ਇਸ ਵੇਲੇ ਦੀ ਵੱਡੀ ਖਬਰ ਮਸ਼ਹੂਰ ਬੋਲੀਵੁਡ ਐਕਟਰ ਅਤੇ ਗੁਰਦਸਪੂਰ ਤੋਂ ਚੁਣੇ ਗਏ ਸਾਂਸਦ ਸੰਨੀ ਦਿਓਲ ਦੇ ਬਾਰੇ ਵਿਚ ਆ ਰਹੀ ਹੈ। ਇਸ ਸਮੇਂ ਦੇਸ਼ ਵਿਚ ਖੇਤੀ ਬਿੱਲ ਦਾ ਮੁਦਾ ਬਹੁਤ ਜਿਆਦਾ ਭਖਿਆ ਹੋਇਆ ਹੈ। ਕਿੱਸਿਆਂ ਇਸਦਾ ਸਖਤ ਵਿਰੋਧ ਕਰ ਰਹੇ ਹਨ ਅਤੇ ਵੱਖ ਵੱਖ ਥਾਵਾਂ ਤੇ ਇਸ ਬਿੱਲ ਦਾ ਵਿਰੋਧ ਕਰਨ ਲਈ ਧਰਨੇ ਲਗਾਏ ਹੋਏ ਹਨ ਇਥੋਂ ਤੱਕ ਕੇ ਇੰਡੀਆ ਬੰਦ ਦਾ ਸਦਾ ਵੀ ਦਿੱਤਾ ਗਿਆ ਹੈ। ਇਸੇ ਬਿੱਲ ਤੇ ਸਾਂਸਦ ਸੰਨੀ ਦਿਓਲ ਨੇ ਇੱਕ ਬਿਆਨ ਦਿੱਤਾ ਸੀ ਜਿਸ ਵਿਚ ਓਹਨਾ ਨੇ ਇਸ ਬਿੱਲ ਦਾ ਸਮਰਥਨ ਕੀਤਾ ਹੈ।ਹੁਣ ਗੁਰਦਾਸਪੁਰ ਤੋਂ ਭਾਜਪਾ ਸਾਂਸਦ ਸੰਨੀ ਦਿਓਲ ਨੂੰ ਗੁਰਦਾਸਪੁਰ ਦੇ ਲੋਕਾਂ ਦੇ ਭਾਰੀ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਿਸਾਨ ਬਿੱਲ ਖਿਲਾਫ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦਾ ਕਹਿਣਾ ਹੈ ਕਿ ਸੰਨੀ ਦਿਓਲ ਦਾ ਢਾਈ ਕਿਲੋ ਦਾ ਹੱਥ ਸਿੱਧਾ ਕਿਸਾਨਾਂ ਦੇ ਸੀਨੇ ‘ਤੇ ਵੱਜਿਆ ਹੈ। ਗੁਰਦਾਸਪੁਰ ਦੇ ਲੋਕਾਂ ਨੇ ਕਿਹਾ ਕਿ ਉਹ ਸੰਨੀ ਦਿਓਲ ਨੂੰ ਹੁਣ ਇੱਥੇ ਵੜਨ ਨਹੀਂ ਦੇਣਗੇ।
ਮਸ਼ਹੂਰ ਐਕਟਰ ਸੰਨੀ ਦਿਓਲ ਲਈ ਆਈ ਮਾੜੀ ਖਬਰ
