ਅਸੀਂ ਤੁਹਾਡਾ ਸਾਡੇ ਪੇਜ਼ ਤੇ ਸਵਾਗਤ ਕਰਦੇ ਹਾਂ, ਸਾਨੂੰ ਲੱਗਦਾ ਹੈ ਕਿ ਸਾਡੇ ਵੱਲੋਂ ਦਿੱਤੀ ਜਾਣਕਾਰੀ ਤੁਹਾਨੂੰ ਸਮਜ ਆ ਗਈ ਹੋਣੀ ਹੈ.. ਅਸੀ ਤੁਹਾਡਾ ਦਿਲ ਤੋਂ ਧੰਨਵਾਦ ਕਰਦਾ ਹਾਂ ਜੋ ਤੁਸੀਂ ਅਵਦਾ ਕੀਮਤੀ ਸਮਾਂ ਕੱਢ ਕੇ ਸਾਡੇ ਪੇਜ਼ ਦੀ ਖਬਰ ਪੜਨ ਲਈ ਆਏ… ਅਸੀਂ ਉਮੀਦ ਕਰਦੇ ਹਾਂ ਕਿ ਤੁਸੀਂ ਸਾਡਾ ਪੇਜ਼ ਜਰੂਰ ਲਾਇਕ ਕਰੋ ਜੀ ਜੇ ਸਾਡੀ ਦਿੱਤੀ ਖਬਰ ਤੁਹਾਨੂੰ ਸਹੀ ਲੱਗਦੀ ਹੈ,ਅੱਗੇ ਵੀ ਭੇਜੋ ਜੀ,ਸਿਰਫ 13 ਰੁਪਏ ਵਿੱਚ ਲਵਾਓ ਕਿਸੇ ਵੀ ਦੇਸ਼ ਦਾ ਵੀਜ਼ਾ-ਇਸ ਟ੍ਰੈਵਲ ਏਜੈਂਟ ਨੇ ਖੋਲਿਆ ਮੋਦੀਖਾਨਾ
ਦੋਸਤੋ ਤੁਸੀਂ ਪਿਛਲੇ ਕੁਝ ਸਮੇਂ ਤੋਂ ਮੋਦੀਖਾਨੇ ਬਾਰੇ ਜਰੂਰ ਸੁਣਿਆ ਹੋਵੇਗਾ। ਪਰ ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਟ੍ਰੈਵਲ ਏਜੇਂਟ ਬਾਰੇ ਜਾਣਕਾਰੀ ਦੇਵਾਂਗੇ ਜੋ ਮੋਦੀਖਾਨੇ ਦੀ ਰਾਹ ਤੇ ਤੁਰਿਆ ਹੈ। ਤੁਹਾਨੂੰ ਦੱਸ ਦੇਈਏ ਕਿ ਇਸ ਟ੍ਰੈਵਲ ਏਜੇਂਟ ਵੱਲੋਂ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਉਹ ਹਰ ਕਿਸੇ ਨੂੰ ਸਿਰਫ 13 ਰੁਪਏ ਵਿੱਚ ਵੀਜ਼ਾ ਲਗਵਾ ਕੇ ਦੇਵੇਗਾ। ਯਾਨੀ ਕਿ ਇਹ ਤੁਹਾਡੇ ਕੋਲੋਂ ਆਪਣੀ ਫੀਸ ਦੇ ਤੌਰ ‘ਤੇ ਸਿਰਫ 13 ਰੁਪਏ ਲਵੇਗਾ।
ਤੁਹਾਨੂੰ ਦੱਸ ਦੇਈਏ ਕਿ ਇਸ ਟ੍ਰੈਵਲ ਏਜੇਂਟ ਦਾ ਨਾਮ ਦੀਪਕ ਹੈ ਅਤੇ ਇਸਦਾ ਦਫਤਰ ਜਲੰਧਰ ਵਿੱਚ ਹੈ। ਦੀਪਕ ਦਾ ਕਹਿਣਾ ਹੈ ਕਿ ਉਹ ਤੁਹਾਡੇ ਤੋਂ ਸਿਰਫ 13 ਰੁਪਏ ਫੀਸ ਲੈਕੇ ਤੁਹਾਡੀ ਫਾਈਲ ਲਗਾ ਦਿੱਤੀ ਜਾਵੇਗੀ। ਹਾਲਾਂਕਿ ਜੋ ਐਮਬੈਸੀ ਫੀਸ ਹੈ ਉਹ ਤੁਹਾਨੂੰ ਦੇਣੀ ਹੀ ਪਵੇਗੀ। ਪਰ ਤੁਹਾਨੂੰ 13 ਰੁਪਏ ਵਿੱਚ ਹੀ ਸਾਰੇ ਡੋਕੂਮੈਂਟਸ ਅਤੇ ਫਾਈਲ ਲਗਾਉਣ ਲਈ ਹੋਰ ਜਰੂਰੀ ਗੱਲਾਂ ਬਾਰੇ ਜਾਣਕਾਰੀ ਦਿੱਤੀ ਜਾਵੇਗੀ।
ਇਸ ਏਜੇਂਟ ਦਾ ਕਹਿਣਾ ਹੈ ਕਿ ਅਜਿਹਾ ਕਰਨ ਪਿੱਛੇ ਉਸਦਾ ਇੱਕੋ ਮਕਸਦ ਹੈ ਕਿ ਗਰੀਬ ਪਰਿਵਾਰਾਂ ਦੇ ਬੱਚਿਆਂ ਦੀ ਕੁਝ ਮਦਦ ਕੀਤੀ ਜਾ ਸਕੇ ਅਤੇ ਕਿਸੇ ਦਾ ਵੀ ਵੀਜ਼ਾ ਰਿਫਿਊਜ਼ ਨਾ ਹੋਵੇ। ਦੀਪਕ ਦਾ ਕਹਿਣਾ ਹੈ ਕਿ ਉਹ ਹੁਣ ਤੱਕ ਲਗਭਗ 5000 ਤੋਂ ਵੱਧ ਵੀਜ਼ੇ ਲਗਵਾ ਚੁੱਕੇ ਹਨ ਅਤੇ ਹੁਣ ਵੀ ਉਨ੍ਹਾਂ ਕੋਲ ਕੰਮ ਦੀ ਘਾਟ ਨਹੀਂ ਹੈ। ਪਰ ਹੁਣ ਉਹ ਗਰੀਬ ਪਰਿਵਾਰਾਂ ਦੇ ਬੱਚਿਆਂ ਦੀ ਮਦਦ ਕਰਨ ਦੇ ਮਕਸਦ ਨਾਲ ਹੀ ਇਨੀ ਘੱਟ ਫੀਸ ਲੈ ਰਿਹਾ ਹੈ। ਪੂਰੀ ਜਾਣਕਾਰੀ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ….