ਲੌਕਡਾਊਨ ਖੋਲ੍ਹਣ ਤੋਂ ਬਾਅਦ ਪੰਜਾਬ ਅਤੇ ਭਾਰਤ ਵਿੱਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਤੇਜ਼ੀ ਨਾਲ ਵਧਣ ਲੱਗੀ ਹੈ। ਅੱਜ ਸੂਬੇ ਵਿੱਚ ਬਿਮਾਰੀ ਦੀ ਲਾਗ ਦੇ ਹੋਰ 93 ਨਵੇਂ ਕੇਸ ਸਾਹਮਣੇ ਆਏ ਹਨ ਜਿਸ ਨਾਲ ਪੰਜਾਬ ਵਿੱਚ ਪੀੜਤਾਂ ਦੀ ਗਿਣਤੀ ਵਧ ਕੇ 2,608 ਹੋ ਗਈ ਹੈ। ਕੁਝ ਦਿਨ ਪਹਿਲਾਂ ਪੰਜਾਬ ਦੇ ਕਈ ਜ਼ਿਲ੍ਹੇ ਕੋਰੋਨਾ ਮੁਕਤ ਹੋ ਗਏ ਸਨ ਪਰੇ ਲਾਕਡਾਊਨ ਖੇਲ੍ਹਣ ਤੋਂ ਬਾਅਦ ਕਾਫੀ ਨਵੇਂ ਮਰੀਜ਼ ਆਏ। ਇਸ ਸਮੇਂ ਸਿਰਫ ਪੰਜਾਬ ਦਾ ਇੱਕ ਜ਼ਿਲ੍ਹਾ ਫਿਰੋਜ਼ਪੁਰ ਕੋਰੋਨਾ ਮੁਕਤ ਹੈ ਜਿੱਥੇ ਕੋਰੋਨਾ ਦਾ ਕੋਈ ਵੀ ਐਕਟਿਵ ਮਰੀਜ਼ ਨਹੀਂ ਹੈ। 2106 ਮਰੀਜ਼ ਹੁਣ ਤੱਕ ਠੀਕ ਵੀ ਹੋ ਚੁੱਕੇ ਹਨ। ਸੂਬੇ ’ਚ 451 ਸਰਗਰਮ ਕੇਸਾਂ ਵਿੱਚੋਂ 3 ਮਰੀਜ਼ਾਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।
ਅੱਜ 14 ਹੋਰ ਮਰੀਜ਼ ਠੀਕ ਵੀ ਹੋਏ ਹਨ। ਬੁਲੇਟਿਨ ਮੁਤਾਬਿਕ ਅੱਜ ਪੰਜਾਬ ਭਰ ਵਿੱਚ 93 ਨਵੇਂ ਕੇਸ ਸਾਹਮਣੇ ਆਏ, ਜਿਨ੍ਹਾਂ ’ਚ ਜਲੰਧਰ ਦੇ 23, ਅੰਮ੍ਰਿਤਸਰ ਦੇ 35, ਲੁਧਿਆਣਾ ਦੇ 10, ਫਰੀਦਕੋਟ ਦੇ ਤਿੰੰਨ ਅਤੇ ਪਟਿਆਲਾ ਦੇ 7 ਕੇਸ ਸ਼ਾਮਲ ਹਨ। ਪੰਜਾਬ ’ਚ ਅੱਜ ਹੋਰ ਦੋ ਕਰੋਨਾ ਮਰੀਜ਼ਾਂ ਦੀ ਮੌਤ ਹੋ ਗਈ ਹੈ ਅਤੇ ਹੁਣ ਤੱਕ ਇਸ ਬਿਮਾਰੀ ਨਾਲ ਪੰਜਾਬ ਭਰ ’ਚ ਕੁੱਲ 51 ਮਰੀਜ਼ ਮੌਤ ਦੇ ਮੂੰਹ ਜਾ ਪਏ ਹਨ।
ਵੇਰਵਿਆਂ ਅਨੁਸਾਰ ਲੁਧਿਆਣਾ ਜ਼ਿਲ੍ਹੇ ਵਿੱਚ ਅੱਜ 65 ਵਰ੍ਹਿਆਂ ਦੀ ਮਹਿਲਾ ਦੀ ਮੌਤ ਹੋ ਗਈ ਹੈ। ਇਸ ਜ਼ਿਲ੍ਹੇ ’ਚ ਹੁਣ ਤੱਕ ਕਰੋਨਾ ਨਾਲ 10 ਮੌਤਾਂ ਹੋ ਚੁੱਕੀਆਂ ਹਨ। ਇਸੇ ਤਰ੍ਹਾਂ ਪਟਿਆਲਾ ਜ਼ਿਲ੍ਹੇ ਦੇ ਨਾਭਾ ਸ਼ਹਿਰ ਦੇ ਤਰਸੇਮ ਵਰਮਾ ਦੀ ਵੀ ਕਰੋਨਾ ਨਾਲ ਮੌਤ ਹੋ ਗਈ, ਊਹ ਹਿੰਦੁਸਤਾਨ ਯੂਨੀਲੀਵਰ ਦਾ ਮੁਲਾਜ਼ਮ ਸੀ। ਕੋਵਿਡ ਬੁਲੇਟਿਨ ਅਨੁਸਾਰ ਪੰਜਾਬ ਵਿੱਚ 1,24,266 ਨਮੂਨੇ ਲਏ ਗਏ ਹਨ