ਕੁਦਰਤੀ ਨਿਖਾਰ ਲਿਆਉਣ ਲਈ ਅਪਣਾਓ ਇਹ ਘਰੇਲੂ ਨੁਸਖੇ

ਵੀਡੀਓ ਥੱਲੇ ਜਾ ਕੇ ਦੇਖੋ,ਛਾਣਬੂਰਾ ਤੇ ਸ਼ਹਿਦ ਨੂੰ ਮਿਲਾ ਕੇ ਆਪਣੇ ਚਿਹਰੇ ਤੇ ਮਸਾਜ ਕਰੋ ਤੇ ਪੰਜ ਮਿੰਟ ਬਾਅਦ ਆਪਣਾ ਚਿਹਰਾ ਧੋ ਲਵੋ ਇਸ ਪੈਕ ਦੀ ਵਰਤੋਂ ਉਨ੍ਹਾਂ ਲੋਕਾਂ ਨੂੰ ਕਰਨੀ ਚਾਹੀਦੀ ਹੈ ਜਿਨ੍ਹਾਂ ਲੋਕਾਂ ਨੂੰ ਕਰਨੀ ਚਾਹੀਦੀ ਹੈ ਜਿੰਨਾ ਦੀ ਚਮੜੀ ਸਾਧਾਰਨ ਹੋਵੇ ਤੇ ਉਹ ਚਿਹਰੇ ਦੀ ਚਮੜੀ ਨੂੰ ਖੁਸ਼ਕ ਬਣਾਉਣਾ ਚਾਹੁੰਦੇ ਹੋਣ,ਸਾਧਾਰਨ ਚਮੜੀ ਵਾਲੇ ਲੋਕ ਕੱਚਾ ਦੁੱਧ ਲੈ ਲਵੋ ਤੇ ਫਿਰ ਇਸ ਨੂੰ ਰੂੰ ਨਾਲ ਆਪਣੇ ਚਿਹਰੇ ਤੇ ਲਗਾਓ ਤੇ ਪੰਜ ਮਿੰਟ ਬਾਅਦ ਇਸ ਨੂੰ ਛੱਡ ਦਵੋ ਤੇ ਬਾਅਦ ਵਿੱਚ ਚਿਹਰੇ ਨੂੰ ਪਾਣੀ ਨਾਲ ਧੋ ਲਵੋ

ਇਸ ਨਾਲ ਚਿਹਰੇ ਤੇ ਕੁਦਰਤੀ ਸੁੰਦਰਤਾ ਆਵੇਗੀ।ਗੁਲਾਬ ਜਲ ਨੂੰ ਵੇਸਣ ਵਿਚ ਮਿਲਾ ਕੇ ਮਿਸ਼ਰਣ ਤਿਆਰ ਕਰ ਲਵੋ ਤੇ ਫਿਰ ਇਸ ਮਿਸ਼ਰਣ ਨੂੰ ਚਿਹਰੇ ਤੇ ਲਗਾਓ ਤੇ ਪੰਜ ਮਿੰਟ ਬਾਅਦ ਚਿਹਰਾ ਧੋ ਲਵੋ ਜਿਨ੍ਹਾਂ ਦੀ ਸਕਿੱਨ ਓਇਲੀ ਹੈ ਉਨ੍ਹਾਂ ਲੋਕਾਂ ਲਈ ਇਹ ਫੇਸ ਪੈਕ ਸਭ ਤੋਂ ਵਧਿਆ ਫੇਸ ਪੈਕ ਮੰਨਿਆ ਜਾਂਦਾ ਹੈ ਨਿੰਬੂ ਦਾ ਰਸ ਗੁਲਾਬ ਜਲ ਤੇ ਮਸਰਾਂ ਦੀ ਲਾਲ ਪੀਸੀ ਹੋਈ ਦਾਲ ਦਾ ਮਿਸ਼ਰਣ ਬਣਾ ਕੇ ਆਪਣੇ ਚਿਹਰੇ ਤੇ ਲਗਾਉ ਤੇ 10 ਮਿੰਟ ਬਾਅਦ ਆਪਣਾ ਚਿਹਰਾ ਧੋ ਲਵੋ ਇਹ ਫੇਸ ਪੈਕ ਵੀ ਆਇਲੀ ਸਕਿਨ ਵਾਲਿਆਂ ਲਈ ਬਹੁਤ ਵਧੀਆ ਹੁੰਦਾ ਹੈ।

WhatsApp Group (Join Now) Join Now

ਚਾਹ ਦੀ ਪੱਤੀ ਨੂੰ ਪਾਣੀ ਵਿਚ ਉਬਾਲ ਕੇ ਠੰਡਾ ਕਰ ਲਵੋ ਤੇ ਇਸ ਨਾਲ ਚਿਹਰੇ ਦੀ ਚਮੜੀ ਨੂੰ ਸਾਫ ਕਰੋ ਇਸ ਨਾਲ ਤੁਹਾਡੀ ਚਮੜੀ ਟਾਈਟ ਹੋਵੇਗੀ ਤੇ ਤਾਜਗੀ ਦਾ ਅਹਿ-ਸਾਸ ਹੋਵੇਗਾ। ਪੀਸੇ ਦੇ ਹੋਏ ਬਦਾਮ ਤੇ ਛਾਣਬੂਰੇ ਵਿਚ ਗੁਲਾਬ ਜਲ ਮਿਲਾ ਕੇ ਮਿਸ਼ਰਣ ਤਿਆਰ ਕਰ ਲਵੋ ਤੇ ਇਸ ਨਾਲ ਚਿਹਰੇ ਦੀ ਮਸਾਜ ਕਰੋ ਤੇ ਦਸ ਮਿੰਟ ਬਾਅਦ ਚਿਹਰਾ ਸਾਫ ਕਰ ਲਵੋ ਇਹ ਫੇਸ ਪੈਕ ਖੁਸ਼ਕ ਚਮੜੀ ਵਾਲਿਆਂ ਲਈ ਬਹੁਤ ਵਧਿਆ ਹੈ। ਚਾਰ ਚਮਚ ਮੁਲਤਾਨੀ ਮਿੱਟੀ ਵਿਚ ਦੋ ਚਮਚ ਸ਼ਹਿਦ ਦੋ ਚਮਚ ਦਹੀਂ ਇਕ ਚਮਚ ਨਿੰਬੂ ਦਾ ਰਸ ਮਿਲਾ ਕੇ ਆਪਣੀ ਚਮੜੀ ਤੇ ਲਗਾਓ ਤੇ ਅੱਧੇ ਘੰਟੇ ਬਾਅਦ ਕੋਸੇ ਪਾਣੀ ਨਾਲ ਆਪਣਾ ਚਿਹਰਾ ਧੋਅ ਲਵੋ ਤੇ

ਉਸ ਤੋਂ ਬਾਅਦ ਇਕ ਬਰਫ ਦਾ ਟੁਕੜਾ ਲੈ ਕੇ ਆਪਣੇ ਚਿਹਰੇ ਤੇ ਰਗੜੋ ਇਸ ਨਾਲ ਤੁਹਾਡੀ ਚਮੜੀ ਟਾਈਟ ਹੋਵੇਗੀ।ਆਇਲੀ ਸਕਿਨ ਲਈ ਵੇਸਣ ਹਲਦੀ ਨਿੰਬੂ ਗੁਲਾਬ ਤੇ ਦਹੀ ਨੂੰ ਮਿਲਾ ਕੇ ਲੇਪ ਤਿਆਰ ਕਰੋ ਇਸ ਨੂੰ ਆਪਣੇ ਚਿਹਰੇ ਤੇ ਲਗਾਓ ਤੇ 15 ਮਿੰਟ ਬਾਅਦ ਆਪਣਾ ਚਿਹਰਾ ਧੋ ਲਵੋ ਇਸ ਪੈਕ ਦੀ ਵਰਤੋਂ ਹਫਤੇ ਵਿਚ ਇਕ ਵਾਰ ਕਰੋ ਇਸ ਨਾਲ ਫੇਸ ਤੇ ਫਾਲਤੂ ਓਇਲ ਨਹੀਂ ਆਵੇਗਾ। ਖੀਰੇ ਦੇ ਰਸ ਵਿਚ ਟਮਾਟਰ ਦਾ ਰਸ ਮਿਲਾ ਕੇ ਚਮੜੀ ਤੇ ਲਗਾਓ ਤੇ ਕੁਝ ਦੇਰ ਲਈ ਛੱਡ ਦਿਓ ਤੇ 10 ਮਿੰਟ ਬਾਅਦ ਚਿਹਰਾ ਧੋ ਲਵੋ ਇਸ ਨਾਲ ਚਿਹਰੇ ਤੇ ਕੁਦਰਤੀ ਸੁੰਦਰਤਾ ਆਵੇਗੀ।

ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ

Leave a Reply

Your email address will not be published. Required fields are marked *