇ ਡੀ ਐੱਨ ਏ ਨੂੰ ਆਕਸੀਡੇਟਿਵ ਹਾਣੀ ਤੋਂ ਬਚਾਉਣ ਦਾ ਕੰਮ ਕਰਦਾ ਹੈ । ਇਸ ਤੋਂ ਇਲਾਵਾ ਕੀਵੀ ਵਿੱਚ ਫਲੇਵੋਨੋਇਡ ਈਡਸ ਅਤੇ ਫਾਇਟੋ ਨਿਊਟਰੀਅਨਸ ਪਾਏ ਜਾਂਦੇ ਹਨ । ਜੋ ਡੀ ਐੱਨ ਏ ਨੂੰ ਸਹੀ ਰੱਖਣ ਦਾ ਕੰਮ ਕਰਦੇ ਹਨ ।

ਰੋਗ ਪ੍ਰਤੀਰੋਧਕ ਸ਼ਕਤੀ ਮਜ਼ਬੂਤ ਕਰੇ

ਕੀਵੀ ਦਾ ਸੇਵਨ ਸਰੀਰ ਦੀ ਇਮਿਊਨਿਟੀ ਯਾਨੀ ਰੋਗ ਪ੍ਰਤੀਰੋਧਕ ਸ਼ਕਤੀ ਨੂੰ ਵਧਾਉਣ ਦਾ ਕੰਮ ਕਰਦਾ ਹੈ । ਕੀਵੀ ਦੇ ਫਲ ਵਿੱਚ ਸੰਤਰੇ ਤੋਂ ਵੀ ਜ਼ਿਆਦਾ ਵਿਟਾਮਿਨ ਸੀ ਪਾਇਆ ਜਾਂਦਾ ਹੈ । ਜੋ ਸਰੀਰ ਦੀ ਰੋਗ ਪ੍ਰਤੀਰੋਧਕ ਸ਼ਬਦਾਂ ਨੂੰ ਵਧਾਉਣ ਦਾ ਕੰਮ ਕਰਦਾ ਹੈ । ਇਸ ਦੇ ਜੂਸ ਦਾ ਰੋਜ਼ਾਨਾ ਸੇਵਨ ਸਾਡੇ ਸਰੀਰ ਦੀ ਇਮਿਊਨਿਟੀ ਨੂੰ ਮਜ਼ਬੂਤ ਕਰਕੇ ਬਿਮਾਰੀਆਂ ਨਾਲ ਲੜਨ ਵਿੱਚ ਮਦਦ ਕਰਦਾ ਹੈ ।

ਡਾਇਬਟੀਜ਼ ਦੀ ਸਮੱਸਿਆ ਵਿੱਚ ਫ਼ਾਇਦੇਮੰਦ

ਕੀਵੀ ਦੇ ਫਲ ਵਿਚ ਗਲਾਈਸੈਮਿਕ ਇੰਡੈਕਸ ਬਹੁਤ ਘੱਟ ਹੁੰਦਾ ਹੈ ।ਇਸ ਦਾ ਸੇਵਨ ਸਰੀਰ ਵਿਚ ਬਲੱਡ ਸ਼ੂਗਰ ਨੂੰ ਵਧਣ ਤੋਂ ਰੋਕਦਾ ਹੈ ਕੀਵੀ ਵਿਚ ਈਨੂੰਸਟੋਲ ਵੀ ਪਾਇਆ ਜਾਂਦਾ ਹੈ । ਜੋ ਕਿ ਬਲੱਡ ਸ਼ੂਗਰ ਨੂੰ ਕੰਟਰੋਲ ਵਿੱਚ ਰੱਖਣ ਵਿੱਚ ਮਦਦ ਕਰਦਾ ਹੈ ।

ਇਸ ਤੋਂ ਇਲਾਵਾ ਕੀਵੀ ਦਾ ਸੇਵਨ ਕਰਨ ਨਾਲ ਸਿਹਤ ਨੂੰ ਹੋਰ ਵੀ ਫਾਇਦੇ ਮਿਲਦੇ ਹਨ । ਇਸ ਦਾ ਸੇਵਨ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ਦੇ ਨਾਲ ਵਜ਼ਨ ਨੂੰ ਘੱਟ ਕਰਨ ਵਿੱਚ ਵੀ ਫ਼ਾਇਦਾ ਪਹੁੰਚਾਉਂਦਾ ਹੈ ।

ਜਾਣੋ ਕੀਵੀ ਦੇ ਜੂਸ ਦਾ ਸੇਵਨ ਕਰਨ ਦੇ ਨੁਕਸਾਨ

ਕੀਵੀ ਦਾ ਸੇਵਨ ਸਿਹਤ ਦੇ ਲਈ ਜਿਨ੍ਹਾਂ ਫਾਇਦੇਮੰਦ ਹੁੰਦਾ ਹੈ । ਉਨਾ ਹੀ ਕੁਝ ਲੋਕਾਂ ਦੇ ਲਈ ਨੁਕਸਾਨਦਾਇਕ ਵੀ ਹੁੰਦਾ ਹੈ । ਕਿਸੇ ਵੀ ਫਲ ਦਾ ਸੇਵਨ ਸਹੀ ਤਰੀਕੇ ਨਾਲ ਨਾ ਕਰਨ ਨਾਲ ਉਸ ਦਾ ਨੁਕਸਾਨ ਹੁੰਦਾ ਹੈ । ਕੀਵੀ ਤੇ ਜੂਸ ਪੀਣ ਨਾਲ ਹੋਣ ਵਾਲੇ ਨੁਕਸਾਨਾਂ ਬਾਰੇ ਦੱਸਦੇ ਹਾਂ ।ਕੀਵੀ ਦੇ ਜੂਸ ਅਤੇ ਇਸ ਦੇ ਫਲ ਦਾ ਸੇਵਨ ਕਰਨ ਨਾਲ ਕੁਝ ਲੋਕਾਂ ਨੂੰ ਅਲਰਜੀ ਦੀ ਸਮੱਸਿਆ ਹੋ ਸਕਦੀ ਹੈ । ਜੋ ਲੋਕ ਜ਼ਿਆਦਾ ਮਾਤਰਾ ਵਿੱਚ ਇਸ ਦਾ ਸੇਵਨ ਕਰਦੇ ਹਨ , ਉਨ੍ਹਾਂ ਨੂੰ ਅਲਰਜੀ ਦੀ ਸਮੱਸਿਆ ਹੋ ਸਕਦੀ ਹੈ ।

ਕੀਵੀ ਦੇ ਜੂਸ ਦਾ ਜ਼ਿਆਦਾ ਸੇਵਨ ਕਰਨ ਨਾਲ ਕਿਡਨੀ ਨੂੰ ਨੁਕਸਾਨ ਪਹੁੰਚ ਸਕਦਾ ਹੈ । ਕਿਉਂ ਕੀ ਕੀਵੀ ਦੇ ਵਿਚ ਪੋਟਾਸ਼ੀਅਮ ਦੀ ਮਾਤਰਾ ਬਹੁਤ ਜ਼ਿਆਦਾ ਪਾਈ ਜਾਂਦੀ ਹੈ । ਜੋ ਕਿਡਨੀ ਦੇ ਲਈ ਨੁਕਸਾਨਦਾਇਕ ਹੁੰਦੀ ਹੈ ।ਕੀਵੀ ਦੇ ਜ਼ਿਆਦਾ ਮਾਤਰਾ ਵਿਚ ਰੋਜ਼ਾਨਾ ਸੇਵਨ ਕਰਨ ਨਾਲ ਵਜ਼ਨ ਵਧ ਸਕਦਾ ਹੈ । ਇਸ ਵਿੱਚ ਕੈਲੋਰੀ ਅਤੇ ਕੋਬਰਸ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ । ਜੋ ਕਿ ਜ਼ਿਆਦਾ ਮਾਤਰਾ ਵਿੱਚ ਸੇਵਨ ਕਰਨ ਨਾਲ ਵਜ਼ਨ ਵਧਣ ਦਾ ਕਾਰਨ ਬਣ ਸਕਦਾ ਹੈ ।

ਕੀਵੀ ਦੇ ਜੂਸ ਦਾ ਜ਼ਿਆਦਾ ਸੇਵਨ ਕਰਨ ਨਾਲ ਅੰਤੜੀਆਂ ਨਾਲ ਜੁੜੀ ਸਮੱਸਿਆ ਹੋ ਸਕਦੀ ਹੈ । ਕੀਵੀ ਦੇ ਵਿਚ ਪੋਟੈਸ਼ੀਅਮ ਸੈਰੋਂਟੌਨਿਨ ਅਤੇ ਵਿਟਾਮਿਨ ਸੀ ਅਤੇ ਈ ਭਰਪੂਰ ਮਾਤਰਾ ਵਿੱਚ ਪਾਏ ਜਾਂਦੇ ਹਨ । ਸਰੀਰ ਵਿਚ ਇਨ੍ਹਾਂ ਦੀ ਮਾਤਰਾ ਜ਼ਿਆਦਾ ਹੋਣ ਤੇ ਖ਼ੂਨ ਵਿਚ ਟਰਾਈਗਲਿਸਰਾਈਡ ਦਾ ਲੇਵਲ ਬਦਲ ਸਕਦਾ ਹੈ । ਇਸ ਲਈ ਇਹ ਅੰਤੜੀਆਂ ਲਈ ਨੁਕਸਾਨਦਾਇਕ ਸਾਬਿਤ ਹੋ ਸਕਦਾ ਹੈ ।ਕੀਵੀ ਦਾ ਜੂਸ ਅਤੇ ਫਲ ਦਾ ਸੇਵਨ ਕਰਨ ਨਾਲ ਕੁਝ ਲੋਕਾਂ ਨੂੰ ਉਲਟੀਆਂ ਅਤੇ ਦਸਤ ਦੀ ਸਮੱਸਿਆ ਹੋ ਸਕਦੀ ਹੈ । ਅਜਿਹੇ ਲੋਕ ਜਿਨ੍ਹਾਂ ਨੂੰ ਕੀਵੀ ਦਾ ਸੇਵਨ ਕਰਣ ਨਾਲ ਦਸਤ , ਉਲਟੀ ਅਤੇ ਮਤਲੀ ਦੀ ਸਮੱਸਿਆ ਹੁੰਦੀ ਹੈ , ਉਨ੍ਹਾਂ ਨੂੰ ਕੀਵੀ ਦਾ ਸੇਵਨ ਕਰਨ ਤੋਂ ਦੂਰ ਰਹਿਣਾ ਚਾਹੀਦਾ ਹੈ ।ਸਿਹਤ ਦੇ ਲਈ ਫ਼ਾਇਦੇਮੰਦ ਅਤੇ ਪੋਸ਼ਕ ਤੱਤਾਂ ਨਾਲ ਭਰਪੂਰ ਕੀਵੀ ਦਾ ਸੇਵਨ ਸਹੀ ਮਾਤਰਾ ਵਿਚ ਕਰਨ ਨਾਲ ਸਰੀਰ ਨੂੰ ਫਾਇਦੇ ਮਿਲਦੇ ਹਨ । ਇਸ ਦਾ ਜ਼ਿਆਦਾ ਮਾਤਰਾ ਵਿੱਚ ਸੇਵਨ ਕਰਨਾ ਕਈ ਸਮੱਸਿਆਵਾਂ ਪੈਦਾ ਕਰ ਸਕਦਾ ਹੈ । ਕਿਸੇ ਵੀ ਬਿਮਾਰੀ ਤੇ ਸਮੱਸਿਆ ਵਿਚ ਇਸ ਦੇ ਜੂਸ ਦਾ ਸੇਵਨ ਕਰਨ ਤੋਂ ਪਹਿਲਾਂ ਡਾਕਟਰ ਦੀ ਸਲਾਹ ਜ਼ਰੂਰ ਲਓ ।

Leave a Reply

Your email address will not be published. Required fields are marked *