news source: jagbani ਹੁਨਰ ਵਿਕਾਸ ਅਤੇ ਉੱਦਮ ਮੰਤਰਾਲੇ (ਐਮਐਸਡੀਈ) ਦੇ ਸਕਿੱਲ ਇੰਡੀਆ ਮਿਸ਼ਨ (ਸਕਿੱਲ ਇੰਡੀਆ) ਤਹਿਤ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਅਤੇ ਵਿਦੇਸ਼ ਮੰਤਰਾਲੇ ਨੇ ਭਾਈਵਾਲੀ ਕੀਤੀ ਹੈ। ਇਸ ਜ਼ਰੀਏ ਭਾਰਤ ਸਰਕਾਰ ਦੇਸ਼ ਵਾਪਸ ਪਰਤਣ ਵਾਲਿਆਂ ਨੂੰ ਨੌਕਰੀਆਂ ਦੇਣ ਦੀ ਤਿਆਰੀ ਕਰ ਰਹੀ ਹੈ। ਜ਼ਿਕਰਯੋਗ ਹੈ ਕਿ
ਕੋਰੋਨਾ ਮਹਾਮਾਰੀ ਕਾਰਨ ਦੇਸ਼ ਵਾਪਸ ਆਉਣ ਵਾਲੇ ਹੁਨਰਮੰਦ ਕਰਮਚਾਰੀਆਂ ਨੂੰ ਬਿਹਤਰੀਨ ਬਣਾਉਣ ਦੇ ਉਦੇਸ਼ ਨਾਲ ਨਾਗਰਿਕਾਂ ਦਾ ਹੁਨਰ ਮੈਪਿੰਗ ਅਭਿਆਸ ਦਾ ਆਯੋਜਨ ਕਰਨ ਲਈ ਇੱਕ ਨਵੀਂ ਪਹਿਲਕਦਮੀ ਤਹਿਤ (ਸਕਿੱਲਡ ਵਰਕਰਜ਼ ਅਰਾਈਵਲ ਡਾਟਾਬੇਸ ਫੌਰ ਇੰਪਲਾਇਮੈਂਟ ਸਪੋਰਟ) ਸ਼ੁਰੂ ਕੀਤੀ ਗਈ ਹੈ।
ਸਕਿੱਲ ਇੰਡੀਆ ਅਤੇ ਹੋਰ ਮੰਤਰਾਲਿਆਂ ਦਾ ਟੀਚਾ ਕਾਬਲੀਅਤ ਅਤੇ ਤਜ਼ਰਬੇ ਦੇ ਅਧਾਰ ਤੇ ਯੋਗ ਜਾਂ ਹੁਨਰਮੰਦ ਨਾਗਰਿਕਾਂ ਦਾ ਡਾਟਾਬੇਸ ਤਿਆਰ ਕਰਨਾ ਹੈ, ਜਿਸ ਦੀ ਵਰਤੋਂ ਭਾਰਤੀ ਅਤੇ ਵਿਦੇਸ਼ੀ ਕੰਪਨੀਆਂ ਦੀ ਮੰਗ ਨੂੰ ਪੂਰਾ ਕਰਨ ਲਈ ਕੀਤੀ ਜਾ ਸਕਦੀ ਹੈ।
ਬਸ ਭਰਨਾ ਹੋਵੇਗਾ ਫਾਰਮ ਇਸ ਫਾਰਮ ਜ਼ਰੀਏ ਇਕੱਠੇ ਕੀਤੇ ਗਏ ਡਾਟਾ ਨੂੰ ਭਾਰਤ ਦੇਸ਼ ਵਿਚ ਢੁਕਵੇਂ ਪਲੇਸਮੈਂਟ ਮੌਕਿਆਂ ਲਈ ਕੰਪਨੀਆਂ ਨਾਲ ਸਾਂਝਾ ਕੀਤਾ ਜਾਵੇਗਾ। ਵਾਪਸ ਆਉਣ ਵਾਲੇ ਨਾਗਰਿਕਾਂ ਨੂੰ ਸਵਦੇਸ(SWADES) ਹੁਨਰ ਫਾਰਮ ਨੂੰ ਭਰਨਾ ਹੋਵੇਗਾ ਅਤੇ ਇਸ ਤੋਂ ਬਾਅਦ ਸਵਦੇਸ਼ ਹੁਨਰ ਕਾਰਡ ਜਾਰੀ ਕੀਤਾ ਜਾਵੇਗਾ।ਸੂਬਾ ਸਰਕਾਰਾਂ, ਉਦਯੋਗਿਕ ਸੰਗਠਨਾਂ , ਰੁਜ਼ਗਾਰਦਾਤਾਵਾਂ ਸਮੇਤ ਪ੍ਰਮੁੱਖ ਹਿੱਸੇਦਾਰਾਂ ਨਾਲ ਵਿਚਾਰ ਵਟਾਂਦਰੇ ਤੋਂ ਬਾਅਦ ਢੁਕਵੇਂ ਰੁਜ਼ਗਾਰ ਦੇ ਮੌਕੇ ਦਿੱਤੇ ਜਾਣਗੇ। ਇਹ ਕਾਰਡ ਇਕ ਸਟ੍ਰੇਟੀਜਿਕ ਫ੍ਰੇਮਵਰਕ ਦੀ ਸਹੂਲਤ ਪ੍ਰਦਾਨ ਕਰੇਗਾ
ਸਾਡੇ ਪੇਜ ਤੇ ਆਉਣ ਲਈ ਤੁਹਾਡਾ ਸਭ ਦਾ ਬਹੁਤ-ਬਹੁਤ ਸਵਾਗਤ ਹੈ |ਜੇਕਰ ਦੋਸਤੋ ਤੁਸੀਂ ਦੇਸ਼ ਦੁਨੀਆਂ ਦੀਆਂ ਵਾਇਰਲ ਤਾਜ਼ਾ ਖਬਰਾਂ ਤੇ ਖੇਤੀ ਨਾਲ ਸੰਬੰਧਿਤ ਖਬਰਾਂ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਹੁਣੇ ਹੀ ਸਾਡਾ ਪੇਜ ਲਾਇਕ ਕਰੋ ਤੇ ਨਾਲ ਹੀ ਪੇਜ ਨੂੰ ਫੋਲੋ ਵੀ ਕਰੋ ਤਾਂ ਜੋ ਸਾਡੇ ਦੁਆਰਾ ਦਿੱਤੀ ਗਈ ਹਰ ਨਵੀਂ ਅਪਡੇਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ |