7 ਜਰੂਰੀ ਸ਼ਰਤਾਂ ਨਾਲ ਖੁੱਲਣਗੇ ਸਕੂਲ,ਸਿਲੇਬਸ ਘਟੇਗਾ ਅਤੇ ਇੰਨੇ ਦਿਨ ਲੱਗੇਗਾ ਸਕੂਲ

ਕੋਰੋਨਾਵਾਇਰਸ ਤੇ ਦੇਸ਼ ਵਿਆਪੀ ਲੌਕਡਾਊਨ ਕਾਰਨ ਬੰਦ ਸਕੂਲ 15 ਜੁਲਾਈ ਤੋਂ ਖੁੱਲ੍ਹਣ ਦੇ ਸੰਕੇਤ ਹਨ। ਕੋਰੋਨਾਵਾਇਰਸ ਨੇ ਵਿਸ਼ਵ ਭਰ ਦੇ ਖੇਤਰ ਨੂੰ ਪ੍ਰਭਾਵਿਤ ਕੀਤਾ ਹੈ। ਇਸ ਦੇ ਮੱਦੇਨਜ਼ਰ ਲੱਖਾਂ ਦੀ ਗਿਣਤੀ ‘ਚ ਵਿਦਿਆਰਥੀਆਂ ਦੀ ਪੜ੍ਹਾਈ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀ ਹੈ। ਇਸ ਦੌਰਾਨ ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (ਸੀਬੀਐਸਈ) ਨੇ ਕੁਝ ਬਦਲਾਵਾਂ ਨਾਲ ਸਕੂਲਾਂ ਮੁੜ ਖੋਲ੍ਹਣ ਦੀ ਤਿਆਰੀ ਕੀਤੀ ਹੈ। ਸੀਬੀਐਸਈ ਮੁਤਾਬਕ ਬੱਚਿਆਂ ਨੂੰ ਸਕੂਲਾਂ ‘ਚ ਓਡ-ਇਵਨ ਪੈਟਰਨ ਤੇ ਸਕੂਲ ਆਉਣ ਦੀ ਇਜਾਜ਼ਤ ਹੋਵੇਗੀ।

ਇਸ ਪੈਟਰਨ ਅਧੀਨ ਇੱਕ ਬੱਚਾ ਹਫ਼ਤੇ ‘ਚ ਤਿੰਨ ਦਿਨ ਹੀ ਸਕੂਲ ਆਏਗਾ ਤੇ ਬਾਕੀ ਤਿੰਨ ਦਿਨ ਉਸ ਨੂੰ ਘਰ ਤੋਂ ਹੀ ਆਨਲਾਈਨ ਕਲਾਸ ਲੈਣੀ ਪਵੇਗੀ। ਇਸ ਤੋਂ ਅਲਾਵਾ ਸੀਬੀਐਸਈ ਪਹਿਲੀਂ ਤੋਂ 12ਵੀਂ ਜਮਾਤ ਤਕ ਦਾ ਸਿਲੇਬਸ 25 ਤੋਂ 30 ਫੀਸਦ ਘੱਟ ਕਰ ਸਕਦਾ ਹੈ। ਸ਼ਨੀਵਾਰ ਨੂੰ ਵੀ ਹਾਫ਼ ਡੇਅ ਦੀ ਬਜਾਏ ਫੁੱਲ ਡੇਅ ਹੋਵੇਗਾ।

WhatsApp Group (Join Now) Join Now

ਇਨ੍ਹਾਂ ਵੱਡੇ ਬਦਲਾਵਾਂ ਦੇ ਨਾਲ ਸ਼ੁਰੂ ਹੋਣਗੇ ਸੀਬੀਐਸਈ ਸਕੂਲ1. ਸਿਲੇਬਸ:- ਸਕੂਲ ਜੁਲਾਈ ਤੋਂ ਖੁੱਲ੍ਹ ਸਕਦੇ ਹਨ। ਸਿਲੇਬਸ ਨੂੰ ਪੂਰਾ ਕਰਨ ਲਈ ਘੱਟ ਸਮਾਂ ਮਿਲੇਗਾ। ਇਸ ਲਈ, ਸਿਲੇਬਸ 25% ਘੱਟ ਜਾਵੇਗਾ। ਜੇ ਇੱਕ ਕਲਾਸ ਵਿੱਚ ਗਣਿਤ ਦੇ 20 ਪਾਠ ਹਨ, ਤਾਂ ਇਹ 16 ਪਾਠ ਤੱਕ ਕੀਤੇ ਜਾ ਸਕਦੇ ਹਨ।2. ਹੋਮਵਰਕ:- ਹਰੇਕ ਕਲਾਸ ਵਿੱਚ ਹੋਮਵਰਕ ਲਿਖਣ ਵਿੱਚ 7 ਤੋਂ 8 ਮਿੰਟ ਲੱਗਦੇ ਹਨ। ਹੋਮਵਰਕ ਦੇ ਨੋਟ ਬਣਾਉਣ ਦੀ ਬਜਾਏ, ਹੁਣ ਪ੍ਰਿੰਟਿਡ ਵਰਕਸ਼ੀਟ ਦਿੱਤੀਆਂ ਜਾਣਗੀਆਂ ਜੋ ਸਮਾਂ ਬਚੇਗਾ ਉਸਦਾ ਇਸਤਮਾਲ ਕੀਤਾ ਜਾਵੇਗਾ।

3. ਨਹੀਂ ਹੋਣਗੇ ਸਾਲਾਨਾ ਸਮਾਗਮ:- ਖੇਡਾਂ ਤੇ ਸਭਿਆਚਾਰਕ ਸਮਾਗਮ: ਹਰ ਸਕੂਲ ਵਿੱਚ ਸਾਲਾਨਾ ਸਮਾਗਮ ਲਗਪਗ 20 ਦਿੱਨ ਚਲਦੇ ਹਨ। ਇਸ ਸਾਲ ਸਮਾਗਮ ਨਹੀਂ ਹੋਣਗੇ। ਇਹ ਪੜ੍ਹਾਈ ਲਈ ਵਧੇਰੇ ਸਮਾਂ ਦੇਵੇਗਾ।4. ਸ਼ਨੀਵਾਰ ਤੇ ਐਤਵਾਰ ਵੀ ਲੱਗਣਗੀਆਂ ਕਲਾਸਾਂ:- ਸ਼ਨੀਵਾਰ ਨੂੰ, ਅੱਧੇ ਦਿਨ ਦੀ ਬਜਾਏ, ਇੱਕ ਪੂਰੀਆਂ ਕਲਾਸਾਂ ਹੋਣਗੀਆਂ। ਜੇ ਸਕੂਲ ਅਗਸਤ ਵਿੱਚ ਸ਼ੁਰੂ ਹੁੰਦਾ ਹੈ, ਤਾਂ ਸੱਤ ਮਹੀਨਿਆਂ ਲਈ 28 ਸ਼ਨੀਵਾਰ ਹੁੰਦੇ ਹਨ। ਫੁੱਲ-ਟਾਈਮ ਕਲਾਸ ਨਾਲ 3 ਪੀਰੀਅਡ ਵਧਣਗੇ। ਇਸ ਦਾ ਅਰਥ ਹੈ ਕੁੱਲ 84 ਪੀਰੀਅਡ ਵਾਧੂ ਮਿਲਣਗੇ। ਕੁਝ ਸਕੂਲ ਐਤਵਾਰ ਨੂੰ ਵੀ ਕਲਾਸਾਂ ਲਗਾਉਣ ਦੀ ਯੋਜਨਾ ਬਣਾ ਰਹੇ ਹਨ।

5. ਸਧਾਰਨ ਹਦਾਇਤਾਂ:- ਇੱਕ ਕਲਾਸ ਦੇ ਵਿਦਿਆਰਥੀ ਦੂਜੀ ਕਲਾਸ ‘ਚ ਨਹੀਂ ਜਾ ਸਕਣਗੇ। ਸਿਲੇਬਸ ਪੂਰਾ ਕਰਨ ਲਈ ਤਿਉਹਾਰਾਂ ਅਤੇ ਸਿਆਲਾਂ ਦੀਆਂ ਛੁੱਟੀਆਂ ਘੱਟ ਕੀਤੀਆਂ ਜਾਣਗੀਆਂ। ਸਕੂਲ ‘ਚ ਇੱਕ ਤੋਂ ਵੱਧ ਐਂਟਰੀ ਤੇ ਐਗਜ਼ਿਟ ਪੁਆਇੰਟ ਬਣਾਏ ਜਾਣਗੇ। ਬੈਂਚ ਇੱਕ ਤੋਂ ਢੇਡ ਫੁੱਟ ਦੀ ਦੂਰੀ ਤੇ ਰਹਿਣਗੇ।6. ਸੈਨੀਟਾਈਜ਼ੇਸ਼ਨ:- ਸਕੂਲ ਬੱਸਾਂ ਨੂੰ ਰੋਜ਼ ਅੰਦਰੋਂ ਬਾਹਰੋਂ ਰੋਗਾਣੂ-ਮੁਕਤ ਕੀਤਾ ਜਾਵੇਗਾ। ਹਰ ਤੀਜੇ ਦਿਨ ਪੂਰਾ ਕੈਂਪਸ ਰੋਗਾਣੂ-ਮੁਕਤ ਕੀਤਾ ਜਾਵੇਗਾ। ਅਧਿਆਪਕ ਤੇ ਵਿਦਿਆਰਥੀਆਂ ਨੂੰ ਮਾਸਕ ਪਾਉਣਾ ਜ਼ਰੂਰੀ ਹੋਵੇਗਾ।

7. ਇਨ੍ਹਾਂ ਚੀਜ਼ਾਂ ਤੇ ਰਹੇਗੀ ਪਾਬੰਦੀ:- ਸਕੂਲ ਖੁੱਲ੍ਹਣ ਤੋਂ ਬਾਅਦ ਕੁਝ ਦਿਨਾਂ ਲਈ ਕੋਈ ਪ੍ਰਾਰਥਨਾ ਨਹੀਂ ਹੋਵੇਗੀ। ਸਕੂਲ ਦੀ ਕੰਟੀਨ ਬੰਦ ਰਹੇਗੀ। ਬੱਚਿਆਂ ਨੂੰ ਘਰੋਂ ਲਿਆਈਆਂ ਚੀਜ਼ਾਂ ਖਾਣ ਲਈ ਉਤਸ਼ਾਹਤ ਕਰਨਾ ਹੋਵੇਗਾ। ਟਿਫਿਨ ਸ਼ੇਅਰ ਨਾ ਕਰਨ ਦੀਆਂ ਹਦਾਇਤਾਂ ਵੀ ਹਨ। ਹਰ ਕਲਾਸ ਦੇ ਵਿਦਿਆਰਥੀਆਂ ਲਈ ਪੀਣ ਵਾਲੇ ਪਾਣੀ ਦਾ ਵੱਖਰਾ ਪ੍ਰਬੰਧ ਹੋਵੇਗਾ। ਕੈਂਪਸ ਵਿੱਚ ਸਮੂਹਾਂ ਵਿੱਚ ਖੇਡਣ ਅਤੇ ਖੇਡਾਂ ਤੇ ਪਾਬੰਦੀ ਹੋਵੇਗੀ।

Leave a Reply

Your email address will not be published. Required fields are marked *