ਪੰਜਾਬ ਦੇ ਮੌਸਮ ਦੇ ਬਾਰੇ ਆਈ ਇਹ ਤਾਜਾ ਜਾਣਕਾਰੀ

ਜਿਥੇ ਕੋਰੋਨਾ ਦੇ ਲੋਕਾਂ ਦਾ ਮੰਦਾ ਲਗਾਇਆ ਹੋਇਆ ਹੈ ਓਥੇ ਮੌਸਮ ਨੇ ਵੀ ਬੁਰਾ ਹਾਲ ਕੀਤਾ ਪਿਆ ਹੈ। ਇਸ ਵਾਰ ਪੰਜਾਬ ਚ ਮੀਂਹ ਏਨੇ ਜਿਆਦਾ ਨਹੀਂ ਪਏ ਜਿਨੀ ਆਸ ਕੀਤੀ ਜਾ ਰਹੀ ਸੀ। ਮਾਨਸੂਨ ਤਕਰੀਬਨ ਖਤਮ ਹੋਣ ਵਾਲੀ ਹੈ। ਹੁਣ ਮੌਸਮ ਵਿਭਾਗ ਨੇ ਪੰਜਾਬ ਲਈ ਮੌਸਮ ਦੀ ਜਾਣਕਾਰੀ ਸਾਂਝੀ ਕਰਕੇ ਦੱਸਿਆ ਹੈ ਕੇ ਇਹਨਾਂ 2 ਦਿਨਾਂ ਵਿਚ ਪੰਜਾਬ ਚ ਮੌਸਮ ਪੈਣ ਦੀ ਸੰਭਾਵਨਾ ਬਣ ਰਹੀ ਹੈ।ਬੰਗਾਲ ਦੀ ਖਾੜੀ ਵਿੱਚ ਹਵਾ ਦਾ ਹੇਠਲਾ ਦਬਾਅ ਬਣਨ ਨਾਲ ਇਕ ਮੌਸਮ ਸਿਸਟਮ ਸਰਗਰਮ ਹੋਇਆ ਸੀ, ਪਰ ਉੱਤਰ ਭਾਰਤ ਦੇ ਸੂਬਿਆਂ ਨੂੰ ਛੱਡ ਕੇ ਦੇਸ਼ ਦੇ ਬਾਕੀ ਸੂਬਿਆਂ ਵਿੱਚ ਹੀ ਇਸ ਦਾ ਅਸਰ ਦੇਖਣ ਨੂੰ ਮਿਲਿਆ ਹੈ। ਕਈ ਸੂਬਿਆਂ ਵਿੱਚ ਚੰਗੀ ਬਾਰਿਸ਼ ਹੋਈ ਅਤੇ ਅਗਲੇ ਕੁਝ ਦਿਨਾਂ ਵਿੱਚ ਹੋਣ ਦੀ ਉਮੀਦ ਪ੍ਰਗਟਾਈ ਜਾ ਰਹੀ ਹੈ। ਹਾਲਾਂਕਿ 18 ਤੇ 19 ਸਤੰਬਰ ਨੂੰ ਇਥੇ ਮੀਂਹ ਦੀ ਹਲਕੀ ਸੰਭਾਵਨਾ ਬਣ ਰਹੀ ਹੈ।ਉਸ ਤੋਂ ਬਾਅਦ ਚੰਡੀਗੜ੍ਹ ਸਣੇ ਉੱਤਰ ਭਾਰਤ ਤੋਂ ਮਾਨਸੂਨ ਦੀ ਵਿਦਾਈ ਹੋ ਜਾਵੇਗੀ। ਚੰਡੀਗੜ੍ਹ ਵਿੱਚ ਪਿਛਲੇ ਡੇਢ ਹਫਤੇ ਤੋਂ ਪਾਰਾ ਚੜ੍ਹਿਆ ਹੋਇਆ ਹੈ। ਦਿਨ ਤੇ ਰਾਤ ਦਾ ਵੱਧ ਤੋਂ ਵੱਧ ਤਾਪਮਾਨ ਆਮ ਨਾਲੋਂ ਜ਼ਿਆਦਾ ਦਰਜ ਕੀਤੇ ਜਾ ਰਹੇ ਹਨ। ਮੰਗਲਵਾਰ ਨੂੰ ਵੱਧ ਤੋਂ ਵੱਧ ਤਾਪਮਾਨ 35.1 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ,ਜੋ ਆਮ ਨਾਲੋਂ ਦੋ ਡਿਗਰੀ ਵੱਧ ਰਿਹਾ, ਜਦਕਿ ਘੱਟੋ-ਘੱਟ ਤਾਪਮਾਨ 26 ਡਿਗਰੀ ਸੈਲਸੀਅਸ ਰਿਕਾਰਡ ਹੋਇਆ, ਜੋ ਆਮ ਨਾਲੋਂ ਚਾਰ ਡਿਗਰੀ ਵੱਧ ਰਿਹਾ। ਚੰਡੀਗੜ੍ਹ ’ਚ ਇਸ ਮਹੀਨੇ ਆਖਰੀ ਮੀਂਹ 6 ਸਤੰਬਰ ਨੂੰ 1.8 ਐੱਮਐੱਮ ਦਰਜ ਕੀਤੀ ਗਈ ਸੀ। ਉਸ ਤੋਂ ਬਾਅਦ ਸੁੱਕਾ ਪਿਆ ਹੈ। ਇਸ ਦੌਰਾਨ ਸ਼ਹਿਰ ਦੇ ਕੁਝ ਹਿੱਸਿਆਂ ਵਿੱਚ ਬੂੰਦਾਬਾਂਦੀ ਹੋਈ ਸੀ, ਇਸ ਨਾਲ ਉਮਸ ਵਧ ਗਈ।

Leave a Reply

Your email address will not be published. Required fields are marked *