ਲੌਕਡਾਊਨ 4.0 ਦੇ ਕੇਂਦਰ ਸਰਕਾਰ ਨੇ ਨਵੇਂ ਨਿਯਮਾਂ ਦਾ ਕੀਤਾ ਐਲਾਨ

WhatsApp Group (Join Now) Join Now

ਕੋਰੋਨਾਵਾਇਰਸ ਕਾਰਨ ਦੇਸ਼ ਵਿੱਚ ਲੌਕਡਾਊਨ ਇੱਕ ਵਾਰ ਫਿਰ ਵਧ ਗਿਆ ਹੈ। ਇਸ ਵਾਰ ਚੌਥੇ ਪੜਾਅ ‘ਚ ਕੇਂਦਰ ਸਰਕਾਰ ਨੇ ਲੌਕਡਾਊਨ 4.0 ਨੂੰ 31 ਮਈ ਤੱਕ ਵਧਾਇਆ ਹੈ। ਉਧਰ, ਕਈ ਸੂਬਿਆਂ ਵਿੱਚ ਲੌਕਡਾਊਨ ਦਾ ਐਲਾਨ ਪਹਿਲਾਂ ਹੀ ਹੋ ਚੁੱਕਾ ਸੀ। ਨਵੇਂ ਦਿਸ਼ਾ-ਨਿਰਦੇਸ਼ ਇੱਕ ਵਾਰ ਫਿਰ ਗ੍ਰਹਿ ਮੰਤਰਾਲੇ ਨੇ ਜਾਰੀ ਕੀਤੇ ਹਨ। ਅਜਿਹੀ ਸਥਿਤੀ ਵਿੱਚ ਅੱਜ ਸ਼ੁਰੂ ਹੋ ਰਹੇ ਲੌਕਡਾਊਨ ਕਰਕੇ ਹਰ ਆਮ ਆਦਮੀ ਨੂੰ ਧਿਆਨ ਰੱਖਣਾ ਚਾਹੀਦਾ ਹੈ। ਇਸ ਦੇ ਨਾਲ ਹੀ, ਦਿਸ਼ਾ ਨਿਰਦੇਸ਼ਾਂ ‘ਚ ਇਹ ਸਾਫ ਤੌਰ ‘ਤੇ ਕਿਹਾ ਗਿਆ ਹੈ ਕਿ ਲੌਕਡਾਊਨ ਦੀ ਉਲੰਘਣਾ ਕਰਨ ਲਈ ਤੁਹਾਨੂੰ ਸਜ਼ਾ ਦਿੱਤੀ ਜਾ ਸਕਦੀ ਹੈ।

ਦਫਤਰਾਂ ‘ਚ ਕੰਮ ਕਰਨ ਲਈ ਜ਼ਰੂਰੀ ਹਦਾਇਤਾਂ: ਸਾਰੀ ਕੰਮ ਵਾਲੀ ਥਾਂ ਨੂੰ ਸਵੱਛ ਬਣਾਉਂਦੇ ਰਹੋ, ਜਨਤਕ ਸਹੂਲਤਾਂ ਤੇ ਸਾਰੀਆਂ ਥਾਂਵਾਂ ਜੋ ਮਨੁੱਖੀ ਸੰਪਰਕ ‘ਚ ਆਉਂਦੀਆਂ ਹਨ. ਜਿਵੇਂ ਕਿ ਦਰਵਾਜ਼ੇ ਦੇ ਹੈਂਡਲਜ ਆਦਿ ਨੂੰ ਸਾਫ ਕਰੋ। ਜਿੱਥੋਂ ਤੱਕ ਸੰਭਵ ਹੋ ਸਕੇ ਘਰ ਤੋਂ ਕੰਮ ਨੂੰ ਯਕੀਨੀ ਬਣਾਓ। ਸਾਰੇ ਐਂਟਰੀ ਤੇ ਐਗਜਿਟ ਗੇਟਾਂ ਤੇ ਆਮ ਖੇਤਰਾਂ ‘ਚ ਥਰਮਲ ਸਕੈਨਿੰਗ, ਹੈਂਡਵੌਸ਼ ਤੇ ਸੈਨੀਟਾਈਜ਼ਰ ਦੀ ਉਪਲਬਧਤਾ ਨੂੰ ਯਕੀਨੀ ਬਣਾਉਣਾ। ਕੰਮ ਵਾਲੀ ਥਾਂ ‘ਤੇ ਸਰੀਰਕ ਦੂਰੀ ਦੀ ਪਾਲਣਾ ਕਰੋ, ਮਜ਼ਦੂਰਾਂ ਵਿਚਕਾਰ ਕਾਫ਼ੀ ਦੂਰੀ ਰੱਖੋ, ਦੋ ਸ਼ਿਫਟਾਂ ਦੇ ਵਿਚਕਾਰ ਤੇ ਦੁਪਹਿਰ ਦੇ ਖਾਣੇ ਦੇ ਬਰੇਕ ਦੌਰਾਨ ਸਟਾਫ ਦੇ ਵਿਚਕਾਰ ਦੂਰੀ ਰੱਖੋ।
Screenshot3
ਸੂਬਾ ਸਰਕਾਰਾਂ ਨੂੰ ਦਿੱਤੀਆਂ ਗਈਆਂ ਪਾਬੰਦੀਆਂ ਦੇ ਅਧਿਕਾਰ: ਕੇਂਦਰ ਵੱਲੋਂ ਜਾਰੀ ਕੀਤੇ ਗਏ ਦਿਸ਼ਾ-ਨਿਰਦੇਸ਼ਾਂ ਦੇ ਨਿਯਮ ਨੰਬਰ ਅੱਠ ਵਿੱਚ ਕਿਹਾ ਗਿਆ ਹੈ ਕਿ ਸੂਬਾ ਸਰਕਾਰਾਂ ਇਹ ਮੁਲਾਂਕਣ ਕਰਕੇ ਗਤੀਵਿਧੀਆਂ ਨੂੰ ਰੋਕ ਸਕਦੀਆਂ ਹਨ ਕਿ ਵਰਗੀਕ੍ਰਿਤ ਜ਼ੋਨ ਵਿੱਚ ਕਿਹੜੀਆਂ ਹੋਰ ਗਤੀਵਿਧੀਆਂ ਦੀ ਇਜਾਜ਼ਤ ਨਹੀਂ। ਯਾਨੀ ਕੇਂਦਰ ਨੇ ਸਰਗਰਮੀਆਂ ਸਬੰਧੀ ਪਿਛਲੇ ਤਿੰਨ ਲੌਕਡਾਊਨ ਨਾਲੋਂ ਲਾਕਡਾਉਨ-4 ਵਿੱਚ ਸੂਬਾ ਸਰਕਾਰਾਂ ਨੂੰ ਵਧੇਰੇ ਅਧਿਕਾਰ ਦਿੱਤੇ ਹਨ।
878
COVID-19 ਲਈ ਦੇਸ਼ ਵਿਆਪੀ ਦਿਸ਼ਾ-ਨਿਰਦੇਸ਼: ਜਨਤਕ ਅਤੇ ਕੰਮ ਵਾਲੀਆਂ ਥਾਂਵਾਂ ‘ਤੇ ਮਾਸਕ ਨਾਲ ਚਿਹਰਾ ਢੱਕਣਾ ਲਾਜ਼ਮੀ ਹੈ। ਜਨਤਕ ਥਾਂਵਾਂ ਤੇ ਆਵਾਜਾਈ ਦੇ ਦੌਰਾਨ ਸਰੀਰਕ ਦੂਰੀ ਦੀ ਪਾਲਣਾ ਕੀਤੀ ਜਾਵੇਗੀ। ਅੰਤਮ ਸੰਸਕਾਰ ਸਮੇਂ ਸਰੀਰਕ ਦੂਰੀ ਦੀ ਪਾਲਣਾ ਕਰਨੀ ਪਵੇਗੀ ਤੇ ਵੱਧ ਤੋਂ ਵੱਧ 20 ਲੋਕ ਸ਼ਾਮਲ ਹੋ ਸਕਣਗੇ। ਜਨਤਕ ਥਾਂਵਾਂ ‘ਤੇ ਕਿਸੇ ਵੀ ਨ ਸ਼ੇ ਦੀ ਇਜਾਜ਼ਤ ਨਹੀਂ ਹੈ। ਦੁਕਾਨਾਂ ‘ਤੇ 6 ਫੁੱਟ ਦੀ ਦੂਰੀ ਰੱਖਣਾ ਪਏਗੀ ਤੇ 5 ਤੋਂ ਵੱਧ ਲੋਕ ਨਹੀਂ ਹੋਣੇ ਚਾਹੀਦੇ। ਵਿਆਹ ਦੇ ਸਮਾਰੋਹ ‘ਚ ਸਰੀਰਕ ਦੂਰੀ ਦੀ ਪਾਲਣਾ ਨੂੰ ਯਕੀਨੀ ਬਣਾਉਣਾ ਹੋਵੇਗਾ ਤੇ 50 ਤੋਂ ਵੱਧ ਮਹਿਮਾਨਾਂ ਨੂੰ ਆਗਿਆ ਨਹੀਂ ਹੋਵੇਗੀ। ਸਰਵਜਨਕ ਤੇ ਕੰਮ ਵਾਲੀ ਥਾਂ ‘ਤੇ ਥੁੱਕਣਾ ਜੁਰਮਾਨੇ ਦੇ ਨਾਲ ਸਜਾ ਯੋਗ ਹੈ, ਜੋ ਰਾਜ/ਕੇਂਦਰ ਸ਼ਾਸਤ ਪ੍ਰਦੇਸ਼ ਦੇ ਕਾਨੂੰਨ ਮੁਤਾਬਕ ਤੈਅ ਕੀਤਾ ਜਾ ਸਕਦਾ ਹੈ।

Leave a Comment