ਕਰੋਨਾ ਵਾਇਰਸ ਕਾਰਨ ਹੋ ਸਕਦੀਆਂ ਹਨ ਏਨੇ ਕਰੋੜ ਮੌਤਾਂ,ਹੁਣੇ ਹੁਣੇ ਖੋਜ ਚ’ ਹੋਇਆ ਇਹ ਵੱਡਾ ਖੁਲਾਸਾ

ਮੈਡੀਕਲ ਸੈਕਟਰ ਦੇ ਵੱਡੇ ਰਿਸਰਚ ਮੈਗਜ਼ੀਨ ‘ਦ ਲੈਂਸੇਟ ਦੀ ਇਕ ਰਿਪੋਰਟ ‘ਚ ਖਦਸ਼ਾ ਜਤਾਇਆ ਗਿਆ ਕਿ ਕੋਰੋਨਾ ਵਾਇਰਸ ਮਹਾਮਾਰੀ ਕਾਰਨ ਪੂਰੇ ਵਿਸ਼ਵ ‘ਚ 5 ਤੋਂ 10 ਕਰੋੜ ਲੋਕਾਂ ਦੀ ਮੌਤ ਹੋ ਸਕਦੀ ਹੈ। ਰਿਪੋਰਟ ਮੁਤਾਬਕ ਜਿਸ ਤਰ੍ਹਾਂ ਮਹਾਮਾਰੀ ਵਧ ਰਹੀ ਹੈ, ਉਸ ਨਾਲ ਮੈਡੀਕਲ ਸਿਸਟਮ ‘ਤੇ ਬੋਝ ਵਧ ਜਾਵੇਗਾ। ਜਿਸ ਕਾਰਨ ਨਤੀਜਾ ਮੌਤਾਂ ਦੀ ਗਿਣਤੀ ‘ਚ ਇਜ਼ਾਫਾ ਹੋਵੇਗਾ।

ਦ ਲੈਂਸੇਟ ਮੁਤਾਬਕ ਜੋ ਹਾਲਾਤ 100 ਸਾਲ ਪਹਿਲਾਂ 1918 ‘ਚ ਸਪੈਨਿਸ਼ ਫਲੂ ਸਮੇਂ ਬਣੇ ਸਨ। ਉਸੇ ਤਰ੍ਹਾਂ ਦੇ ਹਾਲਾਤ ਕੋਰੋਨਾ ਮਹਾਮਾਰੀ ਦੀ ਵਜ੍ਹਾ ਨਾਲ ਬਣ ਸਕਦੇ ਹਨ।ਉਸ ਸਮੇਂ ਵੀ ਮਾਸਕ ਪਹਿਣਨਾ ਲਾਜ਼ਮੀ ਸੀ, ਕੁਆਰੰਟੀਨ ਸੈਂਟਰ ਬਣਾਏ ਗਏ ਸਨ ਤੇ ਹਾਲਾਤ ਅੱਜ ਵੀ ਉਸੇ ਤਰ੍ਹਾਂ ਹਨ। ਸਪੈਨਿਸ਼ ਫਲੂ ਕਾਰਨ ਵੀ ਲੱਖਾਂ ਲੋਕਾਂ ਦੀ ਮੌਤ ਹੋਈ ਸੀ। ਸਪੈਨਿਸ਼ ਫਲੂ ਮੌਕੇ ਲੋਕਾਂ ਦਾ ਜ਼ਿੰਦਗੀ ਜਿਓਣ ਦਾ ਤਰੀਕਾ ਬਦਲ ਗਿਆ ਸੀ ਅੱਜ ਵੀ ਲੋਕ ਲਾਇਫਸਟਾਇਲ ਬਦਲਣ ਲਈ ਮਜ਼ਬੂਰ ਹਨ।

WhatsApp Group (Join Now) Join Now

ਦ ਲੈਂਸੇਟ ਨੇ ਆਪਣੀ ਰਿਪੋਰਟ ‘ਚ ਦਾਅਵਾ ਕੀਤਾ ਕਿ ਕੋਰੋਨਾ ਦਾ ਸੀਐਫਆਰ ਯਾਨੀ ਕੇਸ ਫਰਟੀਲਿਟੀ ਰੇਸ਼ੋ ਸਪੈਨਿਸ਼ ਫਲੂ ਦੇ ਮੁਕਾਬਲੇ ਕਾਫੀ ਜ਼ਿਆਦਾ ਹੈ। ਸਾਲ 1918 ‘ਚ ਸਪੈਨਿਸ਼ ਫਲੂ ਕਾਰਨ ਦੁਨੀਆਂ ਭਰ ‘ਚ 10 ਕਰੋੜ ਲੋਕਾਂ ਦੀ ਮੌਤ ਹੋਈ ਸੀ। ਇਸ ਫਲੂ ਕਾਰਨ ਇਕੱਲੇ ਭਾਰਤ ‘ਚ ਇਕ ਕਰੋੜ ਲੋਕਾਂ ਦੀ ਜਾਨ ਗਈ ਸੀ।

ਮੌਜੂਦਾ ਸਮੇਂ ਦੁਨੀਆਂ ਭਰ ‘ਚ ਕੋਰੋਨਾ ਵਾਇਰਸ ਦੇ ਮਾਮਲੇ 74 ਲੱਖ ਦਾ ਅੰਕੜਾ ਪਾਰ ਕਰ ਗਏ ਹਨ। ਭਾਰਤ ‘ਚ ਵੀ ਰੋਜ਼ਾਨਾ ਕਰੀਬ 10 ਹਜ਼ਾਰ ਕੇਸ ਸਾਹਮਣੇ ਆ ਰਹੇ ਹਨ। ਜੌਨ ਹਾਪਕਿੰਸ ਦੇ ਅੰਕੜਿਆਂ ਮੁਤਾਬਕ ਭਾਰਤ 2,86,577 ਮਾਮਲਿਆਂ ਨਾਲ ਕੋਰੋਨਾ ਤੋਂ ਪ੍ਰਭਾਵਿਤ ਪਹਿਲੇ ਪੰਜ ਦੇਸ਼ਾਂ ‘ਚ ਸ਼ਾਮਲ ਹੋ ਗਿਆ ਹੈ।

ਫਿਲਹਾਲ ਪਹਿਲਾਂ ਨੰਬਰ ‘ਤੇ ਅਮਰੀਕਾ ਹੈ ਜਿੱਥੇ 20,11,341 ਮਾਮਲੇ ਹਨ, ਦੂਜੇ ਨੰਬਰ ਤੇ ਬ੍ਰਾਜ਼ੀਲ ‘ਚ 7,72,416 ਕੇਸ ਹਨ, ਤੀਜੇ ਨੰਬਰ ‘ਤੇ ਰਸ਼ੀਆ ‘ਚ 5,01,800 ਕੇਸ ਹਨ ਤੇ ਚੌਥੇ ਨੰਬਰ ‘ਤੇ ਯੂਨਾਇਟਡ ਕਿੰਗਡਮ ‘ਚ 2,92,854 ਮਾਮਲੇ ਹਨ।ਭਾਰਤ ‘ਚ ਹੁਣ ਤਕ ਕੋਰੋਨਾ ਵਾਇਰਸ ਨਾਲ 8,102 ਲੋਕਾਂ ਦੀ ਮੌਤ ਹੋਈ ਹੈ। ਦੁਨੀਆਂ ਭਰ ‘ਚ ਮੌਤਾਂ ਦਾ ਅੰਕੜਾ 4,21,505 ਹੈ। ਇਨ੍ਹਾਂ ‘ਚੋਂ ਇਕੱਲੇ ਅਮਰੀਕਾ ‘ਚ 1,15,624 ਲੋਕ ਆਪਣੀ ਜਾਨ ਗਵਾ ਚੁੱਕੇ ਹਨ।news source: abpsanjha

Leave a Reply

Your email address will not be published. Required fields are marked *