ਵਾਲਾ ਦਾ ਝੜਨਾ ਰੋਕ ਕੇ ਸਿਰ ਉੱਤੇ ਨਵੇਂ ਵਾਲ ਊਗਾਉਦਾ

ਤੇਲ ਨੂੰ ਬਣਾਉਣ

ਅੱਜ ਅਸੀਂ ਤੁਹਾਨੂੰ ਇੱਕ ਹਰਬਲ ਤੇਲ ਬਣਾਉਣਾ ਦੱਸਾਂਗੇ। ਇਸ ਤੇਲ ਨੂੰ ਬਣਾਉਣ ਦੇ ਲਈ ਤੁਹਾਨੂੰ ਸਭ ਤੋਂ ਪਹਿਲਾਂ ਦੋ‌ ਪਾਨ ਦੇ ਪੱਤੇ ਲੈਣੇ ਹਨ ਅਤੇ ਗੁਡਹਲ ਦੇ ਪੱਤੇ ਲੈਣੇ ਹਨ। ਗੁੜਹਲ ਦੇ ਫੁੱਲ ਅਤੇ ਪੱਤੇ ਦੋਨੋ ਹੀ ਵਾਲਾ ਲਈ ਚੰਗੇ ਹੁੰਦੇ ਹਨ ਪਰ ਅਸੀਂ ਇੱਥੇ ਗੁੜਹਲ ਦੇ ਪੱਤੇ ਲੈਣੇ ਹਨ। ਪਾਨ ਦੇ ਪੱਤੇ ਅਤੇ ਗੁੜਹਲ ਦੇ ਪੱਤੇ ਦੋਨੋ ਹੀ ਵਾਲਾਂ ਲਈ ਬਹੁਤ ਚੰਗੇ ਹੁੰਦੇ ਹਨ। ਉਸ ਤੋਂ ਬਾਅਦ ਤੁਸੀਂ ਕੜੀ ਪੱਤੇ ਵੀ ਲੈਣੇ ਹਨ,ਇਸ ਤੇਲ ਨੂੰ ਬਣਾਉਣ ਦੇ ਲਈ ਤੁਸੀਂ ਨਾਰੀਅਲ ਤੇਲ ਦਾ ਇਸਤੇਮਾਲ ਕਰਨਾ ਹੈ।ਅਸੀਂ 200ml ਨਾਰੀਅਲ ਦਾ ਤੇਲ ਲੈਣਾ ਹੈ। ਉਸ ਤੋਂ ਬਾਅਦ ਪੱਤੇ ਨੂੰ ਬਰੀਕ ਬਰੀਕ ਤੋੜ ਲੈਣਾ ਹੈ।

ਵਾਲਾਂ ਨੂੰ ਝੜਨ ਦੀ ਸਮੱਸਿਆ

ਪਾਨ ਦਾ ਪੱਤਾ ਸਾਡੇ ਵਾਲ ਝੜਨ ਦੀ ਸਮੱਸਿਆ ਨੂੰ ਰੋਕਦਾ ਹੈ। ਇਸ ਦਾ ਸਿੱਧਾ ਅਸਰ ਸਾਡੇ ਵਾਲਾਂ ਦੀਆਂ ਜੜ੍ਹਾਂ ਤੋਂ ਕਿਸੇ ਵੀ ਤਰ੍ਹਾਂ ਦਾ ਇੰਨਫੈਕਸ਼ਨ ਹਟਾਉਣ ਵਿਚ ਹੁੰਦਾ ਹੈ। ਇਹ ਸਾਡੇ ਵਾਲਾਂ ਨੂੰ ਝੜਨ ਦੀ ਸਮੱਸਿਆ ਨੂੰ ਰੋਕਦਾ ਹੈ। ਜਿਨ੍ਹਾਂ ਦੇ ਵਾਲ ਜਲਦੀ ਨਾਲ ਵੱਧਦੇ ਨਹੀਂ ਹਨ,ਉਹ ਵੀ ਵਧਾਉਂਦਾ ਹੈ। ਗੁੜਹਲ ਦੇ ਫੁੱਲ ਅਤੇ ਪੱਤੇ ਦੋਨੋਂ ਹੀ ਸਾਡੇ ਵਾਲਾਂ ਨੂੰ ਵਧਾਉਣ ਵਿੱਚ ਬਹੁਤ ਜ਼ਿਆਦਾ ਮਦਦ ਕਰਦੇ ਹਨ। ਜਿਨ੍ਹਾਂ ਦੇ ਸਿਰ ਤੇ ਵਾਲ਼ ਨਾ ਹੋਣ ਦੀ ਸਮੱਸਿਆ ਹੈ ਜਾਂ ਫਿਰ ਜਿਨ੍ਹਾਂ ਨੂੰ ਐਲੋਪੇਸੀਆ ਦਾ ਰੋ-ਗ ਹੈ, ਉਹਨਾਂ ਦੇ ਲਈ ਗੁੜਹਲ ਦੇ ਫੁੱਲ ਜਾਂ ਪੱਤੇ ਬਹੁਤ ਜ਼ਿਆਦਾ ਫਾਇਦੇਮੰਦ ਹਨ।

ਵਾਲਾਂ ਦੇ ਪਤਲੇ ਹੋਣ ਦੀ ਸਮੱਸਿਆ

WhatsApp Group (Join Now) Join Now

ਵਾਲਾਂ ਦੀ ਗ੍ਰੋਥ ਨੂੰ ਵਧਾਉਣ ਦੇ ਲਈ ਗੁੜਹਲ ਦੇ ਫੁੱਲ ਬਹੁਤ ਜ਼ਿਆਦਾ ਫਾਇਦੇਮੰਦ ਹੁੰਦੇ ਹਨ। ਕੜੀ ਪੱਤੇ ਵਿਚ ਬਹੁਤ ਸਾਰੇ ਗੁਣ ਪਾਏ ਜਾਂਦੇ ਹਨ ਜੋ ਵਾਲਾਂ ਨੂੰ ਝੜਨ ਤੋਂ ਰੋਕਦੇ ਹਨ। ਵਾਲਾਂ ਦੇ ਪਤਲੇ ਹੋਣ ਦੀ ਸਮੱਸਿਆ ਨੂੰ ਠੀਕ ਕਰਦੇ ਹਨ। ਇਸ ਨਾਲ ਤੁਹਾਡੇ ਝੜਦੇ ਹੋਏ ਵਾਲ ਰੁਕ ਜਾਂਦੇ ਹਨ ਅਤੇ ਉਹ ਵਾਲ ਦੋਬਾਰਾ ਤੋਂ ਉਗਣੇ ਸ਼ੁਰੂ ਹੋ ਜਾਂਦੇ ਹਨ।ਤੁਸੀਂ ਕੋਈ ਵੀ ਭਾਂਡਾ ਲੈਣਾਂ ਹੈ ਉਸ ਦੇ ਵਿੱਚ 200ml ਨਾਰੀਅਲ ਦਾ ਤੇਲ ਪਾ ਲੈਣਾਂ ਹੈ। ਹੁਣ ਇਸ ਦੇ ਵਿੱਚ ਤਿੰਨੋਂ ਪੱਤੇ ਬਰੀਕ ਤੋੜ ਕੇ ਪਾ ਦੇਣੇ ਹਨ। ਇਸ ਤੇਲ ਨੂੰ ਉਦੋਂ ਤੱਕ ਪਕਾਓ ਜਦੋਂ ਤੱਕ ਪੱਤਿਆਂ ਦਾ ਰੰਗ ਨਹੀਂ ਬਦਲ ਜਾਂਦਾ।

ਝੜਦੇ ਹੋਏ ਵਾਲਾਂ ਦੀ ਸਮੱਸਿਆ

ਜਦੋਂ ਤੱਕ ਪੱਤਿਆਂ ਦਾ ਰੰਗ ਭੂਰਾ ਨਹੀਂ ਹੋ ਜਾਂਦਾ ਉਦੋਂ ਤੱਕ ਇਸ ਨੂੰ ਪਕਾਉਂਦੇ ਰਹਿਣਾ ਹੈ,ਹੌਲੀ ਗੈਸ ਤੇ ਪਕਾਉਣਾ ਹੈ। ਉਸ ਤੋਂ ਬਾਅਦ ਇਸ ਤੇਲ ਨੂੰ ਠੰਡਾ ਕਰਕੇ ਛਾਣ ਕੇ ਕਿਸੇ ਸ਼ੀਸ਼ੀ ਦੇ ਵਿਚ ਪਾ ਦੇਣਾ ਹੈ। ਇਸ ਤਰ੍ਹਾਂ ਇਹ ਹਰਬਲ ਤੇਲ ਤਿਆਰ ਹੋ ਗਿਆ ਹੈ ਇਹ ਤੇਲ ਬਹੁਤ ਜ਼ਿਆਦਾ ਅਸਰਦਾਰ ਹੈ ਇਹ ਝੜਦੇ ਹੋਏ ਵਾਲਾਂ ਦੀ ਸਮੱਸਿਆ ਨੂੰ ਰੋਕ ਕੇ ਤੁਹਾਡੇ ਵਾਲਾਂ ਦੀ ਗਰੋਥ ਨੂੰ 3 ਗੁਣਾ ਵਧਾ ਦੇਵੇਗਾ।ਕਿਸੇ ਵੀ ਤੇਲ ਦਾ ਅਸਰ ਉਦੋਂ ਦਿਖਾਈ ਦਿੰਦਾ ਹੈ ਜਦੋਂ ਅਸੀਂ ਇਸ ਤੇਲ ਨੂੰ ਵਾਲਾਂ ਦੀਆਂ ਜੜ੍ਹਾਂ ਤੇ ਲਗਾਉਂਦੇ ਹਾਂ। ਇਸ ਤੇਲ ਨੂੰ ਆਪਣੇ ਵਾਲਾਂ ਦੀਆਂ ਜੜ੍ਹਾਂ ਤੇ ਲਗਾ ਕੇ

ਵਾਲਾਂ ਨੂੰ ਧੋ

ਹਲਕੇ ਹੱਥਾਂ ਨਾਲ ਮਾਲਿਸ਼ ਕਰਨੀ ਹੈ ।ਇਕ ਤੋਂ ਦੋ ਘੰਟੇ ਇਹ ਤੇਲ ਲੱਗਿਆ ਰਹਿਣਾ ਦੇਣਾ ਹੈ। ਉਸ ਤੋਂ ਬਾਅਦ ਤੁਸੀਂ ਕਿਸੇ ਵੀ ਹਰਬਲ ਹਲਕੇ ਸ਼ੈਂਪੂ ਦੇ ਨਾਲ ਆਪਣੇ ਵਾਲਾਂ ਨੂੰ ਧੋ ਸਕਦੇ ਹੋ। ਇਹ ਤੇਲ ਹਰਬਲ ਹੈ ਇਸ ਦਾ ਕੋਈ ਨੁਕਸਾਨ ਨਹੀਂ ਹੈ। ਇਸ ਨੂੰ ਤੁਸੀਂ ਅਸਾਨੀ ਨਾਲ ਇਕ ਦੋ ਮਹੀਨਿਆਂ ਤਕ ਸਟੋਰ ਕਰਕੇ ਵੀ ਰੱਖ ਸਕਦੇ ਹੋ। ਇਸ ਤੇਲ ਦਾ ਪ੍ਰਯੋਗ ਤੁਸੀਂ ਹਫਤੇ ਵਿੱਚ ਤਿੰਨ ਵਾਰ ਕਰ ਸਕਦੇ ਹੋ।

ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ

Leave a Reply

Your email address will not be published. Required fields are marked *