ਮਸ਼ਹੂਰ ਐਕਟਰ ਅਤੇ ਸਾਂਸਦ ਸੰਨੀ ਦਿਓਲ ਨੇ ਕਰਤਾ ਇਹ ਕੰਮ ਸਾਰੇ ਪੰਜਾਬ ਚ ਹੋ ਰਹੀ ਬੱਲੇ ਬੱਲੇ

8767887
WhatsApp Group (Join Now) Join Now

ਮਸ਼ਹੂਰ ਬੋਲੀਵੁਡ ਐਕਟਰ ਅਤੇ ਗੁਰਦਾਸ ਪੁਰ ਤੋਂ ਸੰਸਦ ਸੰਨੀ ਦਿਓਲ ਬਾਰੇ ਅਕਸਰ ਹੀ ਇਹ ਕਿਹਾ ਜਾਂਦਾ ਹੈ ਕੇ ਉਹ ਆਪਣੇ ਹਲਕੇ ਦੇ ਲੋਕਾਂ ਨਾਲ ਵਿਚਰਦੇ ਨਹੀਂ ਹਨ ਅਤੇ ਜਿਆਦਾ ਸਮਾਂ ਉਹ ਮੁੰਬਈ ਹੀ ਰਹਿ ਰਹੇ ਹਨ। ਪਰ ਹੁਣ ਅਜਿਹੀਆਂ ਖਬਰਾਂ ਆ ਰਹੀਆਂ ਹਨ ਜਿਸ ਨਾਲ ਸੰਨੀ ਦਿਓਲ ਦੀ ਬਲੇ ਬਲੇ ਹੋ ਰਹੀ ਹੈ ਅਤੇ ਲੋਕ ਸੰਨੀ ਦਿਓਲ ਦੀਆਂ ਤਾਰੀਫਾਂ ਕਰ ਰਹੇ ਹਨ।ਗੁਰਦਾਸਪੁਰ ਦੇ ਸਾਬਕਾ ਭਾਜਪਾ ਸੰਸਦ ਤੇ ਸਿਨੇਮਾ ਕਲਾਕਾਰ ਸਵਰਗੀ ਵਿਨੋਦ ਖੰਨਾ ਇਲਾਕੇ ਦੇ ਲੋਕਾਂ ‘ਚ ਪੁਲਾਂ ਵਾਲਾ ਖੰਨਾ ਦੇ ਨਾਮ ਨਾਲ ਪ੍ਰਸਿੱਧ ਸੀ
87889
ਕਿਉਂਕਿ ਉਨ੍ਹਾਂ ਨੇ ਰਾਵੀ ਦਰਿਆ ‘ਤੇ ਦੀਨਾਨਗਰ-ਨਰੋਟ ਜੈਮਲ ਸਿੰਘ ਅਤੇ ਬਿਆਸ ਦਰਿਆ ‘ਤੇ ਗੁਰਦਾਸਪੁਰ-ਮੁਕੇਰੀਆਂ ਸੜਕ ‘ਤੇ ਵਿਸ਼ਾਲ ਪੁਲ਼ਾਂ ਦੇ ਨਿਰਮਾਣ ਸਮੇਤ ਕਈ ਹੋਰ ਪੁੱਲ ਬਣਾਏ ਸੀ। ਜਿਸ ਨਾਲ ਲੋਕਾਂ ਨੂੰ ਕਾਫ਼ੀ ਰਾਹਤ ਮਿਲੀ ਸੀ ਅਤੇ ਵਪਾਰ ਵੀ ਵਧਿਆ ਸੀ। ਇਹੀ ਕਾਰਨ ਹੈ ਕਿ ਉਹ ਚਾਰ ਵਾਰ ਹਲਕੇ ਤੋਂ ਸੰਸਦ ਚੁਣੇ ਗਏ ਸੀ।ਇਸੇ ਰਾਸਤੇ ‘ਤੇ ਚੱਲ ਕੇ ਹੁਣ ਮੌਜੂਦਾ ਭਾਜਪਾ ਸੰਸਦ ਸੰਨੀ ਦਿਓਲ ਵੀ ਇਲਾਕੇ ‘ਚ ਪੁਲ਼ਾਂ ਦੇ ਨਿਰਮਾਣ ਨੂੰ ਪਹਿਲ ਦੇਣ ਦੀ ਕੋਸ਼ਿਸ ਕਰ ਰਹੇ ਹਨ। ਜ਼ਿਲ੍ਹੇ ‘ਚ ਰਾਵੀ ਦਰਿਆ ਤੇ ਮਕੌੜਾ ਪੱਤਣ ਦੇ ਕੋਲ,
989898
ਉੱਜ ਦਰਿਆ ਤੇ ਕੀੜੀ ਪੱਤਣ ਦੇ ਕੋਲ ਪੁਲ਼ ਬਣਾਉਣ ਸਮੇਤ ਸ਼ਾਹਪੁਰ ਕੰਢੀ ਡੈਮ ਦਾ ਨਿਰਮਾਣ ਪੂਰਾ ਕਰਨ ਦੀ ਕੋਸ਼ਿਸ ‘ਚ ਹਨ। ਪਰ ਉਨ੍ਹਾਂ ਦੇ ਰਸਤੇ ‘ਚ ਇਸ ਸਮੇ ਮੁੱਖ ਰੁਕਾਵਟ ਕੇਂਦਰ ਸਰਕਾਰ ਵਲੋਂ ਪੁਲਾਂ ਦੇ ਲਈ ਪੈਸੇ ਨਾ ਦੇਣਾ ਹੈ।ਜਾਣਕਾਰੀ ਮੁਤਾਬਕ ਰਾਵੀ ਦਰਿਆ ਤੇ ਮਕੌੜਾ ਪੱਤਣ ਦੇ ਕੋਲ ਬਣਨ ਵਾਲੇ ਪੁਲ਼ ਦੀ ਮੰਗ ਇਲਾਕੇ ਦੇ ਲੋਕਾਂ ਵਲੋਂ ਦੇਸ਼ ਦੀ ਆਜ਼ਾਦੀ ਦੇ ਬਾਅਦ ਤੋਂ ਹੀ ਚੱਲ ਰਹੀ ਹੈ। ਇਸ ਸਥਾਨ ‘ਤੇ ਕੁਝ ਮਹੀਨੇ ਦੇ ਲਈ ਸਰਦੀਆਂ ‘ਚ ਪਲਟੂਨ ਪੁਲ਼ ਬਣਾਇਆ ਜਾਂਦਾ ਹੈ ਅਤੇ ਬਰਸਾਤ ਦੇ ਮੌਸਮ ਤੋਂ ਪਹਿਲੇ 15 ਜੁਲਾਈ ਦੇ ਨੇੜੇ ਹਰ ਸਾਲ ਖੋਲ੍ਹ ਦਿੱਤਾ ਜਾਂਦਾ ਹੈ।
9878989
ਉਦੋਂ ਇਸ ਦਰਿਆ ਨੂੰ ਪਾਰ ਕਰ ਆਪਣੀਆਂ ਜ਼ਮੀਨਾਂ ‘ਤੇ ਜਾਣ ਲਈ ਪਿੰਡਾਂ ਦੇ ਲੋਕਾਂ ਦੇ ਕੋਲ ਕੇਵਲ ਲੋਕ ਨਿਰਮਾਣ ਵਿਭਾਗ ਦੀ ਕਿਸ਼ਤੀ ਹੀ ਸਹਾਰਾ ਹੁੰਦੀ ਹੈ। ਇਸ ਸਮੱਸਿਆ ਨੂੰ ਵੇਖਦੇ ਹੋਏ ਸੰਨੀ ਦਿਉਲ ਨੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੂੰ ਪੱਤਰ ਲਿੱਖ ਕੇ ਪੁਲਾਂ ਦੇ ਨਿਰਮਾਣ ਦੇ ਲਈ ਫੰਡ ਜਾਰੀ ਕਰਨ ਨੂੰ ਕਿਹਾ ਹੈ, ਕਿਉਂਕਿ ਪਹਿਲੇ ਮਕੌੜਾ ਪੱਤਣ ਅਤੇ ਕੀੜੀ ਪੱਤਣ ‘ਤੇ ਪੁਲਾਂ ਦੇ ਨਿਰਮਾਣ ਦੇ ਲਈ ਰੱਖਿਆ ਮੰਤਰਾਲੇ ਤੋਂ ਮੰਜ਼ੂਰੀ ਨਹੀਂ ਮਿਲ ਰਹੀ ਸੀ ਜੋ ਹੁਣ ਮਿਲ ਚੁੱਕੀ ਹੈ।

Leave a Reply

Your email address will not be published. Required fields are marked *