ਭਾਰਤ ਦੇ ਵਿੱਚ ਜਿਥੇ ਖੇਤੀ ਵਿਰੋਧੀ ਬਿੱਲ ਲਈ ਜਗ੍ਹਾ ਜਗ੍ਹਾ ਰੋਸ ਪ੍ਰਦਰਸ਼ਨ ਹੋ ਰਿਹਾ ਹੈ ।ਇਹਨਾਂ ਰੋਸ ਪ੍ਰਦਰਸ਼ਨਾਂ ਦੇ ਵਿੱਚ ਜਿਥੇ ਪਰਵਾਸੀ ਪੰਜਾਬੀਆਂ ਵੱਲੋ ,ਕਲਾਕਾਰਾਂ ਵੱਲੋ , ਕਿਸਾਨ ਵੀਰਾ ਨਾਲ ਮੋਢੇ ਨਾਲ ਮੋਢਾ ਲਾ ਕੇ ਉਹਨਾਂ ਦਾ ਸਾਥ ਦਿੱਤਾ ਜਾ ਰਿਹਾ ਹੈ। ਉਥੇ ਹੀ ਪੰਜਾਬੀ ਗਾਇਕ ਹੰਸ ਰਾਜ ਹੰਸ ਨੇ ਵੀ ਆਪਣੀ ਚੁੱਪੀ ਤੋੜੀ ਹੈ। ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਖੇਤੀ ਬਿੱਲ ਦਾ ਹਰ ਜਗਾ ਤੇ ਰੋਸ ਤੇ ਵਿਰੋਧ ਹੋ ਰਿਹਾ ਹੈ।ਇਸ ਉਤੇ ਦਿੱਲੀ ਉੱਤਰ ਪੱਛਮੀ ਦੇ ਐਮ ਪੀ ਹੰਸ ਰਾਜ ਹੰਸ ਦਾ ਵਿਰੋਧ ਕੀਤਾ ਜਾ ਰਿਹਾ ਸੀ। ਹੰਸ ਰਾਜ ਹੰਸ ਨੇ ਮੀਡੀਆ ਨੂੰ ਬੁਲਾ ਕੇ ਖੇਤੀ ਕਨੂੰਨਾਂ ਖਿਲਾਫ਼ ਆਪਣੀ ਚੁੱਪੀ ਤੋੜੀ ।ਉਨ੍ਹਾਂ ਕਿਹਾ ਕਿ ਜੇਕਰ ਖੇਤੀ ਬਿੱਲ ਲਈ ਦਿੱਲੀ ਜਾ ਕੇ ਪੀ ਐੱਮ ਮੋਦੀ ਨੂੰ ਮਿਲਣਾ ਹੈ ,ਕਿਸਾਨ ਜਥੇਬੰਦੀਆਂ ਉਨ੍ਹਾਂ ਦੇ ਨਾਲ ਚੱਲਣ। ਕਿਉਂਕਿ ਹੰਸ ਰਾਜ ਹੰਸ ਦਾ ਵੀ ਖੂਬ ਵਿਰੋਧ ਕੀਤਾ ਜਾ ਰਿਹਾ ਸੀ ਲੋਕਾਂ ਨੇ ਹੰਸ ਰਾਜ ਹੰਸ ਦੇ ਘਰ ਦਾ ਘਿਰਾਓ ਵੀ ਕੀਤਾ।ਜਦੋਂ ਹੰਸ ਰਾਜ ਹੰਸ ਦੇ ਘਰ ਦਾ ਘਿਰਾਓ ਕੀਤਾ ਗਿਆ ਹੈ ਉਨ੍ਹਾਂ ਕਿਹਾ ਕਿ ਇਸ ਕਾਰਨ ਮੇਰੇ ਪਰਿਵਾਰ ਨੂੰ ਕੋਈ ਤਕਲੀਫ਼ ਨਾ ਹੋਵੇ। ਉਨ੍ਹਾਂ ਕਿਹਾ ਕਿ ਮੈਂ ਪੰਜਾਬ ਦੇ ਕਿਸਾਨਾਂ ਦੇ ਨਾਲ ਖੜਾ ਹਾਂ ਤੇ ਮੈਂ ਉਨ੍ਹਾਂ ਦੇ ਨਾਲ ਦਿੱਲੀ ਜਾਣ ਲਈ ਵੀ ਤਿਆਰ ਹਾਂ। ਮੈਂ ਕਦੇ ਵੀ ਤੁਹਾਡਾ ਸਾਥ ਦੇਣ ਤੋਂ ਪਿੱਛੇ ਨਹੀਂ ਹਟਾਂਗਾ।ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ ਸਕੇ