ਚੜ੍ਹਦੀ ਸਵੇਰ ਇਹਨਾਂ 10 ਥਾਂਵਾਂ ਤੇ ਭਾਰੀ ਮੀਂਹ ਪੈਣ ਦਾ ਅਲਰਟ ਹੋਇਆ ਜ਼ਾਰੀ

ਦਿੱਲੀ ਸਮੇਤ ਉੱਤਰ ਭਾਰਤ ਦੇ ਕਈ ਸੂਬਿਆਂ ਵਿਚ ਅਨੁਮਾਨ ਅਨੁਸਾਰ ਮੰਗਲਵਾਰ ਨੂੰ ਤਾਪਮਾਨ ਵਿਚ ਵਾਧਾ ਦੇਖਿਆ ਗਿਆ। ਚੰਗੀ ਖ਼ਬਰ ਇਹ ਹੈ ਕਿ ਇਸ ਵਿਚਕਾਰ ਦੱਖਣ-ਪੱਛਮੀ ਮਾਨਸੂਨ ਪੱਛਮੀ ਮੱਧ ਅਤੇ ਬੰਗਾਲ ਦੀ ਖਾੜੀ ਵੱਲ ਵਧ ਰਿਹਾ ਹੈ।ਮੌਸਮ ਵਿਭਾਗ ਨੇ ਅਪਣੇ ਭਵਿੱਖਬਾਣੀ ਬੁਲੇਟਿਨ ਵਿਚ ਕਿਹਾ ਹੈ ਕਿ ਦੱਖਣ ਪੱਛਮੀ ਮਾਨਸੂਨ ਦੇ ਅੱਗੇ ਵਧਣ ਲਈ ਹਾਲਤ ਅਨੁਕੂਲ ਹੋ ਰਹੇ ਹਨ। ਵਿਭਾਗ ਨੇ ਕਿਹਾ, ”ਦੱਖਣ-ਪੱਛਮੀ ਮਾਨਸੂਨ ਪੱਛਮੀ ਕੇਂਦਰੀ ਅਤੇ ਉੱਤਰੀ ਬੰਗਾਲ ਦੀ ਖਾੜੀ ਦੇ ਕੁਝ ਹੋਰ ਹਿੱਸਿਆਂ ਵਿਚ ਅੱਗੇ ਵਧਿਆ ਹੈ।’

ਇਹ ਬਹੁਤ ਸਾਰੇ ਸੂਬਿਆਂ ਨੂੰ ਪ੍ਰਭਾਵਤ ਕਰੇਗਾ। ਨਤੀਜੇ ਵਜੋਂ 10 ਜੂਨ ਯਾਨੀ ਅੱਜ ਤੋਂ ਪੱਛਮੀ ਬੰਗਾਲ, ਬਿਹਾਰ, ਝਾਰਖੰਡ, ਤਾਮਿਲਨਾਡੂ, ਆਂਧਰਾ ਪ੍ਰਦੇਸ਼ ਅਤੇ ਤੇਲੰਗਾਨਾ ਵਿਚ ਦਰਮਿਆਨੀ ਬਾਰਸ਼ ਦੀ ਪ੍ਰਕਿਰਿਆ ਸ਼ੁਰੂ ਹੋ ਸਕਦੀ ਹੈ ਅਤੇ ਇਹ 13 ਜੂਨ ਤੱਕ ਜਾਰੀ ਰਹਿ ਸਕਦੀ ਹੈ।ਇਸ ਤੋਂ ਇਲਾਵਾ ਪੰਜਾਬ, ਹਰਿਆਣਾ, ਰਾਜਸਥਾਨ ਅਤੇ ਦਿੱਲੀ ਦੇ ਕੁਝ ਹਿੱਸਿਆਂ ਵਿਚ ਬੁੱਧਵਾਰ ਅਤੇ ਵੀਰਵਾਰ ਨੂੰ ਹਲਕੀ ਬਾਰਿਸ਼ ਹੋ ਸਕਦੀ ਹੈ। ਮੰਗਲਵਾਰ ਨੂੰ ਦਿੱਲੀ ਵਿਚ ਵੱਧ ਤੋਂ ਵੱਧ ਤਾਪਮਾਨ 40 ਡਿਗਰੀ ਸੈਲਸੀਅਸ ਤੋਂ ਉੱਪਰ ਦਰਜ ਕੀਤਾ ਗਿਆ। ਦਿੱਲੀ ਦਾ ਤਾਪਮਾਨ ਸਫਦਰਜੰਗ ਆਬਜ਼ਰਵੇਟਰੀ ਵਿਖੇ 40.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।

WhatsApp Group (Join Now) Join Now

ਰਾਜਧਾਨੀ ਦਾ ਤਾਪਮਾਨ ਸੋਮਵਾਰ ਨੂੰ 37.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਸ ਤੋਂ ਇਲਾਵਾ ਹਵਾ ਵਿਚ ਨਮੀ ਦਾ ਪੱਧਰ 38 ਅਤੇ 86 ਦੇ ਵਿਚਕਾਰ ਸੀ। ਹਰਿਆਣਾ ਅਤੇ ਪੰਜਾਬ ਵਿਚ ਵੀ ਜ਼ਿਆਦਾਤਰ ਤਾਪਮਾਨ ਵਿਚ ਕੁਝ ਵਾਧਾ ਦਰਜ ਕੀਤਾ ਗਿਆ ਹੈ। ਜ਼ਿਆਦਾਤਰ ਹਿੱਸਿਆਂ ਵਿਚ ਤਾਪਮਾਨ ਆਮ ਦੇ ਕਰੀਬ ਜਾਂ ਉਸ ਤੋਂ ਹੇਠਾਂ ਰਿਹਾ। ਮੌਸਮ ਵਿਭਾਗ ਅਨੁਸਾਰ ਪੰਜਾਬ ਅਤੇ ਹਰਿਆਣਾ ਦੀ ਰਾਜਧਾਨੀ ਚੰਡੀਗੜ੍ਹ ਵਿਚ ਤਾਪਮਾਨ 37.6 ਡਿਗਰੀ ਸੈਲਸੀਅਰ ਰਿਹਾ।news source: rozanaspokesman

Leave a Reply

Your email address will not be published. Required fields are marked *