Breaking News
Home / Entertainment / 1 ਅਗਸਤ ਤੋਂ ਬਦਲਣ ਜਾ ਰਹੇ ਹਨ ਇਹ ਨਿਯਮ,ਲੋਕਾਂ ਨੂੰ ਲੱਗੇਗਾ ਵੱਡਾ ਝੱਟਕਾ-ਦੇਖੋ ਪੂਰੀ ਖ਼ਬਰ

1 ਅਗਸਤ ਤੋਂ ਬਦਲਣ ਜਾ ਰਹੇ ਹਨ ਇਹ ਨਿਯਮ,ਲੋਕਾਂ ਨੂੰ ਲੱਗੇਗਾ ਵੱਡਾ ਝੱਟਕਾ-ਦੇਖੋ ਪੂਰੀ ਖ਼ਬਰ

ਨਕਦੀ ਸੰਤੁਲਨ ਅਤੇ ਡਿਜੀਟਲ ਲੈਣ-ਦੇਣ ਨੂੰ ਵਧਾਉਣ ਲਈ ਕੁਝ ਬੈਂਕਾਂ ਨੇ 1 ਅਗਸਤ ਤੋਂ ਘੱਟ- ਘੱਟ ਬਕਾਇਆ(ਬੈਲੇਂਸ) ‘ਤੇ ਚਾਰਜ ਲਗਾਉਣ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਇਨ੍ਹਾਂ ਬੈਂਕਾਂ ਵਿਚ ਤਿੰਨ ਮੁਫਤ ਲੈਣ-ਦੇਣ(ਟਰਾਂਜੈਕਸ਼ਨ) ਤੋਂ ਬਾਅਦ ਵੀ ਚਾਰਜ ਲਗਾਇਆ ਜਾਵੇਗਾ। ਇਹ ਚਾਰਜ 1 ਅਗਸਤ ਤੋਂ ਬੈਂਕ ਆਫ ਮਹਾਰਾਸ਼ਟਰ, ਐਕਸਿਸ ਬੈਂਕ, ਕੋਟਕ ਮਹਿੰਦਰਾ ਬੈਂਕ ਅਤੇ ਆਰਬੀਐਲ ਬੈਂਕ ‘ਚ ਲਾਗੂ ਹੋਣਗੇ।

ਬੈਂਕ ਆਫ ਮਹਾਰਾਸ਼ਟਰ ਵਿਚ ਬਚਤ ਖਾਤਾ ਧਾਰਕਾਂ ਨੂੰ ਮੈਟਰੋ ਅਤੇ ਸ਼ਹਿਰੀ ਖੇਤਰਾਂ ਵਿਚ ਆਪਣੇ ਖਾਤੇ ਵਿਚ ਘੱਟੋ-ਘੱਟ 2000 ਰੁਪਏ ਰੱਖਣੇ ਲਾਜ਼ਮੀ ਹੋਣਗੇ। ਜਿਹੜਾ ਕਿ ਪਹਿਲਾਂ 1,500 ਰੁਪਏ ਸੀ। ਜੇ ਬਕਾਇਆ 2000 ਰੁਪਏ ਤੋਂ ਘੱਟ ਹੈ, ਤਾਂ ਬੈਂਕ ਮੈਟਰੋ ਅਤੇ ਸ਼ਹਿਰੀ ਖੇਤਰਾਂ ਵਿਚ 75 ਰੁਪਏ, ਅਰਧ-ਸ਼ਹਿਰੀ ਖੇਤਰਾਂ ਵਿਚ 50 ਰੁਪਏ ਅਤੇ ਪੇਂਡੂ ਖੇਤਰਾਂ ਵਿਚ 20 ਰੁਪਏ ਪ੍ਰਤੀ ਮਹੀਨਾ ਵਸੂਲ ਕਰੇਗਾ।

ਬੈਂਕ ਆਫ ਮਹਾਰਾਸ਼ਟਰ – ਬੈਂਕ ਆਫ਼ ਮਹਾਰਾਸ਼ਟਰ ਦੀਆਂ ਸਾਰੀਆਂ ਸ਼ਾਖਾਵਾਂ ਵਿਚ ਇੱਕ ਮਹੀਨੇ ਵਿਚ ਤਿੰਨ ਮੁਫਤ ਲੈਣ-ਦੇਣ ਤੋਂ ਬਾਅਦ, ਇੱਕ ਜਮ੍ਹਾ ਅਤੇ ਕਢਵਾਉਣ ਲਈ 100 ਰੁਪਏ ਤੱਕ ਦਾ ਚਾਰਜ ਲਵੇਗਾ। ਇਸ ਦੇ ਨਾਲ ਹੀ ਲਾਕਰ ਲਈ ਜਮ੍ਹਾਂ ਰਾਸ਼ੀ ਨੂੰ ਵੀ ਘਟਾਇਆ ਗਿਆ ਹੈ ਪਰ ਲਾਕਰ ‘ਤੇ ਜੁਰਮਾਨਾ ਵਧਾ ਦਿੱਤਾ ਗਿਆ ਹੈ। ਬੈਂਕ ਅਤੇ ਮਹਾਰਾਸ਼ਟਰ ਦੇ ਐਮਡੀ ਅਤੇ ਸੀਈਓ, ਏਐਸ ਰਾਜੀਵ ਨੇ ਕਿਹਾ ਕਿ ਮੌਜੂਦਾ ਸਮੇਂ ਵਿਚ ਕੋਰੋਨਾ ਲਾਗ ਕਾਰਨ ਡਿਜੀਟਲ ਬੈਂਕਿੰਗ ਨੂੰ ਉਤਸ਼ਾਹਤ ਕਰਨ ਅਤੇ ਘੱਟ ਲੋਕ ਬੈਂਕ ਵਿਚ ਆਉਣ ਇਸ ਲਈ ਬੈਂਕਾਂ ਨੇ ਅਜਿਹਾ ਕਰਨ ਦਾ ਫ਼ੈਸਲਾ ਕੀਤਾ ਹੈ। ਬੈਂਕ ਸਰਵਿਸ ਚਾਰਜ ‘ਚ ਵੀ ਕੁਝ ਬਦਲਾਅ ਕੀਤੇ ਗਏ ਹਨ।

ਐਕਸਿਸ ਬੈਂਕ – ਐਕਸਿਸ ਬੈਂਕ ਖਾਤਾ ਧਾਰਕਾਂ ਨੂੰ ਹੁਣ ਈਸੀਐਸ ਟ੍ਰਾਂਜੈਕਸ਼ਨਾਂ ‘ਤੇ 25 ਰੁਪਏ ਹਰ ਟ੍ਰਾਂਜੈਕਸ਼ਨ ‘ਤੇ ਦੇਣੇ ਪੈਣਗੇ। ਈਸੀਐਸ ਟ੍ਰਾਂਜੈਕਸ਼ਨਾਂ ‘ਤੇ ਪਹਿਲਾਂ ਕੋਈ ਚਾਰਜ ਨਹੀਂ ਲਗਦਾ ਸੀ। ਹੁਣ ਇਸ ਪ੍ਰਾਈਵੇਟ ਬੈਂਕ ਨੇ 10/20 ਰੁਪਏ ਅਤੇ 50 ਰੁਪਏ ਦੇ ਬੰਡਲ ਲਈ 100 ਰੁਪਏ ਪ੍ਰਤੀ ਬੰਡਲ ਦੀ ਹੈਂਡਲਿੰਗ ਫੀਸ ਸ਼ੁਰੂ ਕੀਤੀ ਹੈ।

ਕੋਟਕ ਮਹਿੰਦਰਾ ਬੈਂਕ – ਡੈਬਿਟ ਕਾਰਡ – ਏਟੀਐਮ ਤੋਂ ਮਹੀਨੇ ਵਿਚ ਪੰਜ ਵਾਰ ਪੈਸੇ ਕਢਵਾਉਣ ਤੋਂ ਬਾਅਦ 20 ਰੁਪਏ ਪ੍ਰਤੀ ਨਕਦ ਕਢਵਾਉਣ ਅਤੇ ਗੈਰ-ਵਿੱਤੀ ਲੈਣ-ਦੇਣ ‘ਤੇ 8.5 ਰੁਪਏ ਦੀ ਫੀਸ ਹੋਵੇਗੀ। ਜੇ ਖਾਤੇ ਵਿਚ ਬਕਾਇਆ ਘੱਟ ਹੋਣ ਕਾਰਨ ਟ੍ਰਾਂਜੈਕਸ਼ਨ ਅਸਫਲ ਹੋ ਜਾਂਦਾ ਹੈ ਤਾਂ 25 ਰੁਪਏ ਫੀਸ ਲਗਾਈ ਜਾਵੇਗੀ। ਕੋਟਕ ਮਹਿੰਦਰਾ ਬੈਂਕ ਵਿਚ ਖਾਤਾ ਧਾਰਕਾਂ ਨੂੰ ਖਾਤਾ ਸ਼੍ਰੇਣੀ ਦੇ ਅਧਾਰ ਤੇ ਘੱਟੋ-ਘੱਟ ਬਕਾਇਆ ਨਾ ਰੱਖਣ ਲਈ ਜੁਰਮਾਨਾ ਅਦਾ ਕਰਨਾ ਪਏਗਾ। ਇਸ ਤੋਂ ਇਲਾਵਾ ਹਰ ਚੌਥੇ ਲੈਣ-ਦੇਣ ਲਈ ਪ੍ਰਤੀ ਟਰਾਂਜੈਕਸ਼ਨ 100 ਰੁਪਏ ਦੀ ਨਕਦ ਫ਼ੀਸ ਰੱਖੀ ਗਈ ਹੈ।

Leave a Reply

Your email address will not be published. Required fields are marked *

%d bloggers like this: