ਇਹ ਲੱਡੂ ਬਣਾ ਕੇ ਖਾ ਲਓ-ਸਰੀਰ ਦੇ 80% ਰੋਗ ਠੀਕ ਹੋ ਜਾਣਗੇ

ਵੀਡੀਓ ਥੱਲੇ ਜਾ ਕੇ ਦੇਖੋ,ਇਹ ਲੱਡੂ ਬਣਾ ਕੇ ਖਾ ਸਰੀਰ ਵਿਚੋਂ 80 ਪਰਸੈਂਟ ਰੋਗ ਠੀਕ ਹੋ ਜਾਣਗੇ।ਇਸ ਤਰ੍ਹਾਂ ਦੇ ਲੱਡੂ ਬਣਾਉਣਾ ਦੱਸਾਂਗੇ ਜੋ ਤੁਹਾਡੇ ਸਰੀਰ ਵਿਚ ਤਾਕਤ ਭਾਰ ਦੇਵੇਗਾ।ਇਸ ਨਾਲ ਪੁਰਾਣੇ ਤੋਂ ਪੁਰਾਣਾ ਕਮਰ ਦਰਦ, ਜੋਡ਼ਾਂ ਦਾ ਦਰਦ, ਗਠੀਆ,ਸਰੀਰ ਦੀ ਕਮਜ਼ੋਰੀ ਅਤੇ ਯਾਦਦਾਸ਼ਤ ਦੀ ਕਮਜ਼ੋਰੀ ਦੂਰ ਹੋ ਜਾਵੇਗੀ।ਇਸ ਲੱਡੂ ਲਈ ਸਭ ਤੋਂ ਪਹਿਲਾਂ ਤਿਲ ਲਵੋ,ਤਿਲ ਵਿੱਚ ਕੈਲਸ਼ੀਅਮ ਅਤੇ ਅਮੀਨੋ ਐਸਿਡ ਭਰਪੂਰ ਮਾਤਰਾ ਵਿੱਚ ਹੁੰਦਾ ਹੈ

ਜੋ ਹੱਡੀਆਂ ਲਈ ਬਹੁਤ ਫਾਇਦੇਮੰਦ ਹੁੰਦੇ ਹਨ।ਜੇਕਰ ਤੁਹਾਡੇ ਜੋੜਾਂ ਵਿੱਚ ਦਰਦ ਰਹਿੰਦਾ ਹੈ ਅਤੇ ਤੁਹਾਡੇ ਸਰੀਰ ਵਿੱਚ ਕੈਲਸ਼ੀਅਮ ਦੀ ਕਮੀ ਹੈ ਤਾਂ ਰੋਜ਼ਾਨਾ ਤਿਲ ਦਾ ਸੇਵਨ ਕਰੋ।ਤਿਲ ਦਾ ਰੋਜ਼ਾਨਾ ਸੇਵਨ ਕਰਨ ਦੇ ਨਾਲ ਮਾਸਪੇਸ਼ੀਆਂ ਦਾ ਦਰਦ,ਜੋੜਾਂ ਦਾ ਦਰਦ ਨਹੀਂ ਹੁੰਦਾ।ਤੁਹਾਨੂੰ ਦੋ ਸੌ ਗ੍ਰਾਮ ਤਿਲ ਦੀ ਜ਼ਰੂਰਤ ਪਵੇਗੀ।ਦੂਸਰੀ ਜੋ ਚੀਜ਼ ਦੀ ਜ਼ਰੂਰਤ ਪਵੇਗੀ ਉਹ ਹੈ ਅਲਸੀ,ਅਲਸੀ ਪ੍ਰਯੋਗ ਕਰਨ ਦੇਣ ਨਾਲ ਸਰੀਰ ਦਾ ਵਜ਼ਨ ਅਤੇ ਕੋਲੈਸਟਰੋਲ

WhatsApp Group (Join Now) Join Now

ਕੰਟਰੋਲ ਵਿਚ ਰਹਿੰਦਾ ਹੈ।ਜੇਕਰ ਤੁਹਾਨੂੰ ਦਿਲ ਸੰਬੰਧੀ ਰੋਗ,ਬਲੱਡ ਪ੍ਰੈੱਸ਼ਰ,ਖ਼ੂਨ ਦਾ ਸਰਕਲ ਸਹੀ ਨਹੀਂ,ਜਾਂ ਫਿਰ ਪੇਟ ਸੰਬੰਧੀ ਸਮੱਸਿਆ ਜਿਵੇਂ ਪਾਚਨ ਸ਼ਕਤੀ ਘੱਟ, ਕਬਜ਼ ਦੀ ਸਮੱਸਿਆ ਹੈ ਤਾਂ ਅਲਸੀ ਦਾ ਪ੍ਰਯੋਗ ਕਰਨਾ ਬਹੁਤ ਫ਼ਾਇਦੇਮੰਦ ਹੁੰਦਾ ਹੈ। ਇੱਥੇ ਤੁਹਾਨੂੰ ਦੋ ਸੌ ਗ੍ਰਾਮ ਅਲਸੀ ਦੀ ਜ਼ਰੂਰਤ ਪਵੇਗੀ।ਇਸ ਤੋਂ ਅਗਲੀ ਚੀਜ਼ ਹੈ ਗੁੜ,ਗੁੜ ਸਾਡੇ ਸਰੀਰ ਵਿਚ ਤਾਕਤ ਪੈਦਾ ਕਰਦਾ ਹੈ, ਖ਼ੂਨ ਦੀ ਕਮੀ ਨੂੰ ਪੂਰਾ ਕਰਦਾ ਹੈ।

ਗੁੜ ਖਾਣ ਨਾਲ ਸਰੀਰ ਨੂੰ ਬਹੁਤ ਜ਼ਿਆਦਾ ਫਾਇਦੇ ਮਿਲਦੇ ਹਨ।ਇੱਥੇ ਆਪਾਂ ਤਿੱਨ ਸੌ ਗ੍ਰਾਮ ਗੁੜ ਲਵਾਂਗੇ।ਹੁਣ ਅਗਲੀ ਜੋ ਚੀਜ਼ ਹੈ ਉਹ ਹੈ ਗੋਂਦ,ਗੋੋੋਦ ਵਿੱਚ ਬਹੁਤ ਸਾਰੇ ਦਵਾਈਆਂ ਵਾਲੇ ਗੁਣ ਹੁੰਦੇ ਹਨ।ਤੁਹਾਨੂੰ ਪੰਜਾਹ ਗਰਾਮ ਗੂੰਦ ਦੀ ਜ਼ਰੂਰਤ ਪਵੇਗੀ।ਹੁਣ ਆਪਾਂ ਡਰਾਈ ਫਰੂਟ ਲਵਾਂਗੇ,ਡਰਾਈ ਫਰੂਟ ਵਿੱਚ ਬਦਾਮ, ਕਾਜੂ ਅਤੇ ਕਿਸ਼ਮਿਸ਼ ਲੈ ਸਕਦੇ ਹਾਂ। ਇਹ ਤਿੱਨ ਚੀਜ਼ਾਂ ਪੰਜਾਹ ਪੰਜਾਹ ਗ੍ਰਾਮ ਲੈ ਲਵੋ।ਹੁਣ ਤੁਹਾਨੂੰ ਦੱਸਦੇ ਹਾ ਕਿ ਇਹ ਲੱਡੂ ਬਣਾਉਣੀ ਕਿਵੇਂ ਹਨ।ਸਭ ਤੋਂ ਪਹਿਲਾਂ ਤਿਲ ਅਤੇ ਅਲਸੀ ਨੂੰ ਡ੍ਰਾਈ ਰੋਸਟ ਕਰ ਲਵੋ

ਫਿਰ ਸੌ ਗਰਾਮ ਦੇਸੀ ਗਾਂ ਦਾ ਘਿਓ ਨੂੰ ਕੜਾਹੀ ਵਿੱਚ ਪਾ ਕੇ ਗਰਮ ਕਰ ਲਵੋ।ਹੁਣ ਇਸ ਘਿਉ ਵਿਚ ਡਰਾਈਫਰੂਟ ਨੂੰ ਰੋਸਟ ਕਰ ਲਵੋ ਇਸ ਵਿੱਚ ਹੀ ਗੂੰਦ ਨੂੰ ਵੀ ਰੋਸਟ ਕਰ ਲਵੋ। ਹੁਣ ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਮਿਕਸੀ ਵਿੱਚ ਪੀਸ ਲਵੋ।ਫਿਰ ਉਸ ਘਿਉ ਵਿਚ ਪੰਜਾਹ ਗਰਾਮ ਆਟਾ ਭੁੰਨ ਲਵੋ।ਜਦੋਂ ਆਟਾ ਭੂਰੇ ਰੰਗ ਦਾ ਹੋ ਜਾਵੇ ਉਸ ਨੂੰ ਠੰਡਾ ਹੋਣ ਲਈ ਰੱਖ ਦੇਵੋ ਹੁਣ ਗੁੜ ਦੀ ਚਾਸ਼ਨੀ ਬਣਾ ਲਵੋ ਹੁਣ ਪੀਸੀ ਹੋਈ ਡਰਾਈਫਰੂਟ ਅਲਸੀ ਅਤੇ

ਤਿਲ ਇਸ ਚਾਸ਼ਨੀ ਵਿੱਚ ਮਿਲਾ ਲਵੋ ਅਤੇ ਲੱਡੂ ਬਣਾ ਕੇ ਰੱਖ ਲਵੋ।ਤੁਸੀਂ ਰੋਜ਼ਾਨਾ ਦੋ ਲੱਡੂ ਖਾ ਸਕਦੇ ਹੋ ਇਸ ਦੇ ਉਪਰੋਂ ਗਰਮ ਦੁੱਧ ਲੈ ਸਕਦੇ ਹੋ।ਇਹ ਲੱਡੂ ਦਿਨ ਦੇ ਕਿਸੇ ਵੀ ਟਾਈਮ ਲੈ ਸਕਦੇ ਹੋ।ਜਿਨ੍ਹਾਂ ਲੋਕਾਂ ਨੂੰ ਡਾਇਬਟੀਜ਼ ਦੀ ਸਮੱਸਿਆ ਹੈ ਉਨ੍ਹਾਂ ਲੋਕਾਂ ਨੂੰ ਇਸ ਲੱਡੂ ਦਾ ਸੇਵਨ ਨਹੀਂ ਕਰਨਾ ਚਾਹੀਦਾ।ਜਿਨ੍ਹਾਂ ਲੋਕਾਂ ਦਾ ਸਰੀਰ ਪਿੱਤ ਪ੍ਰਾਕਿਰਤੀ ਦਾ ਹੈ ਅਤੇ ਗਰਮ ਤਾਸੀਰ ਦਾ ਹੈ ਉਨ੍ਹਾਂ ਲੋਕਾਂ ਨੂੰ ਵੀ ਇਸ ਲੱਡੂ ਦਾ ਸੇਵਨ ਨਹੀਂ ਕਰਨਾ ਚਾਹੀਦਾ।ਜਿਨ੍ਹਾਂ ਲੋਕਾਂ ਨੂੰ ਬਵਾਸੀਰ ਦਾ ਰੋਗ ਹੈ ਉਨ੍ਹਾਂ ਲੋਕਾਂ ਨੂੰ ਇਸ ਲੱਡੂ ਦਾ ਸੇਵਨ ਨਹੀਂ ਕਰਨਾ ਚਾਹੀਦਾ।

ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ

Leave a Reply

Your email address will not be published. Required fields are marked *