ਸਿਰਫ਼ 15 ਮਿੰਟ ਵਿੱਚ ਬਣਾਓ ਸੂਜੀ ਦੇ ਬਹੁਤ ਹੀ ਨਰਮ ਦਹੀਂ ਭੱਲੇ

ਸੂਜੀ ਦੇ ਦਹੀਂ ਭੱਲੇ ਬਣਾਉਣ ਲਈ ਸਭ ਤੋਂ ਪਹਿਲਾਂ ਆਪਾਂ ਇਕ ਕੋਲੀ ਸੂਜੀ ਲੈ ਲਵਾਂਗੇ ਤੇ ਉਸ ਤੋਂ ਚੌਥਾ ਹਿੱਸਾ ਦਹੀਂ ਲੈ ਲਵਾਂਗੇ ਦਹੀਂ ਜ਼ਿਆਦਾ ਮਿੱਠਾ ਨਹੀਂ ਹੋਣਾ ਚਾਹੀਦਾ ਥੋੜਾ ਮਿਠਾਸ ਵਾਲਾ ਤੇ ਤਾਜ਼ਾ ਹੋਣਾ ਚਾਹੀਦਾ ਹੈ ਫਿਰ ਇਸ ਵਿਚ ਧਨੀਆਂ ਪਾਵਾਂਗੇ ਤੇ 2 ਹਰੀਆਂ ਮਿਰਚਾਂ ਬਾਰੀਕ ਕੱ-ਟ ਲਵਾਂਗੇ ਤੇ ਥੋੜ੍ਹਾ ਜਿਹਾ ਅਦਰਕ ਕ-ਟ ਲਵਾਂਗੇ ਫਿਰ ਇੱਕ ਡੋਂਗੇ ਵਿਚ ਸੂਜੀ ਪਾ ਲਵਾਂਗੇ ਤੇ ਉਸ ਵਿਚ ਕਟਿਆ ਹੋਇਆ ਧਨਿਆਂ ਤੇ ਕ-ਟਿ-ਆ ਹੋਇਆ ਅਦਰਕ ਤੇ ਹਰੀ ਮਿਰਚ ਪਾ ਲਵਾਂਗੇ ਤੇ ਤੁਸੀਂ ਚਾਹੋ ਤਾਂ ਪੂਤਨਾ ਵੀ ਕ-ਟ ਕੇ ਪਾ ਸਕਦੇ ਹੋ

ਫਿਰ ਇਸ ਵਿਚ ਇਕ ਛੋਟਾ ਚਮਚ ਲੂਣ ਪਾ ਲਵਾਂਗੇ ਤੇ ਨਾਲ ਇਸ ਵਿੱਚ ਦਹੀਂ ਪਾ ਲਵਾਂਗੇ ਫਿਰ ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਲਾ ਲੈਣਾ ਹੈ ਤੇ ਫਿਰ ਇਸ ਵਿਚ ਥੋੜ੍ਹਾ-ਥੋੜ੍ਹਾ ਪਾਣੀ ਪਾ ਕੇ ਇਸ ਨੂੰ ਮਿਲਾਉਂਦੇ ਰਹਾਂਗੇ ਇਸ ਨੂੰ ਨਾ ਜਿਆਦਾ ਪਤਲਾ ਕਰਨਾ ਹੈ ਤੇ ਨਾ ਜਿਆਦਾ ਸ-ਖ-ਤ ਕਰਨਾ ਹੈ। ਫਿਰ ਇਕ ਕੜਾਹੀ ਵਿਚ ਤੇਲ ਪਾ ਕੇ ਉਸ ਨੂੰ ਗਰਮ ਕਰ ਲੈਣਾ ਹੈ ਤੇ ਗਰਮ ਕਰਨ ਤੋਂ ਬਾਅਦ ਇਹ ਭੱਲੇ ਆਪਣੇ ਹਿਸਾਬ ਨਾਲ ਬਣਾ ਕੇ ਤੇਲ ਵਿਚ ਪਾ ਦੇਣੇ ਹਨ ਫੇਰ ਇਨ੍ਹਾਂ ਭਲਿਆਂ ਦੋਨਾ ਸਾਇਡ ਤੋਂ ਚੰਗੀ ਤਰਾਂ

ਸੇਕ ਕੇ ਇਕ ਪਲੇਟ ਵਿਚ ਕੱਢ ਲੈਣਾ ਹੈ ਜਦੋਂ ਭਲੇ ਤਿਆਰ ਹੋ ਗਏ ਤਾਂ ਇਸ ਨੂੰ ਆਪਾਂ ਇਕ ਪਲੇਟ ਵਿਚ ਕੱਢ ਕੇ ਰਖ ਲੈਣਾ ਹੈ। ਉਸ ਤੋਂ ਬਾਅਦ ਇਕ ਡੋਂਗੇ ਵਿਚ ਗਰਮ ਪਾਣੀ ਲੈ ਲੈਣਾ ਹੈ ਤੇ ਉਸ ਵਿਚ ਅੱਧਾ ਚਮਚ ਨਮਕ ਪਾ ਕੇ ਚੰਗੀ ਤਰ੍ਹਾਂ ਘੋਲ ਲੈਣਾ ਹੈ ਫਿਰ ਤੁਸੀਂ ਇਨ੍ਹਾਂ ਭਲਿਆਂ ਨੂੰ ਗਰਮ ਪਾਣੀ ਵਿਚ ਪਾ ਕੇ 10 ਤੋਂ 15 ਮਿੰਟ ਲਈ ਰੱਖ ਦੇਣਾ ਹੈ। ਹੁਣ ਆਪਾਂ ਦਹੀਂ ਵਿਚ ਪਾਉਣ ਲਈ ਮਸਾਲਾ ਤਿਆਰ ਕਰਾਂਗੇ ਇਸ ਲਈ ਤੁਸੀਂ ਇਕ ਚੱਮਚ ਜੀਰਾ ਤੇ ਅੱਧਾ ਚਮਚ ਅਜਵਾਈਨ ਤਵੇ ਤੇ ਪਾ ਕੇ ਭੁੰਨ ਲੈਣਾ ਹੈ,

ਫਿਰ ਜਦੋਂ ਇਹ ਦੋਵੇਂ ਚੀਜ਼ਾਂ ਚੰਗੀ ਤਰਾਂ ਭੁੰਨ ਗਈਆਂ ਤਾਂ ਤੁਸੀ ਇਹਨਾ ਨੂੰ ਇੱਕ ਚੀਜ਼ ਵਿੱਚ ਕੱਢ ਕੇ ਇਹਨਾਂ ਨੂੰ ਕੁੱਟ ਲਵੋ ਤੇ ਨਾਲ ਹੀ 8,10 ਕਾਲੀਆਂ ਮਿਰਚਾਂ ਵੀ ਨਾਲ ਕੁਟ ਲਵੋ,ਫਿਰ ਤੁਸੀਂ ਭਲਿਆਂ ਨੂੰ ਨਿਚੋੜ ਕੇ ਪਾਣੀ ਵਿਚੋਂ ਕੱਢ ਲਵਾਂਗੇ। ਫਿਰ ਇਸ ਵਿੱਚ ਬਾਕੀ ਮਸਾਲਾ ਪਾਵਾਂਗੇ ਅੱਧਾ ਚਮਚ ਨਮਕ ਪਾਵਾਂਗੇ ਅੱਧੇ ਚਮਚ ਤੋਂ ਥੋੜਾ ਘੱਟ ਕਾਲਾ ਲੂਣ ਤੇ ਅੱਧਾ ਚਮਚ ਲਾਲ ਮਿਰਚ ਪਾਵਾਂਗੇ ਫਿਰ ਇਹਨਾਂ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਲਾ ਲਵੋ ਅਤੇ ਇਨ੍ਹਾਂ ਨੂੰ ਮਿਲਾਉਣ ਤੋਂ ਬਾਅਦ ਇਸ ਵਿੱਚ

1 ਚਮਚ ਚਾਟ ਮਸਾਲਾ ਪਾ ਲਵਾਂਗੇ ਫਿਰ ਜੋ ਆਪਾ ਦਹੀਂ ਲਿਆ ਸੀ ਉਸ ਵਿੱਚ ਤਿੰਨ ਚਮਚ ਪੀਸੀ ਹੋਈ ਖੰਡ ਪਾਉਣੀ ਆ ਤੁਸੀਂ ਚਾਹੋ ਤਾਂ ਆਪਣੇ ਹਿਸਾਬ ਨਾਲ ਪਾ ਖੰਡ ਪਾ ਸਕਦੇ ਹੋ ਇਸ ਵਿੱਚ ਖੰਡ ਪਾਉਣਾ ਬਹੁਤ ਜ਼ਰੂਰੀ ਹੈ ਤਾਂ ਹੀ ਭਲਿਆ ਦੀ ਦਹੀਂ ਦਾ ਸੁਆਦ ਬਣਦਾ ਹੈ ਫਿਰ ਆਪਾਂ ਇਸ ਦਹੀਂ ਨੂੰ ਥੋੜ੍ਹਾ ਜਾ ਰਿੜਕ ਲਾਵਾਂਗੇ ਫਿਰ ਆਪਾਂ ਇੱਕ ਪਲੇਟ ਵਿੱਚ ਦੋ ਭਲੇ ਰੱਖ ਲਵਾਂਗੇ ਅਤੇ ਉਸ ਨੂੰ ਦਹੀਂ ਨਾਲ ਚੰਗੀ ਤਰ੍ਹਾਂ ਢੱਕ ਲਵਾਂਗਾ ਤੇ ਉਸ ਤੋਂ ਬਾਅਦ ਇਸ ਹਰੀ ਚਟਣੀ ਪਾਵਾਂਗੇ ਤੇ

ਲਾਲ ਚਟਣੀ ਵੀ ਪਾਵਾਂਗੇ ਤੇ ਫਿਰ ਜੋ ਆਪਾਂ ਮਸਾਲਾ ਤਿਆਰ ਕੀਤਾ ਸੀ ਉਹ ਆਪਣੇ ਹਿਸਾਬ ਨਾਲ ਉਪਰ ਪਾ ਲਵਾਂਗੇ। ਫਿਰ ਇਹ ਆਪਣੇ ਦੇ ਦਹੀਂ ਭਲੇ ਬਣ ਕੇ ਤਿਆਰ ਹੋ ਚੁਕੇ ਹਨ ਤੇ ਤੁਸੀਂ ਇਸ ਨੂੰ ਖਾ ਸਕਦੇ ਹੋ,ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ

Leave a Reply

Your email address will not be published.