ਕੋਰੋਨਾ ਵਾਇਰਸ ਦਾ ਕਰਕੇ ਸਾਰੀ ਦੁਨੀਆਂ ਤੇ ਇਸ ਵਾਇਰਸ ਨੂੰ ਰੋਕਣ ਲਈ ਕਈ ਤਰਾਂ ਦੀਆਂ ਪਾਬੰਦੀਆਂ ਲਗਾਈਆਂ ਗਈਆਂ ਹਨ। ਕਈ ਦੇਸ਼ਾਂ ਨੇ ਆਪਣੀਆਂ ਇੰਟਰਨੈਸ਼ਨਲ ਫਲਾਈਟਾਂ ਤੇ ਪਾਬੰਦੀ ਲਗਾਈ ਸੀ ਅਤੇ ਕਈਆਂ ਨੇ ਵੀਜੇ ਦੇਣ ਤੇ ਪਾਬੰਦੀ ਲਗਾਈ ਹੋਈ ਹੈ। ਪਰ ਹੁਣ ਹੋਲੀ ਹੋਲੀ ਇਹਨਾਂ ਪਾਬੰਦੀਆਂ ਵਿਚ ਢਿਲਾਂ ਦਿੱਤੀਆਂ ਜਾ ਰਹੀਆਂ ਹਨ ਅਤੇ ਇੰਟਰਨੈਸ਼ਨਲ ਫਲਾਈਟਾਂ ਚਾਲੂ ਕੀਤੀਆਂ ਜਾ ਰਹੀਆਂ ਹਨ। ਹੁਣ ਇੱਕ ਵੱਡੀ ਖਬਰ ਆ ਰਹੀ ਹੈ ਕੇ ਇਸ ਦੇਸ਼ ਨੇ ਆਪਣੀ ਵੀਜਾ ਸਰਵਿਸ ਮੁੜ ਖੋਲ ਦਿੱਤੀ ਹੈ ਜਿਸ ਨਾਲ ਲੋਕਾਂ ਨੇ ਸੁੱਖ ਦਾ ਸਾਹ ਲਿਆ ਹੈ।ਨੇਪਾਲ ਨੇ ਇਕ ਮਹੀਨੇ ਦੀ ਮੁਅੱਤਲੀ ਦੇ ਬਾਅਦ ਐਤਵਾਰ ਤੋਂ ਵਿਦੇਸ਼ੀਆਂ ਲਈ ਵੀਜ਼ਾ ਸੇਵਾਵਾਂ ਮੁੜ ਸ਼ੁਰੂ ਕਰ ਦਿੱਤੀਆਂ। ਇਮੀਗ੍ਰੇਸ਼ਨ ਵਿਭਾਗ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਵਿਭਾਗ ਦੇ ਇਕ ਮੈਂਬਰ ਦੇ ਕੋਰੋਨਾ ਪਾਜ਼ੇਟਿਵ ਪਾਏ ਜਾਣ ਦੇ ਬਾਅਦ 10 ਅਗਸਤ ਨੂੰ ਵੀਜ਼ਾ ਸੇਵਾਵਾਂ ਮੁਲਤਵੀ ਕਰ ਦਿੱਤੀਆਂ ਗਈਆਂ ਸਨ। ਵਿਭਾਗ ਦੇ ਸੂਚਨਾ ਅਧਿਕਾਰੀ ਰਾਮ ਚੰਦਰ ਤਿਵਾਰੀ ਨੇ ਸ਼ਨੀਵਾਰ ਨੂੰ ਦੱਸਿਆ ਕਿ ਵੀਜ਼ਾ ਸੇਵਾਵਾਂ ਨੂੰ ਮੁੜ ਤੋਂ ਸ਼ੁਰੂ ਕਰਨ ਨਾਲ ਮੁੱਖ ਰੂਪ ਨਾਲ ਮਹਾਮਾਰੀ ਦੇ ਦੌਰਾਨ ਨੇਪਾਲ ਵਿਚ ਰਹਿ ਰਹੇ ਵਿਦੇਸ਼ੀਆਂ ਨੂੰ ਲਾਭ ਹੋਵੇਗਾ।ਉਹਨਾਂ ਨੇ ਕਿਹਾ ਕਿ ਅਸੀਂ ਹਵਾਈ ਅੱਡੇ ‘ਤੇ ਵਿਦੇਸ਼ੀਆਂ ਨੂੰ ‘ਵੀਜ਼ਾ ਆਨ ਐਰਾਈਵਲ’ ਵੀ ਮੁਹੱਈਆ ਕਰਾਵਾਂਗੇ। ਵਿਭਾਗ ਦੇ ਮੁਤਾਬਕ, 10 ਹਜ਼ਾਰ ਤੋਂ ਵਧੇਰੇ ਪਾਸਪੋਰਟ ਧਾਰਕ ਹੁਣ ਵੀ ਨੇਪਾਲ ਵਿਚ ਰਹਿ ਰਹੇ ਹਨ। ਉਹਨਾਂ ਨੇ ਕਿਹਾ ਕਿ ਵਿਭਾਗ ਮਹਾਮਾਰੀ ਨੂੰ ਦੇਖਦੇ ਹੋਏ ਬਿਨਾਂ ਕਿਸੇ ਫੀਸ ਜਾਂ ਜੁਰਮਾਨੇ ਦੇ ਵਿਦੇਸ਼ੀਆਂ ਦੇ ਵੀਜ਼ਾ ਨੂੰ 27 ਸਤੰਬਰ ਤੱਕ ਨਿਯਮਿਤ ਕਰੇਗਾ। ਪਰ ਹੋਰ ਲੋਕ ਨਿਯਮਿਤ ਟੂਰਿਸਟ ਵੀ਼ਜ਼ਾ ਫੀਸ ਦਾ ਭੁਗਤਾਨ ਕਰ ਕੇ 15 ਦਸੰਬਰ ਤੱਕ ਵੀਜ਼ਾ ਦਾ ਨਵੀਨੀਕਰਨ ਕਰਾ ਸਕਦੇ ਹਨ।ਨੇਪਾਲ ਦੀ ਸਰਕਾਰ ਨੇ ਵਿਦੇਸ਼ੀ ਡਿਪਲੋਮੈਟਾਂ, ਅੰਤਰਰਾਸ਼ਟਰੀ ਅਦਾਰਿਆਂ, ਦਾਨਦਾਤਾ ਏਜੰਸੀਆਂ ਦੇ ਨੁਮਾਇੰਦੀਆਂ ਅਤੇ ਉਹਨਾਂ ਵਿਦੇਸ਼ੀਆਂ ਨੂੰ ਨਿਯਮਿਤ ਉਡਾਣਾਂ ਦੇ ਜ਼ਰੀਏ ਨੇਪਾਲ ਆਉਣ ਦੀ ਇਜਾਜ਼ਤ ਦਿੱਤੀ ਹੈ, ਜਿਹਨਾਂ ਨੇ ਪਹਿਲਾਂ ਤੋਂ ਇੱਥੋਂ ਦੀ ਸਰਕਾਰ ਤੋਂ ਮਨਜ਼ੂਰੀ ਲੈ ਰੱਖੀ ਹੈ ਪਰ ਵਿਦੇਸ਼ੀ ਸੈਲਾਨੀਆਂ ‘ਤੇ ਪਾਬੰਦੀ ਹਾਲੇ ਵੀ ਲਾਗੂ ਹੈ। ਨੇਪਾਲ ਨੇ ਕੋਰੋਨਾਵਾਇਰਸ ਨਾਲ ਸਭ ਤੋਂ ਵੱਧ ਪ੍ਰਭਾਵਿਤ ਹੋਈਆਂ ਕੁਝ ਵਿਦੇਸ਼ੀ ਥਾਂਵਾਂ ਨੂੰ ਛੱਡ ਕੇ ਜ਼ਿਆਦਾਤਰ ਦੇਸ਼ਾਂ ਦੇ ਲਈ ਮੁੜ ਅੰਤਰਰਾਸ਼ਟਰੀ ਉਡਾਣਾਂ ਨੂੰ ਸ਼ੁਰੂ ਕਰਨ ਦੀ ਇਜਾਜ਼ਤ ਦਿੱਤੀ ਹੈ। ਨੇਪਾਲ ਦੀ ਸਰਕਾਰ ਨੇ 22 ਮਾਰਚ ਤੋਂ ਅੰਤਰਰਾਸ਼ਟਰੀ ਉਡਾਣਾਂ ਨੂੰ ਰੱਦ ਕਰ ਦਿੱਤਾ ਸੀ। ਸ਼ਨੀਵਾਰ ਤੱਕ ਨੇਪਾਲ ਵਿਚ ਕੋਰੋਨਾ ਪੀੜਤਾਂ ਦੀ ਗਿਣਤ ਵੱਧ ਕੇ 53,120 ਅਤੇ ਮ੍ਰਿਤਕਾਂ ਦੀ ਗਿਣਤੀ 336 ਹੋ ਗਈ।