ਅੱਜ ਸਾਰਾ ਪੰਜਾਬ ਕਿਸਾਨ ਜਥੇਬੰਦੀਆਂ ਦੁਆਰਾ ਕਿਸਾਨ ਬਿੱਲਾਂ ਦਾ ਕਰਕੇ ਬੰਦ ਕੀਤਾ ਗਿਆ ਹੈ ਵੱਖ ਵੱਖ ਥਾਵਾਂ ਤੇ ਧਰਨੇ ਅਤੇ ਰੋਸ ਪ੍ਰਦਰਸ਼ਨ ਹੋ ਰਹੇ ਹਨ। ਤਕਰੀਬਨ ਸਾਰਾ ਪੰਜਾਬ ਬੰਦ ਪਿਆ ਹੋਇਆ ਹੈ ਦੁਕਾਨਾਂ ਬਜਾਰ ਬੰਦ ਪਾਏ ਹੋਏ ਹਨ ਸੜਕਾਂ ਤੇ ਸੁੰਮਸਾਨ ਪਈ ਹੋਈ ਹੈ। ਪਰ ਇਸ ਜਗ੍ਹਾ ਤੋਂ ਇੱਕ ਵੱਡੀ ਖਬਰ ਆ ਰਹੀ ਹੈ।ਸੰਸਦ ‘ਚ ਪਾਸ ਕੀਤੇ ਜਾ ਚੁੱਕੇ ਖੇਤੀ ਬਿੱਲਾਂ ਦੇ ਵਿਰੋਧ ‘ਚ ਕਿਸਾਨ ਜਥੇਬੰਦੀਆਂ ਨੇ ‘ਪੰਜਾਬ ਬੰਦ’ ਦਾ ਸੱਦਾ ਦਿੱਤਾ ਹੋਇਆ ਹੈ।ਵੱਖ-ਵੱਖ ਪਾਰਟੀਆਂ ਤੇ ਜਥੇਬੰਦੀਆਂ ਵਲੋਂ ਅੱਜ ਰੋਸ ਮੁਜ਼ਾਹਰੇ ਤੇ ਟਰੈਕਟਰ ਰੈਲੀਆਂ ਵੀ ਕੱਢੀਆਂ ਜਾ ਰਹੀਆਂ ਹਨ। ਸ਼ਾਹਕੋਟ ‘ਚ ਇਸ ਬਿੱਲਾਂ ਦੇ ਹਮਾਇਤੀ ਕੁਝ ਦੁਕਾਨਦਾਰਾਂ ਵੱਲੋਂ ਆਪਣੀਆਂ ਦੁਕਾਨਾਂ ਖੋਲ੍ਹੀਆਂ ਗਈਆਂ ਹਨ। ਪੁਲਿਸ ਸਟੇਸ਼ਨ ਸਾਹਮਣੇ ਕੁੱਲ ਹਿੰਦੂ ਕਿਸਾਨ ਸਭਾ, ਜਮੂਹਰੀ ਕਿਸਾਨ ਸਭਾ ਤੇ ਕਿਸਾਨ ਸੰਘਰਸ਼ ਕਮੇਟੀ ਵਲੋਂ ਧਰਨਾ ਦੇਣ ਦੀ ਤਿਆਰੀ ਆਰੰਭ ਕੀਤੀ ਗਈ ਹੈ।