news source: news18punjabਭਾਰਤ ਦੇ ਮੌਸਮ ਵਿਭਾਗ (IMD) ਵੱਲੋਂ ਅੱਜ ਤੇ ਕੱਲ ਨੂੰ ਉੱਤਰ ਭਾਰਤ ਦੇ ਕੁੱਝ ਹਿੱਸਿਆ ਵਿੱਚ ਤਾਪਮਾਨ ਦੇ ਵੱਧਣ ਦੀ ਸਦਕਾ ਗੰਭੀਰ ਰੈੱਡ ਅਲਰਟ ਜਾਰੀ ਕੀਤਾ ਹੈ। ਪਰ ਇਸ ਦੇ ਬਾਅਵ ਵੀ ਪੰਜਾਬ ਲਈ ਰਾਹਤ ਵਾਲੀ ਖਬਰ ਵੀ ਹੈ। ਪਹਿਲਾਂ ਹੀ ਮਈ ਅੰਤ ਤੇ ਜੂਨ ਦੇ ਸ਼ੁਰੂ ਚ “ਵੈਸਟਰਨ ਡਿਸਟ੍ਬੇਂਸ” ਸਦਕਾ ਮੀਂਹ-ਹਨੇਰੀਆਂ ਦੀ ਉਮੀਦ ਕੀਤੀ ਜਾ ਰਹੀ ਸੀ।
ਜਿਸ ਕਾਰਨ 29-30-31 ਮਈ ਨੂੰ ਸਮੁੱਚੇ ਸੂਬੇ ਵਿੱਚ ਗਰਜ/ਚਮਕ ਤੇ ਹਨੇਰੀਆਂ(75-90kph) ਨਾਲ਼ ਦਰਮਿਆਨੇ ਤੋਂ ਭਾਰੀ ਮੀਂਹ ਦੀ ਆਸ ਹੈ।ਵੈਸਟਰਨ ਡਿਸਟ੍ਬੇਂਸ ਤੇ ਖਾੜੀ ਬੰਗਾਲ ਦੀਆਂ ਨਮ ਹਵਾਂਵਾਂ ਦੇ ਸਾਂਝੇ ਪੋ੍ਗਰਾਮ ਸਦਕਾ, ਤਕੜੀਆਂ ਕਾਰਵਾਈਆਂ ਦਾ ਇਹ ਦੌਰ 2 ਜੂਨ ਤੱਕ ਜਾਰੀ ਰਹਿ ਸਕਦਾ ਹੈ। ਜਿਸ ਨਾਲ ਹੁਣੇ ਹੀ ਸ਼ੁਰੂ ਹੋਈ ਗਰਮੀ ਤੋਂ ਵੱਡੀ ਰਾਹਤ ਮਿਲੇਗੀ। ਹੁਣ 42-45° ਵਿਚਕਾਰ ਚੱਲ ਰਿਹਾ ਦਿਨ ਦਾ ਪਾਰਾ, ਹਨੇਰੀਆਂ ਤੇ ਬਰਸਾਤਾਂ ਨਾਲ਼ 30° ਤੋਂ ਵੀ ਹੇਠਾਂ ਆ ਜਾਵੇਗਾ। ਕੁੱਲ ਮਿਲਾਕੇ ਮਈ ਅੰਤ ਤੇ ਜੂਨ ਦਾ ਆਰੰਭ ਠੰਢਾ ਤੇ ਲੂ ਰਹਿਤ ਹੋਵੇਗਾ।
ਹਾਲਾਂਕਿ ਸਿਸਟਮ ਦਾ ਅਸਰ 28 ਮਈ ਤੋਂ ਹੀ ਤੇਜ਼ ਦੱਖਣ-ਪੂਰਬੀ ਹਵਾਂਵਾਂ(40-50kph) ਨਾਲ ਸ਼ੁਰੂ ਹੋ ਜਾਵੇਗਾ, ਜੋ ਕਿ ਸਵੇਰ ਵੇਲੇ ਠੰਢੀਆਂ ਰਹਿਣਗੀਆਂ ਪਰ ਮੀਂਹ ਦੀ ਆਮਦ ਤੋਂ ਪਹਿਲਾਂ ਤੇਜ਼ ਦੱਖਣ-ਪੂਰਬੀ ਹਵਾਂਵਾਂ ਨਾਲ਼ ਅਸਮਾਨੀ ਚੜ੍ਹੀ ਰਾਜਸਥਾਨੀ ਰੇਤ(ਮਾਲਵਾ ਚ) ਤੇ ਵਧੀ ਹੋਈ ਨਮੀ ਨਾ ਕੇਵਲ ਦਿਨ ਬਲਕਿ ਰਾਤਾਂ ਨੂੰ ਵੀ ਅਸਹਿਜ ਬਣਾ ਦੇਵੇਗੀ।ਜ਼ਿਕਰਯੋਗ ਹੈ ਕਿ ਆਈ ਐਮ ਡੀ ਦੇ ਖੇਤਰੀ ਪੂਰਵ ਅਨੁਮਾਨ ਕੇਂਦਰ ਦੇ ਮੁਖੀ ਕੁਲਦੀਪ ਸ੍ਰੀ ਵਾਸਤਵ ਨੇ ਕਿਹਾ ਕਿ ਪੱਛਮੀ ਬੰਗਾਲ ਦੀ ਕੁਦਰਤੀ ਆਫ਼ਤ ਕਾਰਨ ਅਤੇ ਹੇਠਲੇ ਪੱਧਰ ਤੇ ਤੇਜ਼ ਹਵਾਵਾਂ ਕਾਰਨ 28 ਮਈ ਨੂੰ ਰਾਸ਼ਟਰੀ ਰਾਜਧਾਨੀ ਵਿੱਚ ਤੇਜ਼ ਗਰਮੀ ਤੋਂ ਕੁੱਝ ਰਾਹਤ ਮਿਲਣ ਦੀ ਉਮੀਦ ਹੈ।
ਉਨ੍ਹਾਂ ਕਿਹਾ, 29-30 ਮਈ ਨੂੰ ਦਿੱਲੀ-ਐਨ ਸਿਆਰ ਵਿੱਚ 60 ਕਿੱਲੋ ਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਚੱਲ ਰਹੀ ਤੇਜ਼ ਹਵਾਵਾਂ ਨਾਲ ਤੂਫ਼ਾਨ ਅਤੇ ਤੂਫ਼ਾਨ ਆਉਣ ਦੀ ਸੰਭਾਵਨਾ ਹੈ। ਆਈ ਐਮ ਡੀ ਨੇ ਕਿਹਾ ਕਿ ਦਿੱਲੀ ਤੋਂ ਇਲਾਵਾ ਅਗਲੇ ਦੋ ਦਿਨਾਂ ਲਈ ਪੰਜਾਬ, ਹਰਿਆਣਾ, ਚੰਡੀਗੜ੍ਹ ਅਤੇ ਰਾਜਸਥਾਨ ਵਿੱਚ “ਰੈੱਡ ਚੇਤਾਵਨੀ” ਜਾਰੀ ਕੀਤੀ ਹੈ। ਇਸ ਨੇ ਪੂਰਬੀ ਉੱਤਰ ਪ੍ਰਦੇਸ਼ ਲਈ ਆਰੇਂਜ ਚਿਤਾਵਨੀ ਜਾਰੀ ਕੀਤੀ ਹੈ।