ਤਿਲ ਦਾ ਤੇਲ ਅਤੇ ਲੌਂਗ ਦੇ ਮਿਸ਼ਰਣ ਦਾ ਇਸਤੇਮਾਲ ਕਰਨ ਨਾਲ ਦੂਰ ਹੁੰਦੀਆਂ ਹਨ , ਇਹ 5 ਸਮੱਸਿਆਵਾਂ ।

ਤਿਲ ਦਾ ਤੇਲ ਅਤੇ ਲੌਂਗ ਸਿਹਤ ਦੇ ਲਈ ਕਈ ਤਰੀਕੇ ਨਾਲ ਫ਼ਾਇਦੇਮੰਦ ਹੁੰਦਾ ਹੈ । ਇਸਦੇ ਮਿਸ਼ਰਨ ਦਾ ਇਸਤੇਮਾਲ ਤੁਸੀਂ ਦਰਦ ਵਾਲੇ ਹਿੱਸੇ ਦੀ ਮਾਲਿਸ਼ ਕਰਨ , ਜੋੜਾਂ ਦੇ ਦਰਦ , ਮੂੰਹ ਦੀ ਸਫ਼ਾਈ ਅਤੇ ਵਾਲਾਂ ਦਾ ਝੜਨਾ ਰੋਕਣ ਕਰ ਸਕਦੇ ਹੋ । ਇਸ ਨਾਲ ਸਾਡੇ ਸਰੀਰ ਦੀ ਸੋਜ਼ ਅਤੇ ਜਲਨ ਦੀ ਸਮੱਸਿਆ ਵੀ ਘੱਟ ਹੋ ਸਕਦੀ ਹੈ । ਤਿਲ ਦਾ ਤੇਲ ਅਤੇ ਲੌਂਗ ਮਿਲਾ ਕੇ ਲਗਾਉਣ ਨਾਲ ਚਿਹਰੇ ਤੇ ਸੰਕਰਮਣ ਅਤੇ ਮੁਹਾਸਿਆਂ ਨੂੰ ਠੀਕ ਕੀਤਾ ਜਾ ਸਕਦਾ ਹੈ । ਦਰਅਸਲ ਤਿਲ ਦੇ ਤੇਲ ਅਤੇ ਲੌਂਗ ਵਿਚ ਆਇਰਨ , ਫਾਸਫੋਰਸ , ਮੈਗਨੀਸ਼ੀਅਮ , ਕੈਲਸ਼ੀਅਮ , ਫੋਲੇਟ , ਫਾਈਬਰ , ਵਿਟਾਮਿਨ , ਜਿੰਕ , ਕੋਪਰ , ਸਲੇਨੀਅਮ , ਥਿਆਮੀਨ , ਸੋਢੀਅਮ , ਮੈਗਨੀਜ਼ , ਪੋਟਾਸ਼ੀਅਮ ਆਦਿ ਤੱਤ ਪਾਏ ਜਾਂਦੇ ਹਨ । ਇਸ ਤੋਂ ਇਲਾਵਾ ਤਿਲਾਂ ਦੇ ਤੇਲ ਅਤੇ ਲੌਂਗ ਵਿੱਚ ਐਂਟੀਮਾਈਕ੍ਰੋਬੀਅਲ , ਐਂਟੀ ਵਾਇਰਲ ਅਤੇ ਐਂਟੀ ਫੰਗਲ ਗੁਣ ਪਾਏ ਜਾਂਦੇ ਹਨ । ਜੋ ਸਾਡੀ ਸਿਹਤ ਦੇ ਲਈ ਕਈ ਤਰ੍ਹਾਂ ਫਾਇਦੇਮੰਦ ਹੁੰਦੇ ਹਨ । ਇਹ ਦਾ ਇਸਤੇਮਾਲ ਤੁਸੀਂ ਸਕਿਨ , ਵਾਲਾ ਅਤੇ ਦੰਦਾਂ ਦੇ ਲਈ ਕਰ ਸਕਦੇ ਹੋ ।ਅੱਜ ਅਸੀਂ ਤੁਹਾਨੂੰ ਤਿਲ ਦੇ ਤੇਲ ਅਤੇ ਲੌਂਗ ਦੇ ਮਿਸ਼ਰਣ ਦਾ ਇਸਤੇਮਾਲ ਕਰਨ ਨਾਲ ਸਾਡੇ ਸਰੀਰ ਨੂੰ ਮਿਲਣ ਵਾਲੇ ਫਾਇਦਿਆਂ ਬਾਰੇ ਦੱਸਾਂਗੇ ।

ਦੰਦਾਂ ਦੇ ਲਈ ਫਾਇਦੇਮੰਦ-ਤਿਲ ਅਤੇ ਲੌਂਗਾਂ ਵਿਚ ਯੂਝੇਨੋਲ ਨਾਮਕ ਇਕ ਤੱਤ ਪਾਇਆ ਜਾਂਦਾ ਹੈ । ਯੂਝੇਨੋਲ ਐਂਟੀ ਬੈਕਟੀਰੀਅਲ ਅਤੇ ਐਨਸਥੈਟਿਕ ਗੂਣਾ ਨਾਲ ਭਰਪੂਰ ਹੁੰਦਾ ਹੈ । ਇਸ ਵਿਚ ਮੌਜੂਦ ਐਂਟੀ ਬੈਕਟੀਰੀਅਲ ਗੁਣ ਦੰਦਾਂ ਨੂੰ ਬੈਕਟੀਰੀਅਲ ਸੰਕਰਮਨ ਤੋਂ ਬਚਾਉਣ ਵਿੱਚ ਮਦਦ ਕਰਦੇ ਹਨ । ਅਤੇ ਐਨਸਥੈਟਿਕ ਗੁਣ ਦੰਦ ਦਰਦ ਤੋਂ ਰਾਹਤ ਦਿਵਾਉਣ ਵਿਚ ਮਦਦ ਕਰਦੇ ਹਨ । ਇਸ ਲਈ ਤੁਸੀਂ ਦੰਦਾਂ ਵਿਚ ਦਰਦ ਮਹਿਸੂਸ ਹੋਣ ਤੇ ਇਸ ਨੂੰ ਦੰਦਾਂ ਅਤੇ ਮਸੂੜਿਆਂ ਤੇ ਲਾ ਸਕਦੇ ਹੋ ।

WhatsApp Group (Join Now) Join Now

ਸੰਕਰਮਣ ਤੋਂ ਬਚਾਅ-ਕਈ ਵਾਰ ਸਕਿਨ ਕੱਟਣ , ਫਟਣ ਤੋਂ ਬਾਅਦ ਬਹੁਤ ਦਰਦ ਹੁੰਦਾ ਹੈ । ਇਸ ਨਾਲ ਤੁਸੀਂ ਸਟ ਵਾਲੀ ਥਾਂ ਤੇ ਤਿਲ ਦੇ ਤੇਲ ਅਤੇ ਲੌਂਗ ਦੇ ਮਿਸ਼ਰਣ ਦਾ ਇਸਤੇਮਾਲ ਕਰ ਸਕਦੇ ਹੋ । ਇਸ ਨਾਲ ਸੰਕਰਮਣ ਫੈਲਣ ਅਤੇ ਜ਼ਖ਼ਮ ਵਧਣ ਦਾ ਡਰ ਨਹੀਂ ਰਹਿੰਦਾ । ਇਸ ਮਿਸ਼ਰਨ ਦਾ ਇਸਤੇਮਾਲ ਤੁਸੀਂ ਕੀੜੇ ਦੇ ਕੱਟਣ ਜਾਂ ਸੋਜਣ ਵਾਲੀ ਜਗ੍ਹਾ ਤੇ ਵੀ ਕਰ ਸਕਦੇ ਹੋ । ਸਕਿਨ ਐਲਰਜੀ ਵਿੱਚ ਵੀ ਇਸ ਦਾ ਇਸਤੇਮਾਲ ਕਰ ਸਕਦੇ ਹੋ ।

ਕੰਨਾਂ ਦੇ ਦਰਦ ਨੂੰ ਦੂਰ ਕਰੇ-ਕਈ ਵਾਰ ਤੁਹਾਡੇ ਕੰਨਾਂ ਵਿੱਚ ਦਰਦ ਦੀ ਸਮੱਸਿਆ ਹੁੰਦੀ ਹੈ । ਖੰਘ ਜ਼ੁਕਾਮ ਜਾਂ ਸਿਰਦਰਦ ਦੇ ਕਾਰਨ ਵੀ ਕੰਨਾਂ ਵਿੱਚ ਦਰਦ ਦੀ ਸਮੱਸਿਆ ਹੋ ਸਕਦੀ ਹੈ । ਇਸ ਲਈ ਤੁਸੀਂ ਤਿਲ ਦੇ ਤੇਲ ਅਤੇ ਲੌਂਗ ਦੇ ਤੇਲ ਨੂੰ ਮਿਲਾ ਕੇ ਕੰਨ ਦੇ ਬਾਹਰੀ ਹਿੱਸੇ ਤੇ ਮਸਾਜ ਕਰ ਸਕਦੇ ਹੋ । ਇਸ ਨਾਲ ਹੌਲੀ ਹੌਲੀ ਤੁਹਾਨੂੰ ਆਰਾਮ ਮਹਿਸੂਸ ਹੋਣ ਲੱਗੇਗਾ ।

ਵਾਲਾਂ ਨੂੰ ਝੜਨ ਤੋਂ ਰੋਕੇ-ਤਿਲ ਦੇ ਤੇਲ ਅਤੇ ਲੌਂਗਾਂ ਦਾ ਮਿਸ਼ਰਣ ਸਾਡੇ ਸਕੈਲਪ ਵਿਚ ਵਾਲੀ ਡੈਂਡਰਫ ਅਤੇ ਜਲਣ ਤੋਂ ਬਚਾ ਸਕਦਾ ਹੈ । ਇਸ ਨਾਲ ਸਾਡੇ ਵਾਲ ਜੜ੍ਹ ਤੋਂ ਮਜ਼ਬੂਤ ਹੁੰਦੇ ਹਨ । ਅਤੇ ਸੋਚਣ ਵਿੱਚ ਵੀ ਕਮੀ ਆਉਂਦੀ ਹੈ । ਵਾਲਾਂ ਦੀਆਂ ਜੜ੍ਹਾਂ ਵਿੱਚ ਦਰਦ ਅਤੇ ਸੋਜ ਦੀ ਸਮੱਸਿਆ ਤੋਂ ਵੀ ਆਰਾਮ ਮਿਲਦਾ ਹੈ । ਦਰਅਸਲ ਇਸ ਦਾ ਮਿਸ਼ਰਨ ਬਲੱਡ ਸਰਕੂਲੇਸ਼ਨ ਨੂੰ ਸਹੀ ਕਰਦਾ ਹੈ । ਅਤੇ ਵਾਲਾਂ ਨੂੰ ਲੰਬਾ ਬਣਾਉਂਦਾ ਹੈ । ਇਸ ਤੇਲ ਦੀ ਮਾਲਿਸ਼ ਕਰਨ ਨਾਲ ਵਾਲ ਝੜਨੇ ਬੰਦ ਹੋ ਜਾਂਦੇ ਹਨ ।

ਮੁਹਾਸਿਆਂ ਤੋਂ ਛੁਟਕਾਰਾ-ਤਿਲ ਦੇ ਤੇਲ ਅਤੇ ਲੌਂਗਾਂ ਦਾ ਮਿਸ਼ਰਣ ਸਾਡੀ ਸਕਿਨ ਦੇ ਕਿੱਲ ਮੁਹਾਸਿਆਂ ਨੂੰ ਦੂਰ ਕਰਨ ਵਿਚ ਮਦਦਗਾਰ ਸਾਬਿਤ ਹੋ ਸਕਦਾ ਹੈ । ਇਸ ਵਿਚ ਮੌਜੂਦ ਐਂਟੀ ਬੈਕਟੀਰੀਅਲ ਗੁਣ ਸਕਿਨ ਸਮੱਸਿਆਵਾਂ ਨੂੰ ਘੱਟ ਕਰਨ ਵਿਚ ਮੱਦਦ ਕਰ ਸਕਦਾ ਹੈ । ਇਸ ਦੇ ਮਿਸ਼ਰਣ ਨੂੰ ਤੁਸੀਂ ਚਿਹਰੇ ਤੇ ਲਾ ਕੇ ਕੁਝ ਦੇਰ ਲਈ ਛੱਡ ਦਿਓ । ਅਤੇ ਫਿਰ ਹਲਕੇ ਗੁਣਗੁਣੇ ਪਾਣੀ ਨਾਲ ਚਿਹਰੇ ਨੂੰ ਸਾਫ ਕਰ ਲਵੋ ।

ਤਿਲ ਦਾ ਤੇਲ ਅਤੇ ਲੌਂਗਾਂ ਦੇ ਮਿਸ਼ਰਣ ਦਾ ਇਸਤੇਮਾਲ ਕਰਨ ਨਾਲ ਸਾਡੀ ਸਿਹਤ ਨੂੰ ਕਈ ਲਾਭ ਮਿਲਦੇ ਹਨ । ਪਰ ਜੇਕਰ ਤੁਹਾਨੂੰ ਇਸ ਦਾ ਸੇਵਨ ਜਾਂ ਇਸਤੇਮਾਲ ਕਰਨ ਵਿਚ ਕੋਈ ਪ੍ਰੇਸ਼ਾਨੀ ਹੈ , ਤਾਂ ਤੁਰੰਤ ਇਸ ਦਾ ਇਸਤੇਮਾਲ ਬੰਦ ਕਰ ਦਿਓ , ਇਸ ਤੋਂ ਇਲਾਵਾ ਤੁਸੀਂ ਚਿਹਰੇ ਤੇ ਸਿਧਾ ਪ੍ਰਯੋਗ ਨਾ ਕਰੋ , ਬਲਕਿ ਪਹਿਲਾਂ ਪੇਚ ਟੈਸਟ ਕਰ ਲਵੋ ।

Leave a Reply

Your email address will not be published. Required fields are marked *