ਕੈਂਸਰ ਇੱਕ ਗੰਭੀਰ ਬਿਮਾਰੀ ਹੈ । ਜੋ ਲੋਕਾਂ ਵਿੱਚ ਵਧਦੀ ਜਾ ਰਹੀ ਹੈ । ਗਲਤ ਖਾਣ ਪਾਣ ਅਤੇ ਖ਼ਰਾਬ ਜੀਵਨ ਸ਼ੈਲੀ ਦੇ ਕਾਰਨ ਅੱਜਕੱਲ੍ਹ ਵੱਡੀ ਗਿਣਤੀ ਵਿੱਚ ਲੋਕ ਇਸ ਬਿਮਾਰੀ ਦਾ ਸ਼ਿਕਾਰ ਹੋ ਰਹੇ ਹਨ । ਵੈਸੇ ਤਾਂ ਕੈਂਸਰ ਸਰੀਰ ਦੇ ਕਿਸੇ ਵੀ ਹਿੱਸੇ ਵਿੱਚ ਹੋ ਸਕਦਾ ਹੈ । ਪਰ ਅੱਜ ਅਸੀਂ ਕੰਨ ਦੇ ਕੈਂਸਰ ਦੇ ਬਾਰੇ ਗੱਲ ਕਰਦੇ ਹਾਂ । ਸਰੀਰ ਦੇ ਹੋਰ ਹਿੱਸਿਆਂ ਵਿੱਚ ਹੋਣ ਵਾਲੇ ਕੈਂਸਰ ਦੀ ਤੁਲਨਾ ਵਿਚ ਕੰਨ ਦੀ ਕੈਂਸਰ ਦੇ ਮਾਮਲੇ ਘੱਟ ਸੁਣਨ ਵਿਚ ਆਉਂਦੇ ਹਨ । ਪਰ ਕੰਨ ਦੇ ਕੈਂਸਰ ਦੇ ਲੱਛਣਾਂ ਨੂੰ ਨਜ਼ਰਅੰਦਾਜ਼ ਕਰਨਾ ਗਭੀਰ ਸਾਬਤ ਹੋ ਸਕਦਾ ਹੈ ।
ਅਕਸਰ ਲੋਕ ਕੰਨ ਵਿਚ ਕੈਂਸਰ ਦੇ ਸ਼ੁਰੂਆਤੀ ਲੱਛਣਾਂ ਨੂੰ ਪਹਿਚਾਣ ਨਹੀਂ ਸਕਦੇ । ਜਿਸ ਨਾਲ ਇਹ ਬੀਮਾਰੀ ਪੂਰੇ ਸਰੀਰ ਵਿੱਚ ਫੈਲ ਜਾਂਦੀ ਹੈ । ਕੰਨ ਵਿਚ ਕੈਂਸਰ ਹੋਣ ਦੀ ਸ਼ੁਰੂਆਤ ਵਿੱਚ ਸਰੀਰ ਵਿੱਚ ਕੁਝ ਸ਼ੁਰੂਆਤੀ ਲੱਛਣ ਦਿਖਾਈ ਦਿੰਦੇ ਹਨ । ਪਰ ਅਕਸਰ ਲੋਕ ਇਨ੍ਹਾਂ ਨੂੰ ਨਾਰਮਲ ਸਮਝ ਕੇ ਅਣਦੇਖਾ ਕਰ ਦਿੰਦੇ ਹਨ । ਇਹ ਕੈਂਸਰ ਹੌਲੀ ਹੌਲੀ ਪੂਰੇ ਸਰੀਰ ਵਿੱਚ ਫੈਲਣ ਲੱਗਦਾ ਹੈ । ਜੇਕਰ ਸਹੀ ਸਮੇਂ ਤੇ ਕੰਨ ਵਿੱਚ ਕੈਂਸਰ ਦੇ ਲੱਛਣਾਂ ਨੂੰ ਪਹਿਚਾਣ ਲਿਆ ਜਾਵੇ , ਤਾਂ ਇਲਾਜ ਵਿੱਚ ਮਦਦ ਮਿਲ ਸਕਦੀ ਹੈ ।
ਕੰਨ ਵਿੱਚ ਕੈਂਸਰ ਅਕਸਰ ਸਕਿਨ ਵਿਚੋਂ ਹੁੰਦਾ ਹੋਇਆ ਕੰਨ ਤਕ ਪਹੁੰਚਦਾ ਹੈ , ਅਤੇ ਹੌਲੀ ਹੌਲੀ ਇਅਰ ਕੈਨਲ ਨੂੰ ਪ੍ਰਭਾਵਿਤ ਕਰਦਾ ਹੈ । ਕੰਨ ਵਿੱਚ ਟਿਊਮਰ ਹੋਣ ਦੇ ਕਾਰਨ ਕੰਨ ਵਿਚ ਬਹੁਤ ਜਿਆਦਾ ਦਰਦ ਹੋਣਾ ਸ਼ੁਰੂ ਹੋ ਜਾਂਦਾ ਹੈ । ਸੁਣਨ ਦੀ ਸ਼ਕਤੀ ਵੀ ਪ੍ਰਭਾਵਿਤ ਹੋਣ ਲੱਗਦੀ ਹੈ । ਕਈ ਵਾਰ ਕੰਨ ਦੇ ਅੰਦਰੂਨੀ ਹਿੱਸੇ ਵਿਚ ਕੈਂਸਰ ਹੋਣ ਤੇ ਕੰਨ ਦੇ ਪਿੱਛੇ ਇਕ ਬੌਣੀ ਗੰਢ ਮਹਿਸੂਸ ਹੁੰਦੀ ਹੈ । ਜ਼ਿਆਦਾਤਰ ਸੱਠ ਸਾਲ ਜਾਂ ਇਸ ਤੋਂ ਜ਼ਿਆਦਾ ਉਮਰ ਦੇ ਲੋਕਾਂ ਵਿਚ ਕੰਨ ਦੇ ਕੈਂਸਰ ਦੀ ਸਮੱਸਿਆ ਹੁੰਦੀ ਹੈ । ਇਹ ਬਿਮਾਰੀ ਕਿਸੇ ਵੀ ਉਮਰ ਦੇ ਵਿਅਕਤੀ ਨੂੰ ਹੋ ਸਕਦੀ ਹੈ । ਜੇਕਰ ਤੁਹਾਨੂੰ ਕੰਨ ਵਿੱਚ ਦਰਦ ਕੰਨ ਵਿੱਚ ਪਾਣੀ ਨਿਕਲਣਾ ਜਾਂ ਘੱਟ ਸੁਣਾਈ ਦੇਣ ਵਰਗੀਆਂ ਸਮੱਸਿਆਵਾਂ ਹਨ , ਤਾਂ ਇਨ੍ਹਾਂ ਨੂੰ ਬਿਲਕੁਲ ਵੀ ਨਜ਼ਰਅੰਦਾਜ਼ ਨਾ ਕਰੋ ।ਅੱਜ ਅਸੀਂ ਤੁਹਾਨੂੰ ਕੰਨ ਵਿੱਚ ਕੈਂਸਰ ਦੇ ਕੁਝ ਸ਼ੁਰੂਆਤੀ ਲੱਛਣਾਂ ਦੇ ਬਾਰੇ ਦੱਸਾਂਗੇ ।
ਕੰਨ ਵਿਚ ਦਰਦ ਜਾਂ ਇਨਫੈਕਸ਼ਨ-ਜੇਕਰ ਕੰਨ ਵਿਚ ਦਰਦ ਜਾਂ ਇਨਫੈਕਸ਼ਨ ਹੋਵੇ ਤਾਂ , ਇਸਨੂੰ ਨਾਰਮਲ ਸਮਝ ਕੇ ਇਗਨੋਰ ਨਾ ਕਰੋ । ਕੰਨ ਵਿੱਚ ਅਚਾਨਕ ਜਾਂ ਲਗਾਤਰ ਦਰਦ ਜਾਂ ਇਨਫੈਕਸ਼ਨ ਦਾ ਲੱਛਣ ਹੋ ਸਕਦਾ ਹੈ । ਜੇਕਰ ਤੁਹਾਨੂੰ ਵਾਰ ਵਾਰ ਕੰਨ ਵਿਚ ਇਨਫੈਕਸ਼ਨ ਹੋ ਰਿਹਾ ਹੈ , ਜਾਂ ਵਾਰ ਵਾਰ ਕੰਨ ਬੰਦ ਹੋਣ ਜਿਹਾ ਮਹਿਸੂਸ ਹੁੰਦਾ ਹੈ , ਤਾਂ ਡਾਕਟਰ ਨੂੰ ਜ਼ਰੂਰ ਦਿਖਾਉ । ਕੈਂਸਰ ਵਰਗੀ ਗੰਭੀਰ ਸਮੱਸਿਆ ਦੇ ਕਾਰਨ ਹੋ ਸਕਦਾ ਹੈ ।
ਕੰਨ ਵਿਚ ਪਾਣੀ ਜਿਹਾ ਲਿਕਵਿਡ ਆਉਣਾ-ਕਈ ਵਾਰ ਨਹਾਉਂਦੇ ਸਮੇਂ ਕੰਨ ਵਿੱਚ ਪਾਣੀ ਚਲੇ ਜਾਣ ਦੀ ਵਜ੍ਹਾ ਨਾਲ ਕੰਨ ਵਿੱਚੋਂ ਪਾਣੀ ਨਿਕਲਦਾ ਹੈ , ਕੰਨ ਵਿਚ ਪਾਣੀ ਜਿਹਾ ਲਿਕਵਿਡ ਨਿਕਲਣਾ ਕੰਨ ਵਿੱਚ ਕੈਂਸਰ ਦਾ ਸੰਕੇਤ ਹੋ ਸਕਦਾ ਹੈ । ਕਈ ਵਾਰ ਕੰਨ ਵਿੱਚ ਖ਼ੂਨ ਨਿਕਲਣ ਦੀ ਸਮੱਸਿਆ ਵੀ ਹੋ ਸਕਦੀ ਹੈ । ਜੇਕਰ ਤੁਹਾਨੂੰ ਅਜਿਹੇ ਲੱਛਣ ਦਿਖਾਈ ਦਿੰਦੇ ਹਨ , ਤਾਂ ਇਸ ਨੂੰ ਬਿਲਕੁਲ ਵੀ ਨਜ਼ਰਅੰਦਾਜ਼ ਨਾ ਕਰੋ । ਕੰਨ ਵਿੱਚ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਹੋਣ ਤੇ ਡਾਕਟਰ ਨਾਲ ਸੰਪਰਕ ਜ਼ਰੂਰ ਕਰੋ ।
ਇਅਰਡ੍ਰੈਮ ਡੈਮੇਜ ਹੋਣਾ-ਜੇਕਰ ਤੁਹਾਡੇ ਕੰਨ ਵਿਚ ਪੀਲਾ ਜਾਂ ਚਿੱਟੇ ਰੰਗ ਦਾ ਪਦਾਰਥ ਨਿਕਲਦਾ ਹੈ , ਤਾਂ ਇਹ ਕੰਨ ਡੈਮੇਜ ਹੋਣ ਦੇ ਕਾਰਨ ਹੋ ਸਕਦਾ ਹੈ । ਇਹ ਵੀ ਕੰਨ ਦੇ ਵਿੱਚ ਕੈਂਸਰ ਦਾ ਇੱਕ ਲੱਛਣ ਹੋ ਸਕਦਾ ਹੈ । ਅਜਿਹਾ ਅਕਸਰ ਤੇਜ ਧਵਨੀ , ਕੰਨ ਵਿੱਚ ਬਾਹਰਲੀਆਂ ਚੀਜ਼ਾਂ ਦਾ ਇਸਤੇਮਾਲ ਜਾਂ ਇਅਰ ਟ੍ਰੋਮਾ ਆਦਿ ਦੇ ਕਾਰਨ ਹੁੰਦਾ ਹੈ ।
ਕੰਨ ਵਿੱਚ ਖੁਜਲੀ ਹੋਣਾ-ਕੰਨ ਵਿੱਚ ਖੁਜਲੀ ਹੋਣਾ ਨਾਰਮਲ ਹੈ , ਕਈ ਵਾਰ ਕੰਨ ਵਿੱਚ ਜੰਮੀ ਮੈਲ ਦੀ ਵਜ੍ਹਾ ਨਾਲ ਕੰਨ ਵਿੱਚ ਖੁਜਲੀ ਹੋਣ ਲੱਗਦੀ ਹੈ । ਪਰ ਜੇਕਰ ਜ਼ਿਆਦਾ ਸਮੇਂ ਕੰਨ ਵਿੱਚ ਖੁਜਲੀ ਹੋ ਰਹੀ ਹੈ , ਤਾਂ ਤੁਸੀਂ ਡਾਕਟਰ ਨੂੰ ਜ਼ਰੂਰ ਦਿਖਾਓ । ਜੇਕਰ ਮੂੰਹ ਖੋਲ੍ਹਦੇ ਸਮੇਂ ਕੰਨ ਵਿੱਚ ਤੇਜ਼ ਦਰਦ ਹੋਵੇ , ਤਾਂ ਇਹ ਵੀ ਕੰਨ ਵਿੱਚ ਕੈਂਸਰ ਦਾ ਸੰਕੇਤ ਹੋ ਸਕਦਾ ਹੈ । ਜੇਕਰ ਤੁਹਾਨੂੰ ਅਜਿਹੇ ਲੱਛਣ ਦਿਖਾਈ ਦਿੰਦੇ ਹਨ , ਤਾਂ ਤੁਸੀਂ ਡਾਕਟਰ ਨਾਲ ਸੰਪਰਕ ਜ਼ਰੂਰ ਕਰੋ ।
ਸੁਣਾਈ ਦੇਣਾ ਬੰਦ ਹੋਣਾ-ਜੇਕਰ ਸੁਣਾਈ ਦੇਣਾ ਬੰਦ ਹੋ ਜਾਵੇ , ਤਾਂ ਇਹ ਕੰਨ ਦੇ ਕੈਂਸਰ ਦਾ ਲੱਛਣ ਹੋ ਸਕਦਾ ਹੈ । ਕਈ ਵਾਰ ਮਰੀਜ਼ ਨੂੰ ਸੁਣਾਈ ਨਾ ਦੇਣ ਤੋਂ ਇਲਾਵਾ ਸਿਰ ਵਿਚ ਦਰਦ ਅਤੇ ਚੱਕਰ ਆਉਣ ਦੀ ਸ਼ਿਕਾਇਤ ਵੀ ਹੋ ਸਕਦੀ ਹੈ ।ਜੇਕਰ ਤੁਹਾਨੂੰ ਆਪਣੇ ਸਰੀਰ ਵਿਚ ਇਨ੍ਹਾਂ ਵਿੱਚੋਂ ਕੋਈ ਵੀ ਲੱਛਣ ਨਜ਼ਰ ਆਉਂਦਾ ਹੈ , ਤਾਂ ਤੁਸੀਂ ਡਾਕਟਰ ਨਾਲ ਸੰਪਰਕ ਜ਼ਰੂਰ ਕਰੋ । ਕੰਨ ਵਿੱਚ ਕੈਂਸਰ ਦੇ ਲੱਛਣਾਂ ਨੂੰ ਪਹਿਚਾਣ ਕੇ ਸਹੀ ਸਮੇਂ ਤੇ ਇਲਾਜ ਕਰਕੇ ਇਸ ਦੀ ਸੰਭਾਵਨਾ ਨੂੰ ਘੱਟ ਕੀਤਾ ਜਾ ਸਕਦਾ ਹੈ ।