ਸਰੀਰ ਲਈ ਬਹੁਤ ਫਾਇਦੇਮੰਦ ਹੈ ਫਰੂਟ ਕਸਟਰ ਦੇਖੋ ਕਿਵੇਂ ਬਣਾਈਏ ਘਰ ਵਿੱਚ ਫਰੂਟ ਕਸਟਰ

ਫਰੂਟ ਕਸਟਰਡ ਬਣਾਉਣ ਲਈ ਤੁਸੀਂ ਸਭ ਤੋਂ ਪਹਿਲਾ ਅੰਗੂਰ ਲੈਣੇ ਆ ਤੇ ਉਨ੍ਹਾਂ ਨੂੰ ਚਾਰ ਹਿਸਿਆਂ ਵਿਚ ਕਟ ਲੈਣਾ ਤੇ ਉਸ ਤੋਂ ਬਾਅਦ ਇਕ ਚੀਕੂ ਲੈਣਾ ਤੇ ਉਸ ਨੂੰ ਵੀ ਬਰੀਕ ਬਰੀਕ ਕਟ ਲੈਣਾ ਆ, ਅੱਧਾ ਅੰਬ ਲੈ ਕੇ ਉਸ ਨੂੰ ਵੀ ਬਰੀਕ-ਬਰੀਕ ਕਟ ਲੈਣਾ ਆ ਤੇ ਅੱਧਾ ਆਨਾਰ ਲੈ ਕੇ ਉਸ ਦੇ ਦਾਣੇ ਲੈ ਲੈਣੇ ਆ ਤੇ ਦੁੱਧ ਵੀ ਅੱਧਾ ਕਿੱਲੋ ਹੀ ਲੈਣਾ ਆ। ਫਰੂਟ ਕਸਟਰਡ ਨੂੰ ਬਣਾਉਣ ਲਈ ਆਪਾਂ ਨੋਨ ਸਟਿਕ ਬਰਤਨ ਲਵਾਂਗੇ ਤੇ ਉਸ ਨੂੰ ਗੈਸ ਉੱਤੇ ਰੱਖ ਕੇ ਉਸ ਵਿਚ ਦੁੱਧ ਪਾ ਲਵਾਂਗੇ ਤੇ

ਜਦੋਂ ਤੱਕ ਦੁੱਧ ਉੱਬਲ ਰਿਹਾ ਆ ਆਪਾਂ ਕਸਟਡ ਪਾਊਡਰ ਦੇ ਤਿੰਨ ਚਮਚ ਇਕ ਕੋਲੀ ਵਿਚ ਪਾ ਲਵਾਂਗੇ ਤੇ ਉਸ ਵਿਚ ਥੋੜਾ ਦੁੱਧ ਪਾ ਕੇ ਉਸ ਨੂੰ ਚੰਗੀ ਤਰ੍ਹਾਂ ਘੋਲ ਲਵਾਂਗੇ,ਜਦੋਂ ਦੁੱਧ ਨੂੰ ਉਬਾਲਾ ਆਉਣ ਵਾਲ਼ਾ ਹੋਇਆ ਤਾਂ ਇਸ ਵਿੱਚ ਤੁਸੀਂ ਆਪਣੇ ਹਿਸਾਬ ਨਾਲ ਖੰਡ ਪਾ ਲੈਣੀ ਹੈ ਤੇ ਉਸ ਨੂੰ ਚੰਗੀ ਤਰ੍ਹਾਂ ਹਿਲਾ ਲੈਣਾ ਆ ਫਿਰ ਆਪਾ ਦੁੱਧ ਵਿਚ ਇਕ ਹੱਥ ਨਾਲ ਕਸਟਰਡ ਪਾਉਣਾ ਅਤੇ ਦੂਜੇ ਹੱਥ ਨਾਲ ਆਪਾਂ ਦੁੱਧ ਨੂੰ ਹਿਲਾਈ ਜਾਣਾ ਆ ਤੇ ਫਿਰ ਆਪਾਂ ਦੁੱਧ ਨੂੰ ਉਦੋ ਤਕ ਹਿਲਾਉਣਾ ਆ

ਜਦ ਤਕ ਦੁੱਧ ਥੋੜਾ ਗਾੜਾ ਨਹੀਂ ਹੋ ਜਾਂਦਾ ਤੇ ਗੈਸ ਦਾ ਸੇਕ ਘੱਟ ਤੇ ਹੀ ਰੱਖਣਾ ਆ ਜਦੋਂ ਦੁੱਧ ਗਾੜ੍ਹਾ ਹੋ ਗਿਆ ਤਾਂ ਆਪਾਂ ਗੈਸ ਬੰਦ ਕਰ ਦੇਣਾ ਆ ਤੇ ਇਸ ਨੂੰ ਕਿਸੇ ਬਰਤਨ ਵਿਚ ਕੱਢ ਲੈਣਾ,ਫਿਰ ਆਪਾਂ ਇਸ ਵਿਚ ਆਪਣੇ ਸਾਰੇ ਫਲ ਪਾ ਲਵਾਂਗੇ ਅਨਾਰ,ਅੰਬ,ਚੀਕੂ ਤੇ ਅੰਗੂਰ ਪਾ ਲਵਾਂਗੇ ਤੇ ਪਾਉਣ ਤੋਂ ਬਾਅਦ ਚੰਗੀ ਤਰਾਂ ਮਿਲਾ ਲਵਾਂਗੇ,ਫਿਰ ਆਪਾਂ ਇਸ ਨੂੰ ਕਿਸੇ ਚੀਜ਼ ਨਾਲ ਢੱਗ ਕੇ

ਦੋ ਘੰਟੇ ਲਈ ਫਰਿੱਜ ਵਿੱਚ ਰੱਖ ਦਵਾਂਗੇ ਤੇ ਇਸ ਨੂੰ ਬਿਲਕੁਲ ਠੰਡਾ ਕਰਕੇ ਫਿਰ ਇਸ ਦਾ ਸੇਵਨ ਕਰਾਂਗੇ। ਇਸ ਤਰਾਂ ਬਹੁਤ ਆਸਾਨੀ ਨਾਲ ਤੁਸੀ ਆਪਣੇ ਘਰ ਵਿਚ ਫਰੂਟ ਕਸਟਰਡ ਬਣਾ ਸਕਦੇ ਹੋ,ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ

Leave a Reply

Your email address will not be published.