ਲਾਕਡਾਊਨ ਖੁੱਲਣ ਤੋਂ ਬਾਅਦ ਵੀ ਇਹਨਾਂ ਲੋਕਾਂ ਨੂੰ ਘਰਾਂ ਵਿਚ ਹੀ ਪਵੇਗਾ ਰਹਿਣਾ

ਡਾਇਬਟੀਜ਼ ਦੇ ਮਰੀਜ਼ਾਂ ਨੂੰ ਲਾਕਡਾਊਨ ਹਟਣ ਤੋਂ ਬਾਅਦ ਵੀ ਘਰਾਂ ਦੇ ਅੰਦਰ ਰਹਿਣਾ ਪੈ ਸਕਦਾ ਹੈ। ਡਾਇਬਟੀਜ਼ ਦੇ ਕਾਰਣ ਉਹ ਕੋਰੋਨਾ ਵਾਇਰਸ ਇਨਫੈਕਸ਼ਨ ਦੇ ਹਾਈ ਰਿਸਕ ਵਾਲੇ ਲੋਕਾਂ ਵਿਚ ਆਉਂਦੇ ਹਨ। ਮਾਹਰਾਂ ਦੱਸਿਆ ਕਿ ਡਾਇਬਟੀਜ਼ ਦੇ ਮਰੀਜ਼ਾਂ ਨੂੰ ਕੋਰੋਨਾ ਇਨਫੈਕਸ਼ਨ ਹੋਣ ‘ਤੇ ਉਨ੍ਹਾਂ ਦੇ ਮਰਨ ਦਾ ਖਤਰਾ ਵਧੇਰੇ ਹੈ।ਯੂਕੇ ਦੇ ਨਿਊ ਐਂਡ ਇਮਰਜਿੰਗ ਰੈਸਪੇਰੇਟ੍ਰੀ ਵਾਇਰਸ ਥਰੈਟਸ ਐਡਵਾਇਜ਼ਰੀ ਗਰੁੱਪ ਦੇ ਚੇਅਰਮੈਨ ਪ੍ਰੋਫੈਸਰ ਪੀਟਰ ਹਾਰਬੇ ਨੇ ਕਿਹਾ ਕਿ ਡਾਈਬਟੀਜ਼ ਦੇ ਮਰੀਜ਼ਾਂ ਦਾ ਐਕਟਿਵ ਰਿਵਿਊ ਕੀਤਾ ਜਾਣਾ ਚਾਹੀਦਾ ਹੈ। ਇਹ ਇਨਫੈਕਸ਼ਨ ਨਾਲ ਸਭ ਤੋਂ ਵਧੇਰੇ ਪ੍ਰਭਾਵਿਤ ਹੋਣ ਵਾਲਾ ਸਮੂਹ ਹਨ।

ਯੂਕੇ ਵਿਚ ਕੋਰੋਨਾ ਵਾਇਰਸ ਕਾਰਣ ਮਰਨ ਵਾਲਿਆਂ 3 ‘ਚੋਂ 1 ਨੂੰ ਡਾਇਬਟੀਜ਼:- ਪਿਛਲੇ ਹਫਤੇ ਦੇ ਇਕ ਅੰਕੜੇ ਤੋਂ ਪਤਾ ਲੱਗਿਆ ਕਿ ਕੋਰੋਨਾ ਵਾਇਰਸ ਕਾਰਣ ਮਰਨ ਵਾਲੇ 3 ਵਿਚੋਂ 1 ਮਰੀਜ਼ ਨੂੰ ਡਾਇਬਟੀਜ਼ ਸੀ। ‘ਦ ਡੇਲੀ ਟੈਲੀਗ੍ਰਾਫ’ ਦੀ ਇਕ ਰਿਪੋਰਟ ਮੁਤਾਬਕ ਦੁਨੀਆ ਭਰ ਦੇ ਵਿਗਿਆਨੀ ਹੁਣ ਇਸ ‘ਤੇ ਵਿਚਾਰ ਕਰ ਰਹੇ ਹਨ। ਡਾਇਬਟੀਜ਼ ਦੇ ਮਰੀਜ਼ਾਂ ਨੂੰ ਡਾਕਟਰ ਸਲਾਹ ਦੇ ਰਹੇ ਹਨ ਕਿ ਉਹ ਕਿਸੇ ਵੀ ਹਾਲਤ ਵਿਚ ਘਰਾਂ ਦੇ ਅੰਦਰ ਹੀ ਰਹਿਣ। ਉਹ ਸਭ ਤੋਂ ਵਧੇਰੇ ਪ੍ਰਭਾਵਿਤ ਹੋਣ ਵਾਲੇ ਲੋਕਾਂ ਵਿਚੋਂ ਹਨ ਤੇ ਇਸ ਤੋਂ ਬਚਣ ਲਈ ਇਕ ਹੀ ਉਪਾਅ ਹੈ ਕਿ ਉਹ ਆਪਣੇ ਘਰਾਂ ਵਿਚ ਹੀ ਰਹਿਣ।

WhatsApp Group (Join Now) Join Now

ਟਾਈਪ 1 ਦੇ ਮਰੀਜ਼ਾਂ ਵਿਚ ਮੌਤ ਦਾ ਖਤਰਾ 3.5 ਗੁਣਾ ਵਧੇਰੇ:- ਵਿਗਿਆਨੀ ਇਸ ਗੱਲ ਦਾ ਪਤਾ ਲਾ ਰਹੇ ਹਨ ਕਿ ਕੀ ਡਾਇਬਟੀਜ਼ ਦੇ ਰੋਗੀਆਂ ‘ਤੇ ਕੋਰੋਨਾ ਵਾਇਰਸ ਦੀ ਮਹਾਮਾਰੀ ਨੂੰ ਲੈ ਕੇ ਹੋਰ ਵਧੇਰੇ ਰਿਸਰਚ ਕਰਨ ਦੀ ਲੋੜ ਹੈ। ਅਧਿਕਾਰਿਤ ਅੰਕੜੇ ਕਹਿੰਦੇ ਹਨ ਕਿ ਡਾਈਬਟੀਜ਼ ਦੇ ਟਾਈਪ 1 ਨਾਲ ਗ੍ਰਸਤ ਮਰੀਜ਼ਾਂ ਵਿਚ ਕੋਰੋਨਾ ਦੇ ਇਨਫੈਕਸ਼ਨ ਕਾਰਣ ਮੌਤ ਦਾ ਖਤਰਾ ਬਾਕੀ ਮਰੀਜ਼ਾਂ ਤੋਂ 3.5 ਗੁਣਾ ਵਧੇਰੇ ਹੁੰਦਾ ਹੈ।

ਇਸੇ ਤਰ੍ਹਾਂ ਨਾਲ ਟਾਈਪ 2 ਡਾਇਬਟੀਜ਼ ਵਾਲੇ ਲੋਕ ਜ਼ਿਆਦਾਤਰ ਮੋਟੇ ਹੁੰਦੇ ਹਨ। ਉਨ੍ਹਾਂ ਵਿਚ ਕੋਰੋਨਾ ਕਾਰਣ ਮੌਤ ਦਾ ਖਤਰਾ ਦੁੱਗਣਾ ਹੁੰਦਾ ਹੈ।ਹਾਲਾਂਕਿ ਕੁਝ ਵਿਗਿਆਨੀਆਂ ਦੀ ਸਲਾਹ ਹੈ ਕਿ ਹਰ ਡਾਇਬਟੀਜ਼ ਮਰੀਜ਼ ਨੂੰ ਇਕ ਤਰ੍ਹਾਂ ਨਾਲ ਟ੍ਰੀਟ ਨਹੀਂ ਕੀਤਾ ਜਾ ਸਕਦਾ। ਡਾਇਬਟੀਜ਼ ਕਈ ਤਰ੍ਹਾਂ ਦੀ ਹੁੰਦੀ ਹੈ। ਅਜਿਹੇ ਵਿਚ ਇਕ ਹੀ ਨਿਯਮ ਸਾਰਿਆਂ ‘ਤੇ ਲਾਗੂ ਕਰਨਾ ਠੀਕ ਨਹੀਂ ਹੈ।

ਮੋਟੇ ਲੋਕਾਂ ਵਿਚ ਕੋਰੋਨਾ ਵਾਇਰਸ ਦੇ ਇਨਫੈਕਸ਼ਨ ਦਾ ਖਤਰਾ ਵਧੇਰੇ ਹੁੰਦਾ ਹੈ। ਅਜਿਹੇ ਲੋਕਾਂ ਵਿਚ ਟਾਈਪ 2 ਡਾਇਬਟੀਜ਼ ਹੋਣ ਦਾ ਖਤਰਾ ਵੀ ਰਹਿੰਦਾ ਹੈ। ਇਸ ਮਹੀਨੇ ਇਕ ਸਟੱਡੀ ਤੋਂ ਪਤਾ ਲੱਗਿਆ ਹੈ ਕਿ ਬ੍ਰਿਟੇਨ ਵਿਚ ਮੋਟੇ ਲੋਕਾਂ ਦੇ ਕੋਰੋਨਾ ਵਾਇਰਸ ਦੇ ਇਨਫੈਕਸ਼ਨ ਕਾਰਣ ਹਸਪਤਾਲ ਦਾਖਲ ਹੋਣ ਦੀ ਸੰਭਾਵਨਾ ਦੁੱਗਣੀ ਰਹੀ। ਇਕ ਅੰਕੜੇ ਮੁਤਾਬਕ ਯੂਕੇ ਵਿਚ ਤਕਰੀਬਨ 40 ਲੱਖ ਡਾਇਬਟੀਜ਼ ਦੇ ਮਰੀਜ਼ ਹਨ।

Leave a Reply

Your email address will not be published. Required fields are marked *