ਕੈਂਸਰ ਦਾ ਨਾਂ ਸੂਣਦੇ ਹੀ ਮਨ ਵਿਚ ਡਰ ਬੈਠ ਜਾਂਦਾ ਹੈ । ਕੈਂਸਰ ਕਈ ਤਰ੍ਹਾਂ ਦਾ ਹੂੰਦਾ ਹੈ । ਸਰੀਰ ਦੇ ਜਿਸ ਹਿੱਸੇ ਵਿੱਚ ਕੈਂਸਰ ਹੂੰਦਾ ਹੈ । ਉਸ ਨਾ ਨਾਲ ਹੀ ਜਾਣਿਆ ਜਾਂਦਾ ਹੈ । ਜਿਵੇਂ ਕਿ ਮੂੰਹ ਵਿੱਚ ਹੋਣ ਤੇ ਮੂੰਹ ਦਾ ਕੈਂਸਰ , ਸਕਿਨ ਕੈਂਸਰ ਆਦਿ । ਅਜ ਦੇ ਸਮੇ ਵਿੱਚ ਹਾਰਟ ਰੋਗ ਦੇ ਬਾਅਦ ਕੈਂਸਰ ਨਾਲ ਮਰਨ ਵਾਲਿਆਂ ਦੀ ਗਿਣਤੀ ਵਧਦੀ ਜਾ ਰਹੀ ਹੈ । ਕੈਂਸਰ ਸਭ ਤੋਂ ਜ਼ਿਆਦਾ ਗੰਭੀਰ ਬੀਮਾਰੀ ਮਨੀ ਜਾਂਦੀ ਹੈ । ਕਿਉਂਕਿ ਇਸ ਦਾ ਉਪਚਾਰ ਕਈ ਦੇਸ਼ਾਂ ਵਿੱਚ ਨਹੀਂ ਹੈ । ਕੈਂਸਰ ਵਰਗੀ ਗੰਭੀਰ ਬੀਮਾਰੀ ਕਿਸੇ ਵੀ ਵਿਅਕਤੀ ਨੂੰ ਆਪਣੀ ਚਪੇਟ ਵਿੱਚ ਲੈ ਸਕਦੀ ਹੈ । ਚਾਹੇ ਉਹ ਛੋਟਾ ਹੋਵੇ ਜਾਂ ਵੱਡਾ । 2020 ਤਕ ਕੈਂਸਰ ਦੇ 17.3 ਲਖ ਮਾਮਲੇ ਸਾਹਮਣੇ ਆ ਚੂੰਕੇ ਹਨ। ਕਿਉਂਕਿ ਇਸ ਗੰਭੀਰ ਬੀਮਾਰੀ ਦੇ ਲਛਣਾ ਦਾ ਬਹੁਤ ਦੇਰ ਨਾਲ ਪਤਾ ਚਲਣਾ ਹੈ । ਬਹੁਤ ਸਾਰੇ ਲੋਕ ਇਸ ਦੇ ਲਛਣਾ ਨੂੰ ਸਹੀ ਸਮੇਂ ਤੇ ਪਹਿਚਾਣ ਨਹੀਂ ਸਕਦੇ । ਜਿਸ ਕਾਰਨ ਉਹਨਾਂ ਨੂੰ ਅਡਵਾਸ ਸਟੇਜ ਆਪਣੀ ਚਪੇਟ ਵਿੱਚ ਲੈ ਲੈਂਦੀ ਹੈ । ਅਤੇ ਉਹ ਇਸ ਬੀਮਾਰੀ ਦਾ ਸ਼ਿਕਾਰ ਹੋ ਜਾਂਦੇ ਹਨ । ਅਜਿਹਾ ਵੀ ਨਹੀਂ ਕਿ ਇਹ ਬੀਮਾਰੀ ਅਚਾਨਕ ਵਧ ਜਾਂਦੀ ਹੈ । ਜੇਕਰ ਇਸ ਦੇ ਸੂਰੂਆਤੀ ਲਛਣਾ ਬਾਰੇ ਪਤਾ ਲੱਗ ਜਾਵੇ , ਤਾਂ ਕੈਂਸਰ ਵਰਗੀ ਬੀਮਾਰੀ ਤੋਂ ਬਚਾਵ ਅਸਾਨ ਹੋ ਜਾਂਦਾ ਹੈ,ਅੱਜ ਅਸੀਂ ਤੁਹਾਨੂੰ ਦੱਸਾਂਗੇ , ਕਿ ਕੈਂਸਰ ਵਰਗੀ ਗੰਭੀਰ ਬੀਮਾਰੀ ਹੋਣ ਤੋਂ ਪਹਿਲਾਂ ਸਾਡੇ ਸਰੀਰ ਵਿੱਚ ਕਿਹੜੇ ਲਛਣ ਦਿਖਾਈ ਦਿੰਦੇ ਹਨ ।
ਜਾਣੋ ਕੈਂਸਰ ਵਰਗੀ ਬੀਮਾਰੀ ਦੇ ਸ਼ੂਰੁਆਤੀ ਲਛਣ
ਭੂਖ ਘੱਟ ਲਗਣਾ
ਭੂਖ ਨਾ ਲਗਣ ਦੀ ਸਮਸਿਆ ਸਾਡੇ ਪਾਚਨ ਤੰਤਰ ਨਾਲ ਜੂੜੀ ਹੂੰਦੀ ਹੈ । ਚਾਹੇ ਉਹ ਬੱਚੇ ਹੋਣ ਜਾਂ ਕੋਈ ਵੱਡਾ ਕੋਈ ਵੀ ਇਸ ਬੀਮਾਰੀ ਨਾਲ ਪੀੜਤ ਹੋ ਸਕਦਾ ਹੈ । ਪਾਚਨ ਕਿਰਿਆ ਖਰਾਬ ਹੋਣਾ ਆਮ ਜਿਹੀ ਗੱਲ ਹੈ । ਜਿਸ ਨੂੰ ਜਲਦੀ ਹੀ ਠੀਕ ਕੀਤਾ ਜਾ ਸਕਦਾ ਹੈ । ਲੇਕਿਨ ਜੇਕਰ ਕਈ ਦਿਨਾਂ ਤੋਂ ਭੂਖ ਘੱਟ ਲਗਦੀ ਹੈ , ਤਾਂ ਤੁਸੀਂ ਆਪਣੇ ਡਾਕਟਰ ਦੀ ਸਲਾਹ ਜ਼ਰੂਰ ਲਵੋ । ਕਿਉਂਕਿ ਇਹ ਇਕ ਚੰਗਾ ਸੰਕੇਤ ਨਹੀਂ ਹੈ । ਇਸ ਨੂੰ ਕੈਂਸਰ ਦਾ ਸੰਕੇਤ ਮੰਨਿਆ ਜਾਂਦਾ ਹੈ ।
ਲਗਾਤਾਰ ਸਾਹ ਫੁੱਲਣਾ
ਸਾਹ ਲੈਣ ਦੇ ਪਿੱਛੇ ਅਕਸਰ ਲੋਕ ਜ਼ਿਆਦੇ ਤੇਜ਼ ਚਲਣਾ ਜਾ ਭਜਣ ਦਾ ਕਾਰਨ ਮੰਨਦੇ ਹਨ । ਪਰ ਬਹੁਤ ਸਾਰੇ ਲੋਕ ਅਜਿਹੇ ਹੁੰਦੇ ਹਨ , ਜਿਨ੍ਹਾਂ ਦੇ ਬਿਨਾਂ ਤੇਜ਼ ਚੱਲੇ ਅਤੇ ਭਜੇ ਵੀ ਸਾਹ ਫੂਲ ਜਾਂਦਾ ਹੈ । ਸਾਹ ਫੁੱਲਣਾ ਸਾਡੀ ਸਿਹਤ ਲਈ ਚੰਗਾ ਸੰਕੇਤ ਨਹੀਂ ਹੈ । ਕਿਉਂਕਿ ਇਹ ਕੈਂਸਰ ਦਾ ਸੰਕੇਤ ਹੋ ਸਕਦਾ ਹੈ । ਜੇਕਰ ਤੁਹਾਨੂੰ ਵੀ ਸਾਹ ਲੈਣ ਵਿੱਚ ਤਕਲੀਫ਼ ਹੁੰਦੀ ਹੈ ਅਤੇ ਬਹੁਤ ਛੇਤੀ ਸਾਹ ਫੁੱਲ ਜਾਂਦਾ ਹੈ , ਤਾਂ ਤੁਸੀਂ ਡਾਕਟਰ ਤੋਂ ਜਾਂਚ ਜ਼ਰੂਰ ਕਰਵਾਓ ।
ਲੰਮੇ ਸਮੇਂ ਤੱਕ ਖੰਘ ਰਹਿੰਣਾ
ਕਈ ਵਾਰ ਮੋਸਮ ਵਿਚ ਬਦਲਾਅ ਦੇ ਕਾਰਨ ਵੀ ਖੰਘ ਜੂਕਾਮ ਦੀ ਸਮਸਿਆ ਹੋ ਸਕਦੀ ਹੈ । ਪਰ ਜੇਕਰ ਦਵਾਈ ਲੈਣ ਦੇ ਬਾਵਜੂਦ ਵੀ ਇਹ ਸਮਸਿਆ ਠੀਕ ਨਹੀਂ ਹੋ ਰਹੀ ਅਤੇ ਖੰਘ ਨੂੰ ਤਿੰਨ ਹਫ਼ਤੇ ਜਾ ਉਸ ਤੋਂ ਜ਼ਿਆਦਾ ਸਮਾਂ ਹੋ ਗਿਆ , ਤਾਂ ਤੁਸੀਂ ਡਾਕਟਰ ਦੀ ਸਲਾਹ ਲੈ ਕੇ ਚੈੱਕ ਜ਼ਰੂਰ ਕਰਵਾਓ । ਕਿਉਂਕਿ ਲੰਮੇ ਸਮੇਂ ਤੱਕ ਖੰਘ ਜੂਕਾਮ ਕੈਂਸਰ ਦਾ ਕਾਰਨ ਬਣ ਸਕਦਾ ਹੈ ।
ਜ਼ਖਮ ਠੀਕ ਨਾ ਹੋਣਾ
ਜੇਕਰ ਤੁਹਾਡੇ ਸਰੀਰ ਦੇ ਕਿਸੇ ਵੀ ਅੰਗ ਤੇ ਕਿਸੇ ਵੀ ਕਾਰਨ ਸਟ ਲਗਣ ਤੋਂ ਬਾਅਦ ਜ਼ਖਮ ਠੀਕ ਨਹੀਂ ਹੋ ਰਿਹਾ , ਤਾਂ ਇਹ ਡਾਕਟਰ ਨੂੰ ਦਿਖਾਉਣਾ ਇਕ ਵਿਕਲਪ ਨਹੀਂ ਹੈ । ਇਹ ਛੋਟੀ ਛੋਟੀ ਸਮਸਿਆ ਹੀ ਇਕ ਵਡੀ ਬੀਮਾਰੀ ਦਾ ਰੂਪ ਧਾਰਨ ਕਰ ਸਕਦੀ ਹੈ । ਜੋ ਅੱਗੇ ਚੱਲ ਕੇ ਕੈਂਸਰ ਦਾ ਕਾਰਨ ਬਣ ਸਕਦੀ ਹੈ ।
ਲਗਾਤਾਰ ਖੂਨ ਬਹਿਣਾ
ਜੇਕਰ ਤੁਹਾਨੂੰ ਪਿਸ਼ਾਬ , ਥੁਕਦੇ ਸਮੇਂ ਕਿਸੇ ਵੀ ਤਰ੍ਹਾਂ ਦੀ ਬਲਿਡਿਗ ਹੂੰਦੀ ਹੈ , ਤਾਂ ਤੁਹਾਨੂੰ ਬਿਨਾਂ ਸਮਾਂ ਖਰਾਬ ਕਿਤੇ ਡਾਕਟਰ ਨਾਲ ਸੰਪਰਕ ਜ਼ਰੂਰ ਕਰਨਾ ਚਾਹੀਦਾ ਹੈ । ਕਿਉਂਕਿ ਇਹ ਸਾਡੀ ਸਿਹਤ ਦੇ ਲਈ ਬਹੁਤ ਹੀ ਜ਼ਿਆਦਾ ਹਾਨੀਕਾਰਕ ਹੋ ਸਕਦਾ ਹੈ । ਚਾਹੇ ਇਹ ਕੈਂਸਰ ਨਾ ਹੋਵੇ ਪਰ ਇਹ ਸਾਡੀ ਸਿਹਤ ਨੂੰ ਬਿਗਾੜ ਸਕਦਾ ਹੈ । ਇਹ ਸਮਸਿਆ ਕਈ ਵਾਰ ਕੈਂਸਰ ਵਰਗੀ ਗੰਭੀਰ ਬੀਮਾਰੀ ਦਾ ਰੂਪ ਧਾਰਨ ਕਰ ਸਕਦੀ ਹੈ ਇਸ ਲਈ ਤੁਸੀਂ ਜਾਂਚ ਜ਼ਰੂਰ ਕਰਵਾਓ ।
ਅੱਜ ਅਸੀਂ ਤੁਹਾਨੂੰ ਕੈਂਸਰ ਦੀ ਬੀਮਾਰੀ ਹੋਣ ਤੇ ਸਾਡੇ ਸਰੀਰ ਵਿੱਚ ਦਿਖਾਈ ਦੇਣ ਵਾਲੇ ਲਛਣਾ ਬਾਰੇ ਦੱਸਿਆ । ਜਿਨ੍ਹਾਂ ਨੂੰ ਤੁਸੀਂ ਪਹਿਚਾਨ ਕੇ ਇਸ ਗੰਭੀਰ ਬੀਮਾਰੀ ਦਾ ਇਲਾਜ ਸਮੇ ਸਿਰ ਕਰਵਾ ਸਕਦੇ ਹੋ । ਜੇਕਰ ਕੈਂਸਰ ਦੇ ਲਛਣਾ ਦਾ ਸਹੀ ਸਮੇਂ ਤੇ ਪਤਾ ਨਾ ਲਗ ਸਕੇ ਤਾ ਲਾਸਟ ਸਟੇਜ ਤੇ ਕੈਂਸਰ ਦਾ ਪਤਾ ਲੱਗਣ ਤੇ ਇਸ ਦਾ ਇਲਾਜ ਮੂਸਕਿਲ ਹੋ ਜਾਂਦਾ ਹੈ । ਜਿਸ ਨਾਲ ਇਹ ਬਿਮਾਰੀ ਗੰਭੀਰ ਬਣ ਸਕਦੀ ਹੈ ।