ਵੀਡੀਓ ਥੱਲੇ ਜਾ ਕੇ ਦੇਖੋ,ਛੋਲਿਆਂ ਵਿਚ ਕਾਰਬੋਹਾਈਡ੍ਰੇਟ ਤੇ ਪ੍ਰੋਟੀਨ ਦੀ ਬਹੁਤ ਮਾਤਰਾ ਹੁੰਦੀ ਹੈ ਤੇ ਛੋਲਿਆਂ ਵਿਚ ਫਾਈਬਰ ਦੀ ਵੀ ਬਹੁਤ ਵਧੀਆ ਮਾਤਰਾ ਹੁੰਦੀ ਹੈ।ਇਹ ਕਬਜ਼ ਨੂੰ ਦੂਰ ਕਰਨ ਤੇ ਪਾਚਨ ਨੂੰ ਸਹੀ ਕਰਨ ਵਿੱਚ ਬਹੁਤ ਮਦਦ ਗਾਰ ਹੈ।ਕਿਉਂਕਿ ਕਿਸੇ ਵੀ ਵਿਅਕਤੀ ਵਿੱਚ ਕਾਬਜ਼ ਹੋਣ ਦਾ ਸਭ ਤੋਂ ਵੱਡਾ ਕਾਰਨ ਹੈ ਕਿ ਖਾਣੇ ਵਿਚ ਫਾਈਬਰ ਦੀ ਕਮੀ ਹੋਣਾ ਜੋ ਕਿ ਛੋਲਿਆਂ ਵਿੱਚ ਭਰਪੂਰ ਮਾਤਰਾ ਵਿੱਚ ਹੁੰਦਾ ਹੈ।
ਇਹ ਤਵਾ ਤੇ ਬਲ ਲਈ ਵਧੀਆ ਹੁੰਦਾ ਹੀ ਹੈ ਨਾਲ ਹੀ ਨਾਲ ਇਹ ਸਰੀਰ ਵਿਚ ਭੂਰੇ ਕੋਲੈਸਟਰੋਲ ਦੀ ਮਾਤਰਾ ਨੂੰ ਘਟਾਉਣ ਵਿਚ ਤੇ ਬਲੱਡ ਪ੍ਰੈਸ਼ਰ ਤੇ ਬਲੱਡ ਸ਼ੁਗਰ ਨੂੰ ਕੰਟਰੋਲ ਕਰਨ ਵਿਚ ਵੀ ਬਹੁਤ ਮਦਦ ਕਰਦਾ ਹੈ। ਪੱਕੇ ਹੋਏ ਛੋਲਿਆਂ ਦਾ ਦਿਨ ਵਿਚ ਕਿਸੇ ਵੀ ਟਾਇਮ ਇਸਤੇਮਾਲ ਕੀਤਾ ਜਾ ਸਕਦਾ ਹੈ ਜ਼ਿਆਦਾ ਵਧੀਆ ਇਹ ਹੈ ਕਿ ਇਸ ਦਾ ਇਸਤੇਮਾਲ ਸਵੇਰੇ ਨਾਸ਼ਤੇ ਵਿਚ ਕੀਤਾ ਜਾਵੇ। ਜਦ ਕਿ ਪਾਣੀ ਵਿਚ ਭਿੱਜੇ ਹੋਏ ਕੱਚੇ ਛੋਲਿਆਂ ਦਾ
ਸੇਵਨ ਹਮੇਸ਼ਾ ਸਵੇਰੇ ਖਾਲੀ ਪੇਟ ਕਰਨਾ ਚਾਹੀਦਾ ਹੈ ਤੇ ਇਸ ਨੂੰ ਖਾਣ ਤੋਂ ਬਾਅਦ ਦੂਸਰੀ ਕੋਈ ਵੀ ਚੀਜ਼ ਖਾਣ ਤੋਂ ਪਹਿਲਾਂ ਇਕ ਜਾਂ ਡੇਢ ਘੰਟੇ ਦਾ ਗੈ-ਪ ਰੱਖਣਾ ਚਾਹੀਦਾ ਹੈ ਤਾਂ ਕੀ ਛੋਲਿਆਂ ਨੂੰ ਖਾਣ ਦਾ ਪੂਰਾ ਫਾਇਦਾ ਸਰੀਰ ਨੂੰ ਮਿਲ ਸਕੇ। ਜੇ ਤੁਸੀਂ ਪਾਣੀ ਚ ਭੀਜੇ ਹੋਏ ਛੋਲਿਆਂ ਦਾ ਇਸਤਮਾਲ ਕਰਦੇ ਹੋ ਤਾਂ ਇਸ ਨੂੰ ਇੱਕ ਜਾ ਦੋ ਮੁੱਠੀ ਤੋਂ ਵੱਧ ਨਹੀਂ ਖਾਣਾ ਚਾਹੀਦਾ ਤੇ ਇਸ ਨੂੰ ਖਾਂਦੇ ਹੋਏ ਚੰਗੀ ਤਰਾ ਚਬਾ ਕੇ ਖਾਣਾ ਚਾਹੀਦਾ ਹੈ ਕਿਉਂਕਿ ਪਾਣੀ ਵਿਚ ਭਿੱਜੇ ਹੋਏ ਛੋਲੇ ਪਚਨ ਵਿਚ ਥੋੜੇ ਭਾਰੀ ਹੁੰਦੇ ਹਨ,ਜਿਸ ਨਾਲ਼ ਇਸ ਨੂੰ ਜ਼ਿਆਦਾ ਮਾਤਰਾ ਵਿੱਚ ਇਸਤੇਮਾਲ ਕਰਨ ਨਾਲ ਗੈਸ ਤੇ ਅਪਚਣ ਵਰਗੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਜਦ ਕਿ ਇਸ ਨੂੰ ਉਬਾਲ ਕੇ ਜਾਂ ਫਿਰ ਕਿਸੇ ਵੀ ਤਰਾਂ ਪਕਾ ਕੇ ਖਾਣ ਨਾਲ 50 ਤੋਂ 60 ਗ੍ਰਾਮ ਛੋਲਿਆਂ ਦਾ ਕੋਈ ਵੀ ਇਸਤੇਮਾਲ ਕਰ ਸਕਦਾ ਹੈ।ਜੋ ਲੋਕ ਜਿੰਮ ਜਾਂ ਐਕਸਰਸਾਇਸ ਕਰਦੇ ਹਨ ਉਹ ਸੌ ਤੋਂ ਡੇਢ ਸੌ ਗਰਾਮ ਵੀ ਛੋਲਿਆਂ ਦਾ ਇਸਤੇਮਾਲ ਕਰ ਸਕਦੇ ਹਨ,ਪਰ ਇੱਕ ਵਾਰੀ ਚ ਹੀ ਸੌ ਜਾਂ ਡੇੜ੍ਹ ਸੌ ਗ੍ਰਾਮ ਛੋਲਿਆ ਦਾ ਇਸਤੇਮਾਲ ਨਾ ਕਰੋ ਥੋੜਾ-ਥੋੜਾ ਕਰਕੇ ਦੋ ਤੋਂ ਤਿੰਨ ਵਾਰ ਇਸ ਦਾ ਇਸਤੇਮਾਲ ਕਰੋ। ਜੇ ਤੁਸੀਂ ਵਜ਼ਨ ਘਟਾਉਣ ਦੀ ਡਾਇਟ ਫੋਲੋ ਕਰ ਰਹੇ ਹੋ ਤਾਂ ਤੁਸੀਂ 20 ਤੋਂ 25 ਗਰਾਮ ਛੌਲੇ ਨੂੰ ਪਾਣੀ ਵਿੱਚ ਰਾਤ ਭਰ ਲਈ ਫੁੱਲਣ ਲਈ ਰੱਖ ਦਵੋ ਤੇ ਸਵੇਰੇ ਉੱਠ ਕੇ ਇਨ੍ਹਾਂ ਨੂੰ ਚੰਗੀ ਤਰਾਂ ਚਬਾ ਚਬਾ ਕੇ ਖਾ ਲਵੋ ਕਿਉਂਕਿ ਕੱਚੇ ਛੋਲਿਆਂ ਵਿਚ ਪੋਸ਼ਕ ਤੱਤ ਦੀ ਮਾਤਰਾ ਜ਼ਿਆਦਾ ਹੁੰਦੀ ਹੈ
ਤੇ ਨਾਲ ਹੀ ਇਹ ਸਰੀਰ ਵਿਚ ਹੌਲੀ-ਹੌਲੀ ਪਚਣ ਦੀ ਵਜਾਹ ਨਾਲ ਭੁੱਖ ਨੂੰ ਵੀ ਕਾਫੀ ਹੱਦ ਤੱਕ ਕੰਟਰੋਲ ਵਿਚ ਰੱਖਦਾ ਹੈ ਜਿਸ ਨਾਲ ਵੱਜਨ ਘਟਾਉਣ ਵਿੱਚ ਬਹੁਤ ਮਦਦ ਮਿਲਦੀ ਹੈ। ਤੇ ਜੇ ਤੁਹਾਨੂੰ ਕੱਚੇ ਛੋਲੇ ਸਹੀ ਤਰ੍ਹਾਂ ਨਾ ਪੱਚਦੇ ਹੋਣ ਤਾਂ ਤੁਸੀਂ ਇਸ ਨੂੰ ਉਬਾਲ ਕੇ ਇਸ ਦਾ ਇਸਤੇਮਾਲ ਕਰ ਸਕਦੇ ਹੋ। ਜੇ ਤੁਸੀਂ ਭੁੰਨੇ ਹੋਏ ਛੋਲੇ ਖਾਣੇ ਹੈ ਤਾਂ ਉਹਨਾਂ ਨੂੰ ਛਿਲਕੇ ਸਮੇਤ ਹੀ ਖਾਓ ਕਿਉਂਕਿ ਇਹਨਾਂ ਦੇ ਛਿਲਕਿਆ ਵਿਚ ਹੀ ਪੂਰਾ ਫਾਈਬਰ ਹੁੰਦਾ ਹੈ। ਤੇ ਜੇ ਤੁਸੀਂ ਵਜ਼ਨ ਵਧਾਉਣ ਦੀ
ਡਾਇਟ ਫੋਲੋ ਕਰ ਰਹੇ ਹੋ ਤਾਂ ਛੋਲਿਆਂ ਨੂੰ ਹਮੇਸ਼ਾ ਪਕਾ ਕੇ ਹੀ ਖਾਓ ਤਾਂ ਕੀ ਇਹ ਸਰੀਰ ਚ ਜਲਦੀ ਪਚ ਸਕੇ ਤੇ ਇਸ ਲਈ ਰਾਤ ਭਰ 50 ਗ੍ਰਾਮ ਛੋਲਿਆਂ ਨੂੰ ਭਿਓ ਕੇ ਰੱਖ ਲਵੋ ਤੇ ਫਿਰ ਨਾਸ਼ਤੇ ਚ ਥੋੜਾ ਜਾ ਲੂਣ ਮਿਰਚ ਪਾ ਕੇ ਇਸ ਦਾ ਇਸਤੇਮਾਲ ਕਰੋ। ਦੁਪਹਿਰ ਨੂੰ 25 ਤੋਂ 30 ਗ੍ਰਾਮ ਛੋਲਿਆਂ ਦਾ ਗੁੜ ਨਾਲ ਇਸਤੇਮਾਲ ਕਰੋ ਤੇ ਸ਼ਾਮ ਨੂੰ ਵੀ ਇਸ ਤਰ੍ਹਾਂ ਹੀ ਇਸ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ,ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ