ਲਾਕਡਾਊਨ 4 ‘ਚ ਜਾਣੋ ਕੀ ਖੁੱਲੇਗਾ ਤੇ ਕੀ ਰਹੇਗਾ ਬੰਦ- ਗ੍ਰਹਿ ਮੰਤਰਾਲੇ ਨੇ ਦਿੱਤੇ ਨਿਰਦੇਸ਼

ਦੇਸ਼ ਭਰ ‘ਚ ਕੋਰੋਨਾ ਦੀ ਲਾਗ ਦੇ ਨਵੇਂ ਕੇਸ ਆਉਣ ਕਾਰਨ ਲੌਕਡਾਊਨ 4.0 ਨੂੰ 31 ਮਈ ਤਕ ਵਧਾ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਗ੍ਰਹਿ ਮੰਤਰਾਲੇ ਵੱਲੋਂ ਹਦਾਇਤ ਕੀਤੀ ਗਈ ਹੈ ਕਿ ਉਹ ਲੌਕਡਾਊਨ 4.0 ਦੌਰਾਨ ਬਹੁਤ ਸਾਰੀਆਂ ਚੀਜ਼ਾਂ ਨੂੰ ਪਹਿਲਾਂ ਦੀ ਤਰ੍ਹਾਂ ਬੰਦ ਰੱਖਣਗੇ। ਲੌਕਡਾਊਨ ਦੌਰਾਨ ਹਵਾਈ, ਮੈਟਰੋ ਸੇਵਾ,ਰੈਸਟੋਰੈਂਟ, ਜਿਮ, ਥੀਏਟਰ ਬੰਦ ਰਹਿਣਗੇ। ਇਸ ਦੇ ਨਾਲ ਹੀ ਹਰ ਤਰ੍ਹਾਂ ਦੇ ਰਾਜਨੀਤਿਕ, ਧਾਰਮਿਕ ਅਤੇ ਸਮਾਜਿਕ ਪ੍ਰੋਗਰਾਮ ਲਈ ਇਕੱਠ ਕਰਨ ‘ਤੇ ਰੋਕ ਜਾਰੀ ਰਹੇਗੀ। ਕੰਟੇਨਮੈਂਟ ਜ਼ੋਨ ਨੂੰ ਛੱਡ ਕੇ ਹੋਰ ਥਾਵਾਂ ‘ਤੇ ਕਈ ਤਰ੍ਹਾਂ ਦੀਆਂ ਗਤੀਵਿਧੀਆਂ ਜਾਰੀ ਰਹਿਣਗੀਆਂ।

ਘਰੇਲੂ ਹਵਾਈ ਐਂਬੂਲੈਂਸਾਂ ਨੂੰ ਛੱਡ ਕੇ ਸਾਰੀਆਂ ਘਰੇਲੂ ਤੇ ਅੰਤਰਰਾਸ਼ਟਰੀ ਯਾਤਰੀਆਂ ਦੀਆਂ ਉਡਾਨਾਂ 31 ਮਈ ਤਕ ਬੰਦ ਰਹਿਣਗੀਆਂ। ਮੈਟਰੋ, ਰੇਲ ਸੇਵਾਵਾਂ, ਸਕੂਲ, ਕਾਲਜ 31 ਮਈ ਤਕ ਬੰਦ ਰਹਿਣਗੇ। ਹੋਟਲ, ਰੈਸਟੋਰੈਂਟ, ਸਿਨੇਮਾ ਹਾਲ, ਮਾਲ, ਸਵੀਮਿੰਗ ਪੂਲ, ਜਿਮ, ਪਾਰਲਰ, ਸੈਲੂਨ 31 ਮਈ ਤਕ ਬੰਦ ਰਹਿਣਗੇ। ਸਾਰੇ ਸਮਾਜਿਕ, ਰਾਜਨੀਤਿਕ, ਧਾਰਮਿਕ ਪ੍ਰੋਗਰਾਮਾਂ, ਪ੍ਰਾਰਥਨਾ/ਧਾਰਮਿਕ ਥਾਵਾਂ ਨੂੰ 31 ਮਈ ਤਕ ਬੰਦ ਰੱਖਿਆ ਜਾਵੇਗਾ।

ਜ਼ਰੂਰੀ ਸੇਵਾਵਾਂ ਨੂੰ ਛੱਡ ਕੇ ਬਾਕੀ ਸਾਰਿਆਂ ਨੂੰ ਸ਼ਾਮ 7 ਵਜੇ ਤੋਂ ਸਵੇਰੇ 7 ਵਜੇ ਵਿਚਕਾਰ ਘਰਾਂ ਤੋਂ ਬਾਹਰ ਨਿਕਲਣ ਦੀ ਮਨਾਹੀ ਹੋਵੇਗੀ। ਸਪੋਰਟਸ ਕੰਪਲੈਕਸ ਤੇ ਸਟੇਡੀਅਮ ਬਿਨਾਂ ਦਰਸ਼ਕਾਂ ਖੋਲ੍ਹੇ ਜਾਣਗੇ। ਰੈਸਟੋਰੈਂਟ-ਮਠਿਆਈ ਦੁਕਾਨਾਂ ਖੁੱਲ੍ਹਣਗੀਆਂ, ਪਰ ਸਿਰਫ਼ ਹੋਮ ਡਿਲੀਵਰੀ ਹੋਵੇਗੀ। ਸਟੈਂਡ ਅਲੋਨ ਦੁਕਾਨ ਖੋਲ੍ਹਣ ਨੂੰ ਹੀ ਮਨਜੂਰੀ ਦਿੱਤੀ ਗਈ ਹੈ। ਦੁਕਾਨ ‘ਤੇ 5 ਲੋਕ ਤੋਂ ਵੱਧ ਕੰਮ ਨਹੀਂ ਕਰ ਸਕਣਗੇ। ਸੂਬਾ ਸਰਕਾਰਾਂ ਸਥਿਤੀ ਅਨੁਸਾਰ ਅੰਤਰ ਰਾਜੀ ਬੱਸ ਸੇਵਾ ਸ਼ੁਰੂ ਕਰ ਸਕਦੀਆਂ ਹਨ। ਵਿਆਹ ਸਮਾਗਮਾਂ ‘ਚ 50 ਲੋਕ ਅਤੇ ਅੰਤਮ ਸਸਕਾਰ ‘ਚ ਸ਼ਾਮਲ ਹੋਣ ਲਈ 20 ਲੋਕਾਂ ਨੂੰ ਮਨਜੂਰੀ ਹੋਵੇਗੀ। ਪਾਨ-ਗੁਟਖਾ ਦੀਆਂ ਦੁਕਾਨਾਂ ਵੀ ਹੁਣ ਖੁੱਲ੍ਹਣਗੀਆਂ।ਲੌਕਡਾਊਨ 4.0 ਦੌਰਾਨ ਸੂਬਾ ਸਰਕਾਰਾਂ ਆਪਣੇ ਮੁਤਾਬਕ ਅੰਤਰ ਰਾਜੀ ਬੱਸ ਸੇਵਾਵਾਂ ਸ਼ੁਰੂ ਕਰ ਸਕਦੀਆਂ ਹਨ। ਸੂਬਾ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਆਪਣੇ ਖੇਤਰਾਂ ਵਿੱਚ ਕੋਰੋਨਾ ਵਾਇਰਸ ਦੀ ਲਾਗ ਦੀ ਸਥਿਤੀ ਦੇ ਮੱਦੇਨਜ਼ਰ ਰੈਡ, ਓਰੈਂਜ ਤੇ ਗ੍ਰੀਨ ਜ਼ੋਨ ਬਣਾਉਣ ਦਾ ਅਧਿਕਾਰ ਦੇ ਦਿੱਤਾ ਗਿਆ ਹੈ।

Leave a Reply

Your email address will not be published. Required fields are marked *