ਇਸ ਵੇਲੇ ਦੀ ਵੱਡੀ ਖਬਰ ਸਤਿਸੰਗ ਡੇਰਾ ਰਾਧਾ ਸੁਆਮੀ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿਲੋਂ ਦੇ ਬਾਰੇ ਵਿਚ ਆ ਰਹੀ ਹੈ। ਓਹਨਾ ਦੀ ਪਟੀਸ਼ਨ ਦਿਲੀ ਹਾਈ ਕੋਰਟ ਨੇ ਰੱਦ ਕਰ ਦਿੱਤੀ ਹੈ। ਆਮਦਨ ਕਰ ਰਿਟਰਨ ਤੇ ਬੈਂਕ ਸਟੇਟਮੈਂਟ ਦਾਖ਼ਲ ਕਰਨ ‘ਚ ਛੋਟ ਦੇਣ ਦੀ ਮੰਗ ਵਾਲੀ ਰਾਧਾ ਸੁਆਮੀ ਸਤਿਸੰਗ ਬਿਆਸ ਦੇ ਮੌਜੂਦਾ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਦੀ ਪਟੀਸ਼ਨ ਦਿੱਲੀ ਹਾਈ ਕੋਰਟ ਨੇ ਖ਼ਾਰਜ ਕਰ ਦਿੱਤੀ ਹੈ।ਬਾਬਾ ਢਿੱਲੋਂ ਨੇ ਕਿਹਾ ਸੀ ਕਿ ਉਨ੍ਹਾਂ ਤੇ ਉਨ੍ਹਾਂ ਦੇ ਪਰਿਵਾਰ ਨੂੰ ਆਮਦਨ ਕਰ ਰਿਟਰਨ ਤੇ ਬੈਂਕ ਸਟੇਟਮੈਂਟ ਦਾਖ਼ਲ ਕਰਨ ਤੋਂ ਛੋਟ ਦੇਣੀ ਚਾਹੀਦੀ ਹੈ।ਜਸਟਿਸ ਰੇਖਾ ਪੱਲੀ ਨੇ ਸਪੱਸ਼ਟ ਕੀਤਾ ਕਿ ਰਿਟਰਨ, ਬੈਂਕ ਸਟੇਟਮੈਂਟ ਤੇ ਬੈਲੇਂਸ ਸ਼ੀਟ ਸਮੇਤ ਹੋਰ ਦਸਤਾਵੇਜ਼ ਜ਼ਰੂਰੀ ਹਨ ਤਾਂ ਜੋ ਆਰਐੱਚਸੀ ਹੋਲਡਿੰਗਜ਼ ਦੇ ਮਾਲਕ ਮਾਲਵਿੰਦਰ ਸਿੰਘ ਤੇ ਉਨ੍ਹਾਂ ਦੇ ਭਰਾ ਸ਼ਿਵਇੰਦਰ ਸਿੰਘ ਪ੍ਰਤੀ ਉਨ੍ਹਾਂ ਦੇ ਦੇਣਦਾਰੀ ਸਪੱਸ਼ਟ ਕੀਤੀ ਜਾ ਸਕੇ।