ਕਈ ਲੋਕਾ ਨੂੰ ਹਰ ਵਕਤ ਕਮਜ਼ੋਰੀ ਮਹਿਸੂਸ ਹੁੰਦੀ ਹੈ , ਤਾਂ ਇਸ ਲਈ ਸਾਨੂੰ ਆਪਣੀ ਡਾਈਟ ਤੇ ਧਿਆਨ ਦੇਣ ਦੀ ਜ਼ਰੂਰਤ ਹੂੰਦੀ ਹੈ । ਸਾਰਾ ਦਿਨ ਆਪਣੇ ਆਪ ਨੂੰ ਥੱਕਿਆ ਹੋਇਆ ਮਹਿਸੂਸ ਕਰਦੇ ਹਾਂ । ਕਿਸੇ ਵੀ ਕੰਮ ਨੂੰ ਕਰਨ ਲਈ ਮਨ ਨਹੀ ਕਰਦਾ । ਇਹ ਸਾਡੇ ਸਰੀਰ ਵਿਚ ਕਮਜੋਰੀ ਦਾ ਕਾਰਨ ਹੋ ਸਕਦਾ ਹੈ । ਸਹੀ ਡਾਈਟ ਅਤੇ ਸਮੇ ਸਿਰ ਨਾ ਖਾਣ ਕਰਕੇ ਕਮਜ਼ੋਰੀ ਦੀ ਸਮਸਿਆ ਹੋ ਜਾਦੀ ਹੈ । ਅੱਜ ਕਲ ਹਰ ਕੋਈ ਆਪਣੀ ਲਾਈਫ਼ ਵਿਚ ਬਿਜੀ ਹੋਣ ਕਰਕੇ ਸਿਹਤ ਦਾ ਧਿਆਨ ਨਹੀ ਰੱਖ ਸਕਦਾ । ਤੂਸੀ ਇਹਨਾ ਚੀਜਾ ਨੂੰ ਡਾਈਟ ਵਿਚ ਸਾਮਲ ਕਰਕੇ ਕਾਫ਼ੀ ਹੱਦ ਤੱਕ ਕਮਜ਼ੋਰੀ ਨੂੰ ਦੂਰ ਕਰ ਸਕਦੇ ਹੋ,ਅੱਜ ਅਸੀ ਤੂਹਾਨੂੰ ਅਜਿਹੀਆਂ ਚੀਜਾ ਨੂੰ ਡਾਈਟ ਵਿਚ ਸਾਮਲ ਕਰਨ ਬਾਰੇ ਦੱਸਾਂਗੇ । ਜੋ ਕਮਜ਼ੋਰੀ ਅਤੇ ਥਕਾਨ ਨੂੰ ਦੂਰ ਕਰਨ ਵਿਚ ਮਦਦ ਕਰਦੀਆਂ ਹਨ ।
ਬਦਾਮ
ਬਦਾਮ ਦੇ ਵਿਚ ਪ੍ਰੋਟੀਨ ਅਤੇ ਫੈਟ ਦੀ ਮਾਤਰਾ ਪਾਈ ਜਾਦੀ ਹੈ । 100 ਗ੍ਰਾਮ ਬਦਾਮ ਵਿਚ ਲਗਭਗ 21ਗ੍ਰਾਮ ਪ੍ਰੋਟੀਨ ਪਾਇਆ ਜਾਂਦਾ ਹੈ ।ਇਸ ਦਾ ਰੋਜ਼ਾਨਾ ਸੇਵਨ ਕਰਨ ਨਾਲ ਕਮਜ਼ੋਰੀ ਦੂਰ ਹੋ ਜਾਦੀ ਹੈ । ਬਦਾਮ ਨੂੰ ਪਾਣੀ ਵਿਚ ਭਿਊ ਕੇ ਖਾਣਾ ਜਿਆਦਾ ਫਾਇਦੇਮੰਦ ਹੁੰਦਾ ਹੈ ।ਅਤੇ ਦੂਜਾ ਦੂਧ ਨਾਲ ਖਾਣਾ । ਤੂਸੀ ਬਦਾਮ ਨੂੰ ਰਾਤ ਨੂੰ ਪਾਣੀ ਵਿਚ ਭਿਊ ਕੇ ਰੱਖ ਦੇਊ ਅਤੇ ਸਵੇਰੇ ਖਾਲੀ ਪੇਟ ਇਸ ਦਾ ਸੇਵਨ ਕਰ ਸਕਦੇ ਹੋ । ਇਸ ਨਾਲ ਸਰੀਰ ਨੂੰ ਐਨਰਜੀ ਮਿਲਦੀ ਹੈ ।
ਅੰਡਾ
ਅੱਡੇ ਵਿਚ ਪ੍ਰੋਟੀਨ ਦੀ ਮਾਤਰਾ ਬਹੂਤ ਜਿਆਦਾ ਪਾਈ ਜਾਦੀ ਹੈ । ਹਰ ਕਮਜ਼ੋਰ ਵਿਅਕਤੀ ਨੂੰ ਰੋਜ਼ਾਨਾ ਇਕ ਅੰਡਾ ਖਾਣ ਦੀ ਸਲਾਹ ਦਿੱਤੀ ਜਾਦੀ ਹੈ । ਅੰਡਾ ਕਮਜ਼ੋਰੀ ਦੂਰ ਕਰਨ ਦੇ ਨਾਲ ਨਾਲ ਹਾਰਟ ਨੂੰ ਹੈਲਦੀ ਰੱਖਣ ਲਈ ਲਈ ਫਾਇਦੇਮੰਦ ਮੰਨਿਆ ਜਾਦਾ ਹੈ । ਇਕ ਅੰਡੇ ਵਿਚ 6.5ਗ੍ਰਾਮ ਪ੍ਰੋਟੀਨ ਪਾਇਆ ਜਾਦਾ ਹੈ ।
ਦੂਧ
ਦੂਧ ਪੀਣਾ ਬਚਿਆ ਤੋ ਲੈਕੇ ਵੱਡਿਆਂ ਲ਼ਈ ਫਾਇਦੇਮੰਦ ਮੰਨਿਆ ਜਾਦਾ ਹੈ । ਇਸ ਨਾਲ ਸਰੀਰ ਵਿਚ ਕੈਲਸਿਅਮ ਦੀ ਕਮੀ ਦੇ ਨਾਲ ਨਾਲ ਪ੍ਰੋਟੀਨ ਦੀ ਕਮੀ ਵੀ ਪੂਰੀ ਹੋ ਜਾਦੀ ਹੈ । ਕੈਲਸ਼ੀਅਮ ਦੀ ਭਰਪੂਰ ਮਾਤਰਾ ਹੋਣ ਕਰਕੇ ਵਧਦੀ ਊਮਰ ਵਿਚ ਜੋੜਾ ਦੀਆ ਸਮੱਸਿਆਵਾਂ ਤੋ ਬਚਿਆ ਜਾ ਹੈ । ਇਕ ਲੀਟਰ ਦੂਧ ਵਿਚ 40 ਗ੍ਰਾਮ ਪ੍ਰੋਟੀਨ ਪਾਇਆ ਜਾਦਾ ਹੈ ।
ਮੂੰਗਫਲੀ
ਮੂਗਫਲੀ ਦੇ ਵਿਚ ਪ੍ਰੋਟੀਨ ਅਤੇ ਫੈਂਟ ਭਰਭੂਰ ਮਾਤਰਾ ਵਿਚ ਪਾਏ ਜਾਦੇ ਹਨ । ਤੂਸੀ ਇਸ ਦਾ ਸੇਵਨ ਕਿਸੇ ਵੀ ਤਰੀਕੇ ਨਾਲ ਕਰ ਸਕਦੇ ਹੋ । ਅਤੇ ਸਰੀਰ ਦੀ ਕਮਜ਼ੋਰੀ ਨੂੰ ਦੂਰ ਕਰ ਸਕਦੇ ਹੋ । ਤੂਸੀ ਮੂਗਫਲੀ ਦਾ ਸੇਵਨ ਚਿਕੀ ਦੀ ਤਰ੍ਹਾ , ਚਟਨੀ ਅਤੇ ਲੱਡੂ ਵਿਚ ਮੂੰਗਫਲੀ ਦਾ ਇਸਤੇਮਾਲ ਕਰਕੇ ਇਸ ਨੂੰ ਸਿਹਤ ਲਈ ਫਾਇਦੇਮੰਦ ਅਤੇ ਟੇਸਟੀ ਬਨਾਇਆ ਜਾ ਸਕਦਾ ਹੈ ।
ਮੂੰਗ ਦੀ ਦਾਲ
ਸਬਜੀਆ ਦੇ ਵਿਚ ਪ੍ਰੋਟੀਨ ਦੀ ਕੋਈ ਕਮੀ ਨਹੀ ਹੁੰਦੀ । ਕਈ ਤਰ੍ਹਾ ਦੀਆ ਦਾਲਾ , ਫਲਾਂ , ਸਬਜੀਆ ਅਤੇ ਸਾਬੂਤ ਅਨਾਜ ਹੁੰਦੇ ਹਨ ।ਜਿਨ੍ਹਾਂ ਦਾ ਸੇਵਨ ਕਰਕੇ ਪ੍ਰੋਟੀਨ ਦੀ ਕਮੀ ਨੂੰ ਪੂਰਾ ਕਿੱਤਾ ਜਾ ਸਕਦਾ ਹੈ । ਮੂੰਗ ਦੀ ਦਾਲ ਨੂੰ ਪੂੰਗਰੀ ਹੋਈ ਕਰਕੇ ਖਾਣ ਨਾਲ ਇਸ ਵਿਚ ਪ੍ਰੋਟੀਨ ਦੀ ਮਾਤਰਾ ਕਈ ਗੂਣਾ ਵੱਧ ਜਾਦੀ ਹੈ । ਪ੍ਰੋਟੀਨ ਤੋ ਇਲਾਵਾ ਫਾਈਬਰ ਭਰਪੂਰ ਮਾਤਰਾ ਵਿਚ ਪਾਇਆ ਜਾਦਾ ਹੈ । ਇਸ ਨਾਲ ਪਾਚਨ ਤੰਤਰ ਹੈਲਦੀ ਰਹਿੰਦਾ ਹੈ । ਅਤੇ ਵਜਨ ਵੀ ਕੰਨਟਰੋਲ ਵਿਚ ਰਹਿੰਦਾ ਹੈ ।
ਤੂਸੀ ਇਹਨਾ ਚੀਜਾ ਨੂੰ ਆਪਣੀ ਡਾਈਟ ਵਿਚ ਸਾਮਲ ਕਰਕੇ ਆਪਣੇ ਸਰੀਰ ਦੀ ਕਮਜ਼ੋਰੀ ਅਤੇ ਥਕਾਨ ਨੂੰ ਦੂਰ ਕਰ ਸਕਦੇ ਹੋ । ਇਹਨਾ ਚੀਜਾ ਦਾ ਸੇਵਨ ਕਰਨ ਨਾਲ ਸਰੀਰ ਨੂੰ ਐਨਰਜੀ ਮਿਲਦੀ ਹੈ । ਜੇਕਰ ਤੂਹਾਨੂੰ ਕਿਸੇ ਵੀ ਤਰ੍ਹਾ ਦੀ ਬੀਮਾਰੀ ਦੇ ਕਾਰਨ ਕਮਜ਼ੋਰੀ ਅਤੇ ਥਕਾਨ ਮਹਿਸੂਸ ਹੁੰਦੀ ਹੈ ਤਾਂ ਤੂਸੀ ਡਾਕਟਰ ਦੀ ਸਲਾਹ ਤੇ ਇਹਨਾ ਚੀਜਾ ਨੂੰ ਆਪਣੀ ਡਾਈਟ ਵਿਚ ਸਾਮਲ ਕਰੋ